ਦਰਿਆ ਸਤਲੁਜ ਦੇ ਬੰਨ੍ਹ ਉੱਤੇ ਲੁਟੇਰੇ ਇਕ ਬਜ਼ੁਰਗ ਤੋਂ ਚੁਸਤੀ ਨਾਲ ਮੋਬਾਈਲ ਲੈ ਕੇ ਫ਼ਰਾਰ
ਸਿੱਧਵਾਂ ਬੇਟ, 7 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਪਿੰਡਾਂ ਵਿੱਚ ਲੋਕਾਂ ਦੇ ਹੱਥਾਂ ਵਿਚੋਂ ਮੋਬਾਇਲ ਖੋਹ ਕੇ ਫ਼ਰਾਰ ਹੋਣ ਵਾਲਾ ਲੁਟੇਰਾ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੈ ਜੋ ਅਜੇ ਤੱਕ ਪੁਲਿਸ ਦੇ ਅੜਿੱਕੇ ਨਹੀਂ ਆ ਸਕਿਆ। ਅੱਜ ਫਿਰ ਦਰਿਆ ਸਤਲੁਜ ਲਾਗਲੇ ਪਿੰਡ ਖੁਰਸ਼ੈਦਪੁਰਾ ਦੇ ਡੇਰਾ ਨਿਹੰਗਾਂ ਵਾਲਾ ਦੇ ਇਕ ਬਜ਼ੁਰਗ ਵਿਅਕਤੀ ਤੋਂ ਮੋਟਰਸਾਈਕਲ ’ਤੇ ਸਵਾਰ ਦੋ ਲੁਟੇਰੇ ਬੜੀ ਚੁਸਤੀ ਨਾਲ ਉਸ ਦਾ ਮੋਬਾਇਲ ਲੈ ਕੇ ਫ਼ਰਾਰ ਹੋ ਗਏ।
ਫ
ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਵਾਲੀਆਂ ਘਟਨਾਵਾਂ ’ਤੇ ਰੋਕਥਾਮ ਦੀ ਹਦਾਇਤ
08-10-2026
ਸਿੱਧਵਾਂ ਬੇਟ, 7 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਪਿੰਡਾਂ ਵਿੱਚ ਲੋਕਾਂ ਦੇ ਹੱਥਾਂ ਵਿਚੋਂ ਮੋਬਾਇਲ ਖੋਹ ਕੇ ਫ਼ਰਾਰ ਹੋਣ ਵਾਲਾ ਲੁਟੇਰਾ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੈ ਜੋ ਅਜੇ ਤੱਕ ਪੁਲਿਸ ਦੇ ਅੜਿੱਕੇ ਨਹੀਂ ਆ ਸਕਿਆ। ਅੱਜ ਫਿਰ ਦਰਿਆ ਸਤਲੁਜ ਲਾਗਲੇ ਪਿੰਡ ਖੁਰਸ਼ੈਦਪੁਰਾ ਦੇ ਡੇਰਾ ਨਿਹੰਗਾਂ ਵਾਲਾ ਦੇ ਇਕ ਬਜ਼ੁਰਗ ਵਿਅਕਤੀ ਤੋਂ ਮੋਟਰਸਾਈਕਲ ’ਤੇ ਸਵਾਰ ਦੋ ਲੁਟੇਰੇ ਬੜੀ ਚੁਸਤੀ ਨਾਲ ਉਸ ਦਾ ਮੋਬਾਇਲ ਲੈ ਕੇ ਫ਼ਰਾਰ ਹੋ ਗਏ। ਇਸ ਦੀ ਜਾਣਕਾਰੀ ਦਿੰਦੇ ਹੋਏ ਜੰਗੀਰ ਸਿੰਘ ਪੁੱਤਰ ਹੁਕਮ ਸਿੰਘ ਨੇ ਦੱਸਿਆ ਕਿ ਮੈਂ ਬਾਅਦ ਦੁਪਹਿਰ ਕਰੀਬ ਡੇਢ ਵਜੇ ਆਪਣੇ ਡੇਰੇ ਤੋਂ ਪਿੰਡ ਖੁਰਸੈਦਪੁਰਾ ਨੂੰ ਸਤਲੁਜ ਦਰਿਆ ਦੇ ਬੰਨ੍ਹੇ-ਬੰਨ੍ਹ ਸਾਈਕਲ ’ਤੇ ਆ ਰਿਹਾ ਸੀ ਜਦੋਂ ਮੈਂ ਬੰਨ੍ਹ ’ਤੇ ਸਥਿਤ ਚਰਚ ਦੇ ਕੋਲ ਪੁੱਜਾ ਤਾਂ ਸਾਹਮਣੇ ਤੋਂ ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਮੈਨੂੰ ਕਹਿਣ ਲੱਗੇ ਕਿ ਅਸੀਂ ਕਿਤੇ ਫ਼ੋਨ ਕਰਨਾ ਹੈ ਸਾਨੂੰ ਆਪਣਾ ਮੋਬਾਇਲ ਦੇ ਦਿਉ। ਮੈਂ ਉਨਾਂ ਦੇ ਝਾਂਸੇ ਵਿੱਚ ਆ ਕੇ ਆਪਣਾ ਮੋਬਾਇਲ ਇਕ ਲੜਕੇ ਨੂੰ ਫੜ੍ਹਾ ਦਿੱਤਾ। ਉਪਰੰਤ ਉਹ ਪਿੱਛੇ ਵੱਲ ਨੂੰ ਆਪਣਾ ਮੋਟਰਸਾਈਕਲ ਭਜਾ ਕੇ ਨਿਕਲ ਗਏ ਅਤੇ ਮੈਂ ਉਨ੍ਹਾਂ ਨੂੰ ਆਵਾਜਾਂ ਮਾਰਦਾ ਹੀ ਰਹਿ ਗਿਆ। ਇਸ ਗਰੀਬ ਸਾਈਕਲ ਸਵਾਰ ਨੇ ਆਖਿਆ ਕਿ ਮੇਰਾ ਮੋਬਾਇਲ ਕਰੀਬ 12 ਹਜ਼ਾਰ ਦਾ ਸੀ ਜੋ ਮੈਂ ਕੁਝ ਦਿਨ ਪਹਿਲਾਂ ਹੀ ਖ਼ਰੀਦਿਆ ਸੀ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਜਿੱਥੇ ਮੇਰੇ ਤੋਂ ਮੋਬਾਇਲ ਲਿਆ ਗਿਆ ਉੱਥੇ ਨਾਲ ਹੀ ਇੱਕ ਦੁਕਾਨ ’ਤੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ ਉਨ੍ਹਾਂ ਦੀ ਪੜਤਾਲ ਕਰਕੇ ਲੁਟੇਰਿਆਂ ਦਾ ਪਤਾ ਲਗਾਇਆ ਜਾਵੇ।