24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪ੍ਰਸਿੱਧ ਮੇਲਾ ਛਪਾਰ ਅੱਜ ਤੋਂ ਧੂਮ-ਧੜੱਕੇ ਨਾਲ ਸ਼ੁਰੂ ਹੋਵੇਗਾ ਮੇਲੇ ਦੀਆਂ ਰੌਣਕਾਂ ਪਹਿਲਾਂ ਹੀ ਸਿਖਰਾਂ ’ਤੇ, ਸਿਆਸੀ ਕਾਨਫਰੰਸਾਂ ਵੀ ਬਣਨਗੀਆਂ ਖਿੱਚ ਦਾ ਕੇਂਦਰ

ਅਹਿਮਦਗੜ੍ਹ, 23 ਸਤੰਬਰ, (ਰਵਿੰਦਰ ਪੁਰੀ)-ਪੰਜਾਬ ਦਾ ਪ੍ਰਸਿੱਧ ਪੁਰਾਤਨ ਮੇਲਾ ਛਪਾਰ ਅੱਜ ਤੋਂ ਧੂਮ-ਧੜੱਕੇ ਨਾਲ ਸ਼ੁਰੂ ਹੋ ਰਿਹਾ ਹੈ। ਇਸ ਵਾਰ ਮੇਲੇ ਦੀਆਂ ਰੌਣਕਾਂ ਪਹਿਲਾਂ ਤੋਂ ਹੀ ਵੱਡੇ ਪੱਧਰ ’ਤੇ ਸ਼ੁਰੂ ਹੋ ਜਾਣ ਸਦਕਾ ਮੇਲਾ ਵਿੱਚ ਭਾਰੀ ਭੀੜ ਅਤੇ ਰੌਣਕਾਂ ਨਾਲ ਭਰਪੂਰ ਹੋਣ ਦੀ ਉਮੀਦ ਹੈ।

Ad Position 21
No active advertisement
ਅਜੀਤ ਡੈਸਕ 24-09-2026
ਅਹਿਮਦਗੜ੍ਹ, 23 ਸਤੰਬਰ, (ਰਵਿੰਦਰ ਪੁਰੀ)-ਪੰਜਾਬ ਦਾ ਪ੍ਰਸਿੱਧ ਪੁਰਾਤਨ ਮੇਲਾ ਛਪਾਰ ਅੱਜ ਤੋਂ ਧੂਮ-ਧੜੱਕੇ ਨਾਲ ਸ਼ੁਰੂ ਹੋ ਰਿਹਾ ਹੈ। ਇਸ ਵਾਰ ਮੇਲੇ ਦੀਆਂ ਰੌਣਕਾਂ ਪਹਿਲਾਂ ਤੋਂ ਹੀ ਵੱਡੇ ਪੱਧਰ ’ਤੇ ਸ਼ੁਰੂ ਹੋ ਜਾਣ ਸਦਕਾ ਮੇਲਾ ਵਿੱਚ ਭਾਰੀ ਭੀੜ ਅਤੇ ਰੌਣਕਾਂ ਨਾਲ ਭਰਪੂਰ ਹੋਣ ਦੀ ਉਮੀਦ ਹੈ। ਬਹੁਤ ਸਾਲਾਂ ਬਾਅਦ ਇਸ ਵਾਰ ਮੇਲੇ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨ ਜਾ ਰਹੀਆਂ ਸਿਆਸੀ ਕਾਨਫਰੰਸਾਂ ਵੀ ਸ਼ੁਰੂ ਹੋ ਰਹੀਆਂ ਹਨ। ਇਸੇ ਕਾਰਨ ਪੰਜਾਬ ਭਰ ਤੋਂ ਜਿੱਥੇ ਲੋਕ ਮੇਲੇ ਦਾ ਆਨੰਦ ਮਾਨਣ ਲਈ ਪਹੁੰਚਣਗੇ, ਉੱਥੇ ਵੱਡੀ ਗਿਣਤੀ ਵਿੱਚ ਵਰਕਰ ਵੀ ਕਾਨਫਰੰਸਾਂ ਵਿੱਚ ਭਾਗ ਲੈਣ ਲਈ ਸ਼ਾਮਿਲ ਹੋਣਗੇ। ਇਸ ਵਾਰ ਸਤੰਬਰ ਮਹੀਨੇ ਦੇ ਅਖੀਰ ਵਿੱਚ ਮੇਲਾ ਆਉਣ ਕਾਰਨ ਪੰਜਾਬ ਦੇ ਪੇਂਡੂ ਲੋਕਾਂ ਦੇ ਕੋਈ ਖਾਸ ਰੁਝੇਵੇ ਨਾ ਹੋਣ ਕਰਕੇ ਮੇਲੇ ਦੀ ਰੌਣਕ ਹੋਰ ਵੀ ਹੋਣ ਦੀ ਸੰਭਾਵਨਾ ਹੈ। ਪਿਛਲੇ ਇੱਕ ਹਫ਼ਤੇ ਤੋਂ ਗੁੱਗਾ ਮਾੜੀ ਮੰਦਰ ਲਾਗੇ ਵੱਡੇ ਬਿਜਲੀ ਝੂਲੇ, ਜਾਦੂ-ਤਮਾਸ਼ਿਆਂ ਵਾਲੇ ਸ਼ੋਅ ਅਤੇ ਉੱਤਰੀ ਭਾਰਤ ਤੋਂ ਹਰ ਤਰ੍ਹਾਂ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਦੇ ਬਾਜ਼ਾਰ ਵੀ ਸੱਜ ਚੁੱਕੇ ਹਨ। ਭਾਵੇਂ ਮੇਲਾ ਰਸਮੀ ਤੌਰ ’ਤੇ ਅੱਜ ਸ਼ੁਰੂ ਹੋ ਰਿਹਾ ਹੈ ਅਤੇ ਪਹਿਲੇ ਦਿਨ ਵਿਸ਼ੇਸ਼ ਕਰਕੇ ਮਹਿਲਾਵਾਂ ਹੀ ਗੁੱਗਾ ਮਾੜੀ ਮੰਦਰ ਅੱਗੇ ਪੂਜਾ ਕਰਨ ਅਤੇ ਮੇਲੇ ਦਾ ਆਨੰਦ ਮਾਨਣ ਆਉਂਦੀਆਂ ਹਨ, ਪਰ ਪਿਛਲੇ ਕਈ ਸਾਲਾਂ ਤੋਂ ਮੇਲਾ ਛਪਾਰ ਕਰੀਬ ਇੱਕ ਹਫ਼ਤਾ ਪਹਿਲਾਂ ਹੀ ਭਰਨਾ ਸ਼ੁਰੂ ਹੋ ਜਾਂਦਾ ਹੈ। ਅਹਿਮਦਗੜ੍ਹ ਤੋਂ ਲੈ ਕੇ ਗੁੱਗਾ ਮਾੜੀ ਮੰਦਰ ਛਪਾਰ ਤੱਕ ਬਾਜ਼ਾਰ ਸੱਜ ਗਏ ਹਨ। ਇਸ ਦੇ ਨਾਲ ਹੀ ਥਾਂ-ਥਾਂ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਸ਼ਰਧਾਲੂਆਂ ਲਈ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਗੁੱਗਾ ਮਾੜੀ ਮੰਦਰ ਕਮੇਟੀ ਦੇ ਪ੍ਰਮੁੱਖ ਹੈਪੀ ਬਾਬਾ ਛਪਾਰ ਵਾਲਿਆਂ ਦੀ ਅਗਵਾਈ ਹੇਠ ਮੰਦਰ ਕਮੇਟੀ ਵੱਲੋਂ ਪੁਖਤਾ ਅਤੇ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ ਅਤੇ ਮੰਦਰ ਨੂੰ ਵੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ। ਮੇਲੇ ਦੀ ਭਾਰੀ ਰੌਣਕ ਨੂੰ ਦੇਖਦਿਆਂ ਇਸ ਵਾਰ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪੁਲਿਸ ਜ਼ਿਲ੍ਹਾ ਜਗਰਾਉਂ ਵੱਲੋਂ ਯੋਜਨਾਬੱਧ ਢੰਗ ਨਾਲ ਪ੍ਰਬੰਧ ਕੀਤੇ ਗਏ ਹਨ। ਡੀ.ਐੱਸ.ਪੀ ਦਾਖਾ ਕਰਮ ਸਿੰਘ ਸੰਧੂ ਅਤੇ ਐੱਸ.ਐੱਚ.ਓ ਜੋਧਾ ਕਰਮਜੀਤ ਕੌਰ ਪਿਛਲੇ ਕਈ ਦਿਨਾਂ ਤੋਂ ਮੇਲੇ ਵਾਲੀ ਥਾਂ ’ਤੇ ਮੌਜੂਦ ਹਨ। ਪੁਲਿਸ ਵੱਲੋਂ ਕੰਟਰੋਲ ਰੂਮ ਸਥਾਪਿਤ ਕਰਕੇ ਮੇਲੇ ਦੇ ਹਰ ਕੋਨੇ ਵਿੱਚ ਨਾਕੇ ਲਗਾਏ ਗਏ ਹਨ, ਤਾਂ ਜੋ ਮੇਲੇ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Ad Position 22
No active advertisement
ਪਿਛਲੀ ਖ਼ਬਰ ਭਾਈ ਹਰਜਿੰਦਰ ਸਿੰਘ ਮੋਹੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਦਿਹਾਤੀ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਇਸਲਾਮੀਆ ਸਕੂਲ ਰੋਹੀੜਾ ਦੇ ਵਿਦਿਆਰਥੀ ਮੁਹੰਮਦ ਅਨਸ ਨੇ ਅੰਡਰ-17 ਬਾਕਸਿੰਗ ਵਿਚ ਜਿੱਤਿਆ ਕਾਂਸੀ ਦਾ ਤਗਮਾ
Ad Position 24