08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

‘ ਖੇਡਾਂ ਵਤਨ ਪੰਜਾਬ ਦੀਆਂ’ ’ਚ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੀ ਸ਼ਾਨਦਾਰ ਪ੍ਰਾਪਤੀ

ਮੁੱਲਾਂਪੁਰ-ਦਾਖਾ, 7 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਸ਼ਹਿਰੀ ਹਲਕਿਆਂ ਤੋਂ ਬਾਅਦ ਕਸਬਿਆਂ, ਪਿੰਡਾਂ ’ਚ ਆਪਣਾ ਜਨ ਅਧਾਰ ਵਧਾ ਰਹੀ ਭਾਰਤੀ ਜਨਤਾ ਪਾਰਟੀ ਨੂੰ ਹਲਕਾ ਦਾਖਾ ’ਚ ਉਦੋਂ ਹੋਰ ਮਜ਼ਬੂਤੀ ਮਿਲੀ, ਜਦ ਬੀ. ਜੇ.

Ad Position 21
No active advertisement
ਖੇਡਾਂ ਵਤਨ ਪੰਜਾਬ ਦੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਦੇ ਵਿਦਿਆਰਥੀ। ਅਜੀਤ ਤਸਵੀਰ 08-10-2026
ਮੁੱਲਾਂਪੁਰ-ਦਾਖਾ, 7 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਸ਼ਹਿਰੀ ਹਲਕਿਆਂ ਤੋਂ ਬਾਅਦ ਕਸਬਿਆਂ, ਪਿੰਡਾਂ ’ਚ ਆਪਣਾ ਜਨ ਅਧਾਰ ਵਧਾ ਰਹੀ ਭਾਰਤੀ ਜਨਤਾ ਪਾਰਟੀ ਨੂੰ ਹਲਕਾ ਦਾਖਾ ’ਚ ਉਦੋਂ ਹੋਰ ਮਜ਼ਬੂਤੀ ਮਿਲੀ, ਜਦ ਬੀ.ਜੇ.ਪੀ ਦੇ ਹਲਕਾ ਦਾਖਾ ਇੰਚਾਰਜ ਮੇਜਰ ਸਿੰਘ ਦੇਤਵਾਲ, ਜ਼ਿਲ੍ਹਾ ਉੱਪ ਪ੍ਰਧਾਨ ਸੰਜੀਵ ਢੰਡ, ਯੂਥ ਆਗੂ ਅਰੁਣ ਮੌਰੀਆ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਦੇ ਦਰਜਨਾਂ ਲੋਕ ਬੀ.ਜੇ.ਪੀ ਵਿਚ ਸ਼ਾਮਿਲ ਹੋਏ। ਲਵਪ੍ਰੀਤ ਸਿੰਘ, ਗਗਨ, ਤਰਮਨਦੀਪ ਸਿੰਘ, ਗੌਰਵ ਦੇਵ, ਸਾਹਿਲ ਸਰੋਏ, ਬਿਕਰਮ ਸਾਨੀ, ਕੁਲਦੀਪ ਸਿੰਘ, ਦਿਲਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਹੋਰਨਾਂ ਨੂੰ ਪਾਰਟੀ ਦਾ ਭਗਵਾਂ ਨਿਸ਼ਾਨ ਪਾ ਕੇ ਬੀ.ਜੇ.ਪੀ ਵਿਚ ਸ਼ਾਮਿਲ ਉਪਰੰਤ ਮੇਜਰ ਸਿੰਘ ਦੇਤਵਾਲ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ। ਦੇਤਵਾਲ ਕਿਹਾ ਕਿ ਆਪ ਪਾਰਟੀ ਦੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ੇ, ਭ੍ਰਿਸ਼ਟਾਚਾਰ ਪ੍ਰਫੁੱਲਿਤ ਹੋਇਆ, ਜਦ ਕਿ ਪਿੰਡਾਂ ’ਚ ਗ੍ਰਾਮ ਪੰਚਾਇਤਾਂ ਨੂੰ 4 ਸਾਲ ਦੇ ਕਾਰਜਕਾਲ ਦੌਰਾਨ ਵਿਕਾਸ ਲਈ ਗ੍ਰਾਂਟ ਦੀ ਪਹਿਲੀ ਕਿਸ਼ਤ ਵੀ ਜਾਰੀ ਨਹੀਂ ਕੀਤੀ, ਪੰਚਾਇਤਾਂ ਕੇਂਦਰ ਸਰਕਾਰ ਤੋਂ ਵਿਕਾਸ ਫੰਡ ਪ੍ਰਾਪਤ ਕਰਕੇ ਵਿਕਾਸ ਪ੍ਰਾਜੈਕਟ ਨੇਪਰੇ ਚਾੜ੍ਹ ਰਹੀਆਂ ਹਨ। ਦੇਤਵਾਲ ਕਿਹਾ ਕਿ ਅਗਾਮੀ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਪੰਜਾਬ ’ਚ ਵੱਡੀ ਪਾਰਟੀ ਵਜੋਂ ਉਭਰੇਗੀ। ਦੇਤਵਾਲ ਕਿਹਾ ਕਿ ਜ਼ਬਰ ਜਨਾਹ ਦੇ ਕੇਸ ਦਾ ਸਾਹਮਣਾ ਕਰ ਰਹੇ ਗੁਰੀ ਚਾਹਲ ਵਰਗੇ ਲੋਕਾਂ ਨੂੰ ਬਚਾਉਣ ਵਾਲੇ ਭਗਵੰਤ ਮਾਨ ਦੀ ਪਤਨੀ ਦੇ ਜੀਜੇ ਅਮਰਦੀਪ ਸਿੰਘ ਗਰੇਵਾਲ ਕੋਲੋਂ ਹੁਣ ਈ.ਡੀ ਪੁੱਛਗਿੱਛ ਕਰੇਗੀ। ਹਲਕਾ ਦਾਖਾ ’ਚ ਬੀ.ਜੇ.ਪੀ ਦਾ ਪਰਿਵਾਰ ਵੱਡਾ ਹੋਣ ਵਾਲੇ ਸਮਾਰੋਹ ਸਮੇਂ ਸਾਬਕਾ ਕੌਂਸਲਰ ਅੰਬੂ ਰਾਮ ਮਸ਼ਾਲ, ਧਰਮਿੰਦਰ ਸੁਧਾਰ, ਸਰਕਲ ਪ੍ਰਧਾਨ ਕੁਲਵੰਤ ਸਿੰਘ ਭੱਟੀ, ਭੁਪਿੰਦਰ ਸਿੰਘ ਮੁੱਲਾਂਪੁਰ , ਜੀਤਪਾਲ ਸਿੰਘ, ਸੰਦੀਪ ਸ਼ਰਮਾ, ਯਸ਼ਪਾਲ, ਮੰਗਤ ਰਾਮ, ਜਗਬੀਰ ਸਿੰਘ ਬੱਦੋਵਾਲ, ਮਦਨ ਸ਼ਰਮਾ, ਰਾਕੇਸ਼ ਸਿੰਗਲਾ, ਜੱਸੀ ਸਿੰਗਲਾ, ਬਲਦੇਵ ਸਿੰਘ ਢਿੱਲੋਂ, ਹਰਵਿੰਦਰ ਸਿੰਘ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਗੁਰਜੀਤ ਕੌਰ ਗਾਲਿਬ, ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਚੋਣਾਂ ਵਿਚ ਮੁੜ ‘ਆਪ’ ਦੀ ਸਰਕਾਰ ਬਣੇਗੀ-ਚਾਹਲ, ਗੋਪੀ ਪਿੰਡਾਂ ਵਿਚ ‘ਆਪ’ ਦੇ ਵੱਧ ਰਹੇ ਪ੍ਰਭਾਵ ਤੋਂ ਵਿਰੋਧੀ... ਅਗਲੀ ਖ਼ਬਰ ਦਰਿਆ ਸਤਲੁਜ ਦੇ ਬੰਨ੍ਹ ਉੱਤੇ ਲੁਟੇਰੇ ਇਕ ਬਜ਼ੁਰਗ ਤੋਂ ਚੁਸਤੀ ਨਾਲ ਮੋਬਾਈਲ ਲੈ ਕੇ ਫ਼ਰਾਰ
Ad Position 24