25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਛਪਾਰ ਮੇਲੇ ਦੀ ਕਾਨਫਰੰਸ ’ਚ ਅੱਜ 9 ਵਜੇ ਰੂਮੀ ਤੋਂ ਵੱਡਾ ਕਾਫ਼ਲਾ ਰਵਾਨਾ ਹੋਵੇਗਾ- ਕਲੇਰ, ਡੱਲਾ

ਹਠੂਰ, 25 ਸਤੰਬਰ (ਜਸਵਿੰਦਰ ਸਿੰਘ ਛਿੰਦਾ )- ਛਪਾਰ ਮੇਲੇ ’ਤੇ ਹੋਰ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਲਈ ਹਲਕਾ ਜਗਰਾਉਂ ਦੇ ਪਾਰਟੀ ਵਰਕਰਾਂ, ਆਗੂਆਂ ਦਾ ਇਕ ਵੱਡਾ ਕਾਫ਼ਲਾ ਉਤਸ਼ਾਹ ਨਾਲ ਪਿੰਡ ਰੂਮੀ ਦੀ ਦਾਣਾ ਮੰਡੀ ਤੋਂ ਰਵਾਨਾ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ, ਹਲਕਾ ਇੰਚਾਰਜ, ਸਾਬਕਾ ਵਿਧਾਇਕ ਐੱਸ.

Ad Position 21
No active advertisement
ਜਾਗਰੂਕਤਾ ਲਈ ਨਹਿਰ ਪੁਲ ’ਤੇ ਜਥੇਬੰਦੀ ਦੀ ਇਕੱਤਰਤਾ ਕੱਲ੍ਹ 26-09-2026
ਹਠੂਰ, 25 ਸਤੰਬਰ (ਜਸਵਿੰਦਰ ਸਿੰਘ ਛਿੰਦਾ )- ਛਪਾਰ ਮੇਲੇ ’ਤੇ ਹੋਰ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਲਈ ਹਲਕਾ ਜਗਰਾਉਂ ਦੇ ਪਾਰਟੀ ਵਰਕਰਾਂ, ਆਗੂਆਂ ਦਾ ਇਕ ਵੱਡਾ ਕਾਫ਼ਲਾ ਉਤਸ਼ਾਹ ਨਾਲ ਪਿੰਡ ਰੂਮੀ ਦੀ ਦਾਣਾ ਮੰਡੀ ਤੋਂ ਰਵਾਨਾ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ, ਹਲਕਾ ਇੰਚਾਰਜ, ਸਾਬਕਾ ਵਿਧਾਇਕ ਐੱਸ.ਆਰ. ਕਲੇਰ ਅਤੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਵਿਸ਼ੇਸ਼ ਤੌਰ ’ਤੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ 26 ਸਤੰਬਰ ਨੂੰ ਛਪਾਰ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵੱਡੀ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਜਿਸ ਲਈ ਉਨ੍ਹਾਂ ਵਲੋਂ ਆਪਣੇ ਹਲਕੇ ਦੇ ਹਰੇਕ ਪਿੰਡਾਂ ਅਤੇ ਸ਼ਹਿਰਾਂ ’ਚ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਕੀਤੀਆਂ ਮੀਟਿੰਗ ਮੁਕੰਮਲ ਤੌਰ ’ਤੇ ਸਫ਼ਲ ਹਨ ਅਤੇ ਭਲਕੇ 26 ਸਤੰਬਰ ਨੂੰ ਜਗਰਾਉਂ ਹਲਕੇ ਤੋਂ ਇਕ ਵਿਸ਼ਾਲ ਕਾਫ਼ਲਾ ਪਿੰਡ ਰੂਮੀ ਦੀ ਦਾਣਾ ਮੰਡੀ ਤੋਂ ਸਵੇਰੇ 9 ਵਜੇ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਮੂਹ ਵਰਕਰ ਆਪਣੇ ਸਾਧਨਾਂ ਰਾਹੀਂ 9 ਵਜੇ ਤੋਂ ਪਹਿਲਾਂ ਰਵਾਨਗੀ ਸਥਾਨ ਦਾਣਾ ਮੰਡੀ ਵਿਖੇ ਪਹੁੰਚ ਜਾਣਗੇ ਅਤੇ ਇੱਥੋਂ ਇਕ ਵੱਡੇ ਕਾਫ਼ਲੇ ਦੇ ਰੂਪ ਵਿਚ ਰੈਲੀ ਲਈ ਰਵਾਨਾ ਹੋਵਗੇ।
Ad Position 22
No active advertisement
ਪਿਛਲੀ ਖ਼ਬਰ ਮੇਲਾ ਛਪਾਰ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫ਼ਰੰਸ ਇਤਿਹਾਸ ਰਚੇਗੀ-ਕੁਲਜੀਤ ਲਾਲੀ ਅਗਲੀ ਖ਼ਬਰ ‘ਆਪ’ ਤੋਂ ਬਿਨਾਂ ਕਿਸੇ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਇਲਾਜ ਸਹੂਲਤ ਦੇਣ ਦੀ ਕਲਪਨਾ ਵੀ ਨਹੀਂ ਕੀਤੀ ਹੋਣੀ-ਵਿਧਾਇਕ ਹਾਕਮ ਸਿ...
Ad Position 24