25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬਲਾਕ ਸਿੱਧਵਾਂ ਬੇਟ-1 ਦੀਆਂ ਪ੍ਰਾਇਮਰੀ ਖੇਡਾਂ ਪਿੰਡ ਜੰਡੀ ਦੇ ਖੇਡ ਗਰਾਊਂਡ ’ਚ ਸ਼ੁਰੂ

ਜਗਰਾਉਂ/ਸਿੱਧਵਾਂ ਬੇਟ, 25 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ, ਜਸਵੰਤ ਸਿੰਘ ਸਲੇਮਪੁਰੀ)-ਸਿੱਖਿਆ ਵਿਭਾਗ ਵੱਲੋਂ ਬਲਾਕ ਸਿੱਧਵਾਂ ਬੇਟ-1 ਦੀਆਂ ਪ੍ਰਾਇਮਰੀ ਖੇਡਾਂ ਅੱਜ ਪਿੰਡ ਜੰਡੀ ਦੇ ਖੇਡ ਗਰਾਊਂਡ ਵਿਚ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ। ਸੈਂਟਰ ਸ਼ੇਰਪੁਰ ਕਲਾਂ ਦੇ ਮੁੱਖ ਪ੍ਰਬੰਧਕ ਮੈਡਮ ਵੀਰਪਾਲ ਕੌਰ ਦੀ ਦੇਖ-ਰੇਖ ਵਿਚ ਪਹਿਲੇ ਦਿਨ ਖੇਡਾਂ ਦਾ ਉਦਘਾਟਨ ਵਿਸ਼ੇਸ਼ ਤੌਰ ’ਤੇ ਪੁੱਜੇ ਸਿੱਖਿਆ ਅਫ਼ਸਰ ਇਤਬਾਰ ਸਿੰਘ ਨੱਥੋਵਾਲ ਤੇ ਉੱਘੇ ਸਮਾਜਸੇਵੀ ਬੀਬੀ ਹਰਬੰਸ ਕੌਰ ਛੀਨਾ ਤੇ ਸਮੂਹ ਗ੍ਰਾਮ ਪੰਚਾਇਤ ਜੰਡੀ ਦੇ ਅਹੁਦੇਦਾਰਾਂ ਨੇ ਸਾਂਝੇ ਤੌਰ ’ਤੇ ਕੀਤਾ।

Ad Position 21
No active advertisement
ਅਜੀਤ ਡੈਸਕ 26-09-2026
ਜਗਰਾਉਂ/ਸਿੱਧਵਾਂ ਬੇਟ, 25 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ, ਜਸਵੰਤ ਸਿੰਘ ਸਲੇਮਪੁਰੀ)-ਸਿੱਖਿਆ ਵਿਭਾਗ ਵੱਲੋਂ ਬਲਾਕ ਸਿੱਧਵਾਂ ਬੇਟ-1 ਦੀਆਂ ਪ੍ਰਾਇਮਰੀ ਖੇਡਾਂ ਅੱਜ ਪਿੰਡ ਜੰਡੀ ਦੇ ਖੇਡ ਗਰਾਊਂਡ ਵਿਚ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ। ਸੈਂਟਰ ਸ਼ੇਰਪੁਰ ਕਲਾਂ ਦੇ ਮੁੱਖ ਪ੍ਰਬੰਧਕ ਮੈਡਮ ਵੀਰਪਾਲ ਕੌਰ ਦੀ ਦੇਖ-ਰੇਖ ਵਿਚ ਪਹਿਲੇ ਦਿਨ ਖੇਡਾਂ ਦਾ ਉਦਘਾਟਨ ਵਿਸ਼ੇਸ਼ ਤੌਰ ’ਤੇ ਪੁੱਜੇ ਸਿੱਖਿਆ ਅਫ਼ਸਰ ਇਤਬਾਰ ਸਿੰਘ ਨੱਥੋਵਾਲ ਤੇ ਉੱਘੇ ਸਮਾਜਸੇਵੀ ਬੀਬੀ ਹਰਬੰਸ ਕੌਰ ਛੀਨਾ ਤੇ ਸਮੂਹ ਗ੍ਰਾਮ ਪੰਚਾਇਤ ਜੰਡੀ ਦੇ ਅਹੁਦੇਦਾਰਾਂ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਬਲਾਕ ਦੇ ਪੰਜ ਸੈਟਰਾਂ ਸਕੂਲਾਂ ਵਿੱਚੋਂ 200 ਦੇ ਕਰੀਬ ਬੱਚਿਆਂ ਦੇ ਅਥਲੈਟਿਕਸ ਤੇ ਮੇਜਰ ਖੇਡਾਂ ਵਿਚ ਭਾਗ ਲਿਆ। ਇਸ ਸਮੇਂ ਸਿੱਖਿਆ ਅਫ਼ਸਰ ਇਤਬਾਰ ਸਿੰਘ ਨੱਥੋਵਾਲ ਨੇ ਕਿਹਾ ਕਿ ਮੁੱਢਲੇ ਪੱਧਰ ’ਤੇ ਖੇਡਾਂ ਵਿੱਚ ਬੱਚਿਆਂ ਦੀ ਭਾਗੀਦਾਰੀ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹੈ, ਕਿਉਂਕਿ ਇਹ ਨਾ ਸਿਰਫ਼ ਸਰੀਰਿਕ ਤੰਦਰੁਸਤੀ ਵਧਾਉਂਦੀ ਹੈ, ਬਲਕਿ ਮਾਨਸਿਕ, ਸਮਾਜਿਕ ਤੇ ਭਾਵਨਾਤਮਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਦੀ ਹੈ। ਪਹਿਲੇ ਦਿਨ ਅਥਲੈਟਿਕਸ ਮੁਕਾਬਲਿਆਂ ਦੌਰਾਨ 100 ਮੀ: ਲੜਕਿਆਂ ’ਚੋਂ ਅਰਜਨ ਕੁਮਾਰ ਨੇ ਪਹਿਲਾ, ਗੁਰਮਨ ਸਿੰਘ ਨੇ ਦੂਜਾ, ਲੜਕੀਆਂ ’ਚੋਂ ਮਨਜੋਤ ਕੌਰ ਨੇ ਪਹਿਲਾ, ਜਸਨਪ੍ਰੀਤ ਕੌਰ ਨੇ ਦੂਜਾ ਸਥਾਨ ਲਿਆ, 200 ਮੀ: ਲੜਕਿਆਂ ’ਚੋਂ ਗੁਰਨੂਰ ਸਿੰਘ ਨੇ ਪਹਿਲਾ , ਜਸਪ੍ਰੀਤ ਸਿੰਘ ਨੇ ਦੂਜਾ, ਲੜਕੀਆਂ ਵਿੱਚੋਂ ਮਨਜੋਤ ਕੌਰ ਨੇ ਪਹਿਲਾ, ਹਿਨਆਫਰੀਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 400 ਮੀ: ਲੜਕਿਆਂ ਵਿੱਚੋਂ ਸਹਿਜਦੀਪ ਸਿੰਘ ਤੇ ਬਲਵੀਰ ਕੁਮਾਰ, ਜਦਕਿ ਲੜਕੀਆਂ ਵਿੱਚੋਂ ਜਿਹਨਮ ਤੇ ਪਾਇਲ ਨੇ ਕ੍ਰਮਵਾਰ ਪਹਿਲਾ, ਦੂਜਾ ਨੰਬਰ ਲਿਆ। 400 ਮੀ: ਰੀਲੇਅ ਵਿਚੋਂ ਗਾਲਿਬ ਕਲਾਂ ਪਹਿਲੀ ਤੇ ਸ਼ੇਰਪੁਰ ਕਲਾਂ ਨੇ ਦੂਜੀ ਪੁਜ਼ੀਸਨ ਹਾਸਿਲ ਕੀਤੀ, ਲੜਕਿਆਂ ਦੇ ਫੁੱਟਬਾਲ ਮੁਕਾਬਲਿਆਂ ਵਿੱਚੋਂ ਗਾਲਿਬ ਕਲਾਂ ਪਹਿਲਾ ਤੇ ਸੱਤਿਆ ਭਾਰਤੀ ਸਕੂਲ ਸ਼ੇਰਪੁਰ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੁਲਦੀਪ ਸਿੰਘ ਗੁੜੇ ਤੇ ਇੰਦਰਜੀਤ ਸਿੰਘ ਸਿੱਧੂ ਨੇ ਕੁਮੈਂਟਰੀ ਕਰਦਿਆ ਬੱਚਿਆਂ ਦੀ ਖੂਬ ਹੌਂਸਲਾ-ਅਫਜਾਈ ਕੀਤੀ। ਛੀਨਾ ਪਰਿਵਾਰ ਵੱਲੋ ਬੱਚਿਆਂ ਦੇ ਖਾਣ-ਪੀਣ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਰਾਏ ਚੱਕ ਭਾਈਕਾ, ਸਰਪੰਚ ਅਮਰਜੀਤ ਕੌਰ ਛੀਨਾ, ਸੁਸਾਇਟੀ ਪ੍ਰਧਾਨ ਅਜਮੇਰ ਸਿੰਘ ਖ਼ਾਲਸਾ, ਪੰਚ ਗੁਰਜੀਤ ਸਿੰਘ, ਪੰਚ ਬਲਜੀਤ ਸਿੰਘ, ਜਗਰਾਜ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਸਾਬਕਾ ਸਰਪੰਚ, ਕੁਲਦੀਪ ਕੌਰ ਸਾਬਕਾ ਸਰਪੰਚ, ਬੀ.ਐੱਸ.ਈ. ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਖਮੰਦਰ ਸਿੰਘ, ਮੈਡਮ ਹਰਵਿੰਦਰ ਕੌਰ, ਮਨਦੀਪ ਕੌਰ, ਕੰਵਲਜੀਤ ਕੌਰ, ਹਰਬੰਸ ਕੌਰ, ਮਹਿੰਦਰਪਾਲ ਸਿੰਘ, ਕਰਮਜੀਤ ਸਿੰਘ ਪੋਨਾ (ਸਾਰੇ ਅਧਿਆਪਕ), ਮਨਜੀਤ ਸਿੰਘ ਛੀਨਾ, ਜਗਦੇਵ ਸਿੰਘ ਸਿੱਧੂ, ਅਰਵਿੰਦਰ ਸਿੰਘ ਗਿੱਲ, ਜਸਵੰਤ ਸਿੰਘ ਬਸਰਾਉਂ, ਬਾਲ ਕ੍ਰਿਸਨ, ਹਰਬੰਸ ਸਿੰਘ ਜੰਡੀ, ਅਮਨਦੀਪ ਸਿੰਘ, ਹਰਵਿੰਦਰ ਸਿੰਘ, ਦਵਿੰਦਰ ਸਹੋਤਾ, ਬਲਵਿੰਦਰ ਸਿੰਘ, ਮੈਡਮ ਰਜਨੀ, ਉਕਾਰ ਸਿੰਘ, ਗੁਰਦੀਪ ਸਿੰਘ ਵਿੱਕੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁੱਗਾ ਮੈੜੀ ਅਸਥਾਨ ਰਾਏਕੋਟ ਵਿਖੇ ਚੌਦੇ ਦੇ ਮੇਲੇ ’ਤੇ ਪੁਰਾਤਨ ਪਰੰਪਰਾ ਅਨੁਸਾਰ ਸ਼ਰਧਾਲੂਆਂ ਨੇ ਮਿੱਟੀ ਕੱਢੀ ਅਗਲੀ ਖ਼ਬਰ ਪਹਿਲੇ ਦਿਨ ਭਰ ਜੋਬਨ ’ਤੇ ਰਿਹਾ ਗੁੱਗਾ ਮਾੜੀ ਮੇਲਾ ਪਮਾਲ
Ad Position 24