ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਰੈਲੀ ‘ਆਪ’ ਸਰਕਾਰ ਦੇ ਕਫ਼ਨ ’ਚ ਆਖ਼ਰੀ ਕਿੱਲ ਸਾਬਤ ਹੋਵੇਗੀ-ਸਿੰਮਕ/ਬਾਰਨਹਾੜਾ
ਹੰਬੜਾਂ, 19 ਸਤੰਬਰ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਮੇਲੇ ਤੇ 26 ਸਤੰਬਰ ਨੂੰ ਹੋਣ ਜਾ ਰਹੀ ਕਾਨਫਰੰਸ ਇੱਕਠ ਪੱਖੋਂ ਇੱਕ ਮਿਸਾਲ ਹੋਣ ਦੇ ਨਾਲ ‘ਆਪ’ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਕੌਂਸਲ ਮੈਂਬਰ ਭੁਪਿੰਦਰ ਸਿੰਘ ਬਾਰਨਹਾੜਾ ਨੇ ਛਪਾਰ ਕਨਫਰੰਸ ਦੀ ਕਾਮਯਾਬੀ ਲਈ ਵਰਕਰਾਂ ਨਾਲ ਮੀਟਿੰਗਾਂ ਕਰਨ ਉਪਰੰਤ ਹੰਬੜਾਂ ’ਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ।
ਹੰਬੜਾਂ, 19 ਸਤੰਬਰ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਮੇਲੇ ਤੇ 26 ਸਤੰਬਰ ਨੂੰ ਹੋਣ ਜਾ ਰਹੀ ਕਾਨਫਰੰਸ ਇੱਕਠ ਪੱਖੋਂ ਇੱਕ ਮਿਸਾਲ ਹੋਣ ਦੇ ਨਾਲ ‘ਆਪ’ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਕੌਂਸਲ ਮੈਂਬਰ ਭੁਪਿੰਦਰ ਸਿੰਘ ਬਾਰਨਹਾੜਾ ਨੇ ਛਪਾਰ ਕਨਫਰੰਸ ਦੀ ਕਾਮਯਾਬੀ ਲਈ ਵਰਕਰਾਂ ਨਾਲ ਮੀਟਿੰਗਾਂ ਕਰਨ ਉਪਰੰਤ ਹੰਬੜਾਂ ’ਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੱਕ ’ਚ ਸੂਬੇ ਅੰਦਰ ਲੋਕ ਲਹਿਰ ਬਣ ਚੁੱਕੀ ਹੈ ਤੇ ਲੋਕ ਜਾਣਦੇ ਹਨ ਕ ਜਦੋਂ ਵੀ ਸੂਬੇ ਦਾ ਵੱਡਾ ਵਿਕਾਸ ਹੋਇਆਂ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰਾਂ ਸਮੇਂ ਹੀ ਹੋਇਆ ਹੈ ਤੇ ਲੋਕ ਆਗਾਮੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੱਕ ’ਚ ਫਤਵਾ ਦੇਣ ਲਈ ਤਿਆਰੀ ਕਰ ਚੁੱਕੇ ਹਨ ਤੇ 2027 ’ਚ ‘ਆਪ’ ਸਰਕਾਰ ਸੂਬੇ ’ਚੋਂ ਖ਼ਤਮ ਹੋ ਜਾਵੇਗੀ ਤੇ ਦਿੱਲੀ ਵਾਂਗ ਆਪ ਦਾ ਸੂਬੇ ’ਚੋਂ ਨਾਮੋ ਨਿਸ਼ਾਨ ਖ਼ਤਮ ਹੋ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਕਰਮਜੀਤ ਸਿੰਘ ਮਲਕਪੁਰ, ਯੂਥ ਸਰਕਲ ਪ੍ਰਧਾਨ ਹਰਸ਼ਵੀਰ ਸਿੰਘ ਝੱਮਟ, ਸਰਪੰਚ ਅੰਮ੍ਰਤਪਾਲ ਸਿੰਘ ਗਿੱਲ ਫਾਗਲਾ, ਮਨਜੀਤ ਸਿੰਘ ਭੈਰੋਮੁੰਨਾਂ, ਆੜ੍ਹਤੀ ਜਗਤਾਰ ਸਿੰਘ ਕੈਲੇ, ਅਵਤਾਰ ਸਿੰਘ ਤਾਰੀ ਚੀਮਾ ਤੇ ਹੋਰ ਵਰਕਰ ਮੌਜੂਦ ਸਨ।