ਗੁੱਜਰਵਾਲ ਗ੍ਰਾਮ ਪੰਚਾਇਤ ਵਲੋਂ ਦੋ ਵੱਡੀਆਂ ਟੈਂਕੀਆਂ ਨਗਰ ਦੀ ਸੇਵਾ ਲਈ ਭੇਟ
ਜੋਧਾਂ, 2 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)- ਸਰਪੰਚ ਹਰਦੀਪ ਸਿੰਘ ਗਰੇਵਾਲ ਅਤੇ ਸਮੁੱਚੀ ਪੰਚਾਇਤ ਪਿੰਡ ਗੁੱਜਰਵਾਲ ਵਲੋਂ ਦੋ ਵੱਡੀਆਂ ਟੈਂਕੀਆਂ ਇਕ ਪਾਣੀ ਦੀ ਵਰਤੋਂ ਲਈ (ਮਿੰਨੀ ਫਾਇਰ ਬ੍ਰਿਗੇਡ) ਅਤੇ ਇਕ ਸੈਪਟਿਕ ਟੈਂਕ ਨਗਰ ਨਿਵਾਸੀਆਂ ਦੇ ਸਪੁਰਦ ਕੀਤੀਆਂ। ਇਸ ਮੌਕੇ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਨਗਰ ਦੀ ਇਹ ਵੱਡੀ ਜ਼ਰੂਰਤ ਸੀ।
ਜੋਧਾਂ, 2 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)- ਸਰਪੰਚ ਹਰਦੀਪ ਸਿੰਘ ਗਰੇਵਾਲ ਅਤੇ ਸਮੁੱਚੀ ਪੰਚਾਇਤ ਪਿੰਡ ਗੁੱਜਰਵਾਲ ਵਲੋਂ ਦੋ ਵੱਡੀਆਂ ਟੈਂਕੀਆਂ ਇਕ ਪਾਣੀ ਦੀ ਵਰਤੋਂ ਲਈ (ਮਿੰਨੀ ਫਾਇਰ ਬ੍ਰਿਗੇਡ) ਅਤੇ ਇਕ ਸੈਪਟਿਕ ਟੈਂਕ ਨਗਰ ਨਿਵਾਸੀਆਂ ਦੇ ਸਪੁਰਦ ਕੀਤੀਆਂ। ਇਸ ਮੌਕੇ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਨਗਰ ਦੀ ਇਹ ਵੱਡੀ ਜ਼ਰੂਰਤ ਸੀ। ਉਨ੍ਹਾਂ ਦੱਸਿਆ ਕਿ ਪਾਣੀ ਵਾਲੀ ਟੈਂਕੀ ਤੋਂ ਫਾਇਰ ਬ੍ਰਿਗੇਡ ਦਾ ਕੰਮ ਵੀ ਲਿਆ ਜਾ ਸਕਦਾ ਹੈ, ਕਿਉਂਕਿ ਇਸ ਨੂੰ ਆਧੁਨਿਕ ਤਕਨੀਕ ਨਾਲ ਤਿਆਰ ਕਰਵਾਇਆ ਗਿਆ ਹੈ। ਦੂਜੀ ਸੈਪਟਿਕ ਟੈਂਕ ਨਗਰ ਦੀ ਸਾਫ਼ ਸਫ਼ਾਈ ਲਈ ਵਰਤੋਂ ਵਿਚ ਲਿਆਂਦੀ ਜਾਵੇਗੀ। ਨਗਰ ਦੇ ਸਰਬਪੱਖੀ ਵਿਕਾਸ ਕਾਰਜ ਵੀ ਨਿਰੰਤਰ ਚੱਲ ਰਹੇ ਹਨ। ਇਸ ਮੌਕੇ ਬਲਤੇਜ ਸਿੰਘ ਨੀਟਾ, ਪ੍ਰਿਤਪਾਲ ਸਿੰਘ, ਹਰਸਿਮਰਨ ਕੌਰ ਗਰੇਵਾਲ, ਕਰਮਜੀਤ ਕੌਰ, ਨਰਿੰਦਰ ਕੌਰ, ਸਤਪਾਲ ਕੌਰ (ਸਾਰੇ ਪੰਚ), ਰਾਜਪ੍ਰੀਤ ਸਿੰਘ ਨੰਨੂ, ਉਪਿੰਦਰ ਸਿੰਘ ਵਿੱਕੀ ਗਰੇਵਾਲ, ਕਾਲਾ ਗਰੇਵਾਲ, ਜਥੇਦਾਰ ਜਗਰੂਪ ਸਿੰਘ, ਮਨਜੀਤ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ ਪੰਮੀ, ਰਵਿੰਦਰ ਰਵੀ, ਸੋਨੀ ਗਰੇਵਾਲ, ਗੁਰਿੰਦਰ ਸਿੰਘ ਲੱਕੀ, ਫ਼ੌਜੀ ਹਲਵਾਈ, ਜਗਦੀਸ਼ ਸਿੰਘ ਦੀਸ਼ਾ, ਜਗਦੇਵ ਸਿੰਘ, ਪਾਲ ਸਿੰਘ, ਗੁਰਪ੍ਰੀਤ ਸਿੰਘ ਗਰੇਵਾਲ, ਬਹਾਦਰ ਸਿੰਘ ਆਦਿ ਹਾਜ਼ਰ ਸਨ।