ਵਿਕਸਿਤ ਪੰਜਾਬ ਦੇ ਸੰਕਲਪ ਲਈ 2027 ’ਚ ਕਾਂਗਰਸ ਨੂੰ ਅੱਗੇ ਲਿਆਉ- ਰਵਿੰਦਰ ਡਲਵੀ
ਮੁੱਲਾਂਪੁਰ-ਦਾਖਾ, 1 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਆਗਾਮੀ 2027 ਪੰਜਾਬ ਚੋਣਾਂ ਲਈ ਸਰਗਰਮ ਹੋਈ ਹਲਕਾ ਦਾਖਾ ਕਾਂਗਰਸ ਬਲਾਕ ਮੁੱਲਾਂਪੁਰ, ਸਿੱਧਵਾਂ ਬੇਟ ਦੀਆਂ ਸਮੁੱਚੀਆਂ ਕਮੇਟੀਆਂ, ਬੀ. ਐੱਲ.
ਬ
ਬੀ.ਐੱਸ.ਸੀ ਨਰਸਿੰਗ ਦੀ ਪ੍ਰੀਖਿਆ ’ਚ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ।
02-10-2026
ਮੁੱਲਾਂਪੁਰ-ਦਾਖਾ, 1 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਆਗਾਮੀ 2027 ਪੰਜਾਬ ਚੋਣਾਂ ਲਈ ਸਰਗਰਮ ਹੋਈ ਹਲਕਾ ਦਾਖਾ ਕਾਂਗਰਸ ਬਲਾਕ ਮੁੱਲਾਂਪੁਰ, ਸਿੱਧਵਾਂ ਬੇਟ ਦੀਆਂ ਸਮੁੱਚੀਆਂ ਕਮੇਟੀਆਂ, ਬੀ.ਐੱਲ.ਏ. ਤੱਕ ਹਰ ਅਹੁਦੇਦਾਰਾਂ ਦੀ ਮੀਟਿੰਗ ਦਾਖਾ ਹਲਕਾ ਇੰਚਾਰਜ, ਜਨ: ਸਕੱਤਰ ਪ੍ਰਦੇਸ਼ ਕਾਂਗਰਸ ਕੈਪਟਨ ਸੰਦੀਪ ਸੰਧੂ ਵਲੋਂ ਬੁਲਾਈ, ਜਿਸ ਵਿਚ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਲਵੀ ਵਿਸ਼ੇਸ਼ ਸ਼ਮੂਲੀਅਤ ਕੀਤੀ, ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਬਲਾਕ ਸਿੱਧਵਾਂ ਬੇਟ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਬਲਾਕ ਮੁੱਲਾਂਪੁਰ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਮਨਪ੍ਰੀਤ ਸਿੰਘ ਈਸੇਵਾਲ ਮੌਜੂਦ ਰਹੇ। ਲੁਧਿਆਣਾ ਦਿਹਾਤੀ ਅਧੀਨ ਹਲਕਾ ਦਾਖਾ ਅੰਦਰ ਕਾਂਗਰਸ ਦੀ ਸਮੀਖਿਆ ਮੀਟਿੰਗ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਨੂੰ ਸਹਿਯੋਗ ਲਈ ਸਿਰਾ ਹੋ ਨਿਬੜੀ। ਕੈਪਟਨ ਸੰਧੂ ਦੇ ਭਾਸ਼ਣ ਦੌਰਾਨ ਲੱਗਦਾ ਸੀ ਕਿ ਹਲਕਾ ਦਾਖਾ ’ਚ ਅੱਜ ਕਾਂਗਰਸ ਦੀ ਸਮੀਖਿਆ ਮੀਟਿੰਗ ਨਾਲ ਚੋਣ ਬਿਗੁਲ ਵੱਜ ਗਿਆ। ਪੰਜਾਬ ਮਾਮਲਿਆਂ ਬਾਰੇ ਸਹਿ ਇੰਚਾਰਜ ਰਵਿੰਦਰ ਡਲਵੀ ਸਾਦੀ ਅਤੇ ਪ੍ਰਭਾਵਸ਼ਾਲੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਆਗਾਮੀ ਪੰਜਾਬ ਚੋਣਾਂ ਲਈ ਸੂਬੇ ਦੇ ਕਾਂਗਰਸੀ ਪੰਜਾਬੀ ਭਾਸ਼ਾ ਅਨੁਸਾਰ ਸਿਦਕ ਵਾਲੇ ਹਨ, ਜੇਕਰ ਅੱਜ ਬਲਾਕ ਕਮੇਟੀ, ਬਲਾਕ ਅਹੁਦੇਦਾਰ, ਬੀ.ਐੱਲ.ਏ ਸਿਦਕ ਦੇ ਪੱਕੇ ਰਹੇ ਤਾਂ ਹਲਕਾ ਦਾਖਾ ’ਚ ਕਾਂਗਰਸ ਦੀ ਜਿੱਤ ਪੱਥਰ ’ਤੇ ਲਕੀਰ ਹੈ। ਰਵਿੰਦਰ ਡਲਵੀ ਕਿਹਾ ਕਿ ਪਿਛਲੇ ਕਈ ਵਰ੍ਹਿਆ ’ਚ ਨਸ਼ਿਆਂ ਦੀ ਦਲਦਲ ਵਿਚ ਵਹਿ ਤੁਰੀ ਪੰਜਾਬ ਦੀ ਜਵਾਨੀ ਅਤੇ ਪ੍ਰਚੂਨ ਨਸ਼ਿਆਂ ਦੀ ਮੰਡੀ ਬਣੇ ਰੰਗਲੇ ਪੰਜਾਬ ਨੂੰ ਆਪ ਪਾਰਟੀ ਭਗਵੰਤ ਮਾਨ ਦੀ ਸਰਕਾਰ ਕੰਗਲਾ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰਾਂ ਦਾ ਆਪ ਪਾਰਟੀ ਦੀ ਪੰਜਾਬ ਸਰਕਾਰ ਤੋਂ ਮੋਹ ਪੂਰੀ ਤਰ੍ਹਾਂ ਭੰਗ ਹੋ ਗਿਆ, ਹੁਣ ਲੋਕ ਕਾਂਗਰਸ ’ਚੋਂ ਪੰਜਾਬ ਦਾ ਭਵਿੱਖ ਵੇਖ ਰਹੇ ਹਨ। ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ’ਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਚੋਣ ਸਟੰਟ ਦੱਸਦਿਆਂ ਰਵਿੰਦਰ ਡਾਲਵੀ ਕਿਹਾ ਕਿ ਭਾਜਪਾ ਵਲੋਂ 62 ਏਕੜ ’ਚ ਮਹਾਂ ਰੈਲੀ ਚੋਣ ਸਟੰਟ ਨਹੀਂ ਤਾਂ ਹੋਰ ਕੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 12 ਵਰ੍ਹਿਆਂ ਤੋਂ ਭਾਰਤ ਦੀ ਸੱਤ੍ਹਾ ’ਤੇ ਕਾਬਜ਼ ਬੀ.ਜੇ.ਪੀ. ਹੁਣ ਯਾਤਰਾ ਕਰਕੇ ਸੂਬੇ ਨੂੰ ਚੰਦ ਦਿਨਾਂ ’ਚ ਨਸ਼ਾ ਮੁਕਤ ਕਿਵੇਂ ਕਰ ਦੇਵੇਗੀ। ਰਵਿੰਦਰ ਡਲਵੀ ਅੰਕੜਿਆਂ ਨਾਲ ਦੱਸਿਆ ਕਿ ਪੰਜਾਬ ਇਕ ਸਰਹੱਦੀ ਸੂਬਾ, ਇਸ ਦੀ 550 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ, ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣਾ ਕੇਂਦਰ ਸਰਕਾਰ ਦੀ ਜਿੰਮੇਵਾਰੀ ਹੈ। ਡਲਵੀ ਕਿਹਾ ਕਿ ਵਿਕਸਿਤ ਪੰਜਾਬ ਦੇ ਸੰਕਲਪ ਲਈ ਪੰਜਾਬ ’ਚ ਕਾਂਗਰਸ ਨੂੰ ਅੱਗੇ ਲਿਆਉ, ਕਾਂਗਰਸ ਪਾਰਟੀ ਹੀ ਲੋਕਾਂ ਲਈ ਵਰਦਾਨ ਹੈ। ਕੈਪਟਨ ਸੰਦੀਪ ਸੰਧੂ ਵਲੋਂ ਹਲਕਾ ਦਾਖਾ ਦੇ ਚੋਣਵੇਂ ਅਹੁਦੇਦਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਸਮੇਂ ਕਿਹਾ ਕਿ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਅਗਲੇ 100 ਦਿਨ ਲਈ ਵੋਟਰਾਂ ਵਿਚ ਚਲੇ ਜਾਈਏ ਤਾਂ ਹਲਕਾ ਦਾਖਾ ’ਚ ਕਾਂਗਰਸ ਦੀ ਜਿੱਤ ਯਕੀਨੀ ਹੈ। ਕੁਝ ਪਾਰਟੀਆਂ ’ਚ ਅਪਵਿੱਤਰ ਗਠਜੋੜ ਬੇਨਕਾਬ ਕਰ ਦੇਣ ਦੀ ਗੱਲ ਕਰਕੇ ਕੁਝ ਰਾਜਸੀ ਲੋਕਾਂ ’ਤੇ ਨਿਸ਼ਾਨਾ ਸਾਧਦਿਆਂ ਕੈਪਟਨ ਸੰਧੂ ਕਿਹਾ ਕਿ ਹਰ ਇਕ ਨੂੰ ਸੰਵੇਦਨਸ਼ੀਲਤਾ ਵਰਤ ਕੇ ਲੋਕਾਂ ’ਚ ਜਾਣਾ ਪੈਣਾ ਹੈ। ਹਲਕਾ ਦਾਖਾ ’ਚ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਵਲੋਂ ਸਮੀਖਿਆ ਮੀਟਿੰਗ ’ਚ ਕਾਂਗਰਸ ਦੇ ਹਰ ਅਹੁਦੇਦਾਰ ਦੀ ਸਮੀਖਿਆ ਇਹ ਅਸਰ ਛੱਡ ਗਈ ਕਿ ਕਾਂਗਰਸ ਵਿਰੋਧੀਆਂ ਨੂੰ ਢਾਹੁਣ ਲਈ ਹਰ ਚੁਣੌਤੀ ਸਵੀਕਾਰ ਕਰੀ ਬੈਠੀ ਹੈ। ਹਲਕਾ ਦਾਖਾ ਸਮੀਖਿਆ ਮੀਟਿੰਗ ’ਚ ਇਕਸੁਰਤਾ, ਇਕਜੁੱਟਤਾ, ਇਕ ਭਾਵਨਾ ਦੇਖ ਉਚੇਚਾ ਪਹੁੰਚੇ ਪਾਰਟੀ ਦੇ ਮਹਿਮਾਨ ਰਵਿੰਦਰ ਡਾਵਲੀ ਗਦਗਦ ਹੋ ਉੱਠੇ। ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਮੰਚ ’ਤੇ ਸੁਸ਼ੋਭਿਤ ਸ੍ਰੀ ਰਵਿੰਦਰ ਉੱਤਮ ਰਾਓ ਡਲਵੀ, ਹਲਕਾ ਇੰਚਾਰਜ (ਕਾਂਗਰਸ) ਕੈਪਟਨ ਸੰਦੀਪ ਸੰਧੂ, ਹਲਕੇ ਅੰਦਰ 31 ਮੈਂਬਰੀ ਕਮੇਟੀ, ਦੋਵਾਂ ਬਲਾਕਾਂ ਦੇ ਪ੍ਰਧਾਨ, ਐੱਸ.ਸੀ, ਬੀ.ਸੀ ਸੈੱਲ ਪ੍ਰਧਾਨ, ਅਹੁਦੇਦਾਰ, ਬੀ.ਐੱਲ.ਏ. ਕਈ ਹੋਰ ਮਹੱਤਵਪੂਰਨ ਅਹੁਦਿਆਂ ’ਤੇ ਕਾਂਗਰਸ ਲਈ ਕੰਮ ਕਰ ਰਹੇ ਮੀਟਿੰਗ ’ਚ ਸ਼ਾਮਿਲ ਹਰ ਇਕ ਦਾ ਧੰਨਵਾਦ ਕੀਤਾ।