ਪਾਇਲਟ ਅਤੇ ਕਪਤਾਨ ਪਰਗਟ ਸਿੰਘ ਦੀ ਰਹਿਨੁਮਾਈ ਹੇਠ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨਾ ਲਗਪਗ ਤੇੈਅ-ਭੈਣੀ
ਸਿੱਧਵਾਂ ਬੇਟ, 3 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਖਾਦੀ ਬੋਰਡ ਪੰਜਾਬ ਦੇ ਸਾਬਕਾ ਵਾਈਸ ਚੇਅਰਮੈਨ ਮੇਜਰ ਸਿੰਘ ਭੈਣੀ ਨੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਢਿੱਲੋਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਚੁਣੇ ਜਾਣ ’ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਆਖਿਆ ਕਿ ਜਿਸ ਤਰ੍ਹਾਂ ਕਾਂਗਰਸ ਹਾਈਕਮਾਂਡ ਵੱਲੋਂ ਪਹਿਲਾਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਅਤੇ ਹੁਣ ਇਕ ਵਧੀਆ ਤੇ ਦੂਰਅੰਦੇਸ਼ੀ ਸੋਚ ਵਾਲੇ ਤੇ ਹਾਕੀ ਇੰਡੀਆ ਦੀ ਵਿਸ਼ਵ ਹਾਕੀ ਕੱਪ ਵਿੱਚ ਕਪਤਾਨੀ ਕਰ ਚੁੱਕੇ ਵਿਧਾਇਕ ਪਰਗਟ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਬਣਾਉਣ ਉਪਰੰਤ ਜਿੱਥੇ ਸੂਬੇ ਅੰਦਰ ਪਾਰਟੀ ਹੋਰ ਮਜ਼ਬੂਤ ਹੋਵੇਗੀ ਉੱਥੇ ਇੰਨ੍ਹਾਂ ਦੀ ਰਹਿਨੁਮਾਈ ਹੇਠ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨੀ ਵੀ ਲੱਗਪੱਗ ਤੈਅ ਹੈ। ਉਨ੍ਹਾਂ ਆਖਿਆ ਕਿ ਇਕ ਇਮਾਨਦਾਰ ਅਤੇ ਸਭ ਧੜ੍ਹਿਆਂ ਦੇ ਪ੍ਰਮਾਣਿਤ ਆਗੂ ਦੀ ਨਿਯੁੱਕਤੀ ਨਾਲ ਸੂਬੇ ਅੰਦਰ ਪਾਰਟੀ ਆਗੂਆਂ ਦੀ ਆਪਣੀ ਖਿੱਚੋਤਾਣ ਵੀ ਖ਼ਤਮ ਹੋ ਜਾਵੇਗੀ ਕਿਉਂਕਿ ਸੂਬਾ ਪ੍ਰਧਾਨ ਹਰ ਆਗੂ ਅਤੇ ਵਰਕਰ ਨੂੰ ਇੱਕ ਮੰਚ ’ਤੇ ਇਕੱਠਾ ਰੱਖਣ ਵਿਚ ਵੀ ਕਾਮਯਾਬ ਹੋ ਜਾਣਗੇ।