ਭੂੰਦੜੀ ਗੈਸ ਫੈਕਟਰੀ ਵਿਰੋਧੀ ਸੰਘਰਸ਼ ਅਜੇ ਵੀ ਜਾਰੀ-ਸੰਘਰਸ਼ ਕਮੇਟੀ
ਭੂੰਦੜੀ, 7 ਅਕਤੂਬਰ (ਕੁਲਦੀਪ ਸਿੰਘ ਮਾਨ)-ਕੈਂਸਰ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਭੂੰਦੜੀ ਦੇ ਨੁਮਾਇੰਦਿਆਂ ਸੀਨੀਅਰ ਆਗੂ ਡਾ. ਸੁਖਦੇਵ ਸਿੰਘ ਭੂੰਦੜੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਤੇ ਇਕਾਈ ਪ੍ਰਧਾਨ ਸਤਵੰਤ ਸਿੰਘ ਸਿਵੀਆ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕਿਹਾ ਕਿ ਗੈਸ ਫੈਕਟਰੀ ਭੂੰਦੜੀ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਢਾਈ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ।
ਭੂੰਦੜੀ, 7 ਅਕਤੂਬਰ (ਕੁਲਦੀਪ ਸਿੰਘ ਮਾਨ)-ਕੈਂਸਰ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਭੂੰਦੜੀ ਦੇ ਨੁਮਾਇੰਦਿਆਂ ਸੀਨੀਅਰ ਆਗੂ ਡਾ. ਸੁਖਦੇਵ ਸਿੰਘ ਭੂੰਦੜੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਤੇ ਇਕਾਈ ਪ੍ਰਧਾਨ ਸਤਵੰਤ ਸਿੰਘ ਸਿਵੀਆ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕਿਹਾ ਕਿ ਗੈਸ ਫੈਕਟਰੀ ਭੂੰਦੜੀ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਢਾਈ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਭਾਵੇਂ ਗੈਸ ਪਲਾਂਟ ਦਾ ਮਾਲਕ ਆਪਣਾ ਸਮਾਨ ਚੁੱਕ ਕੇ ਲੈ ਗਿਆ ਹੈ, ਪਰ ਸੰਘਰਸ਼ ਅਜੇ ਵੀ ਜਾਰੀ ਹੈ ਅਤੇ ਚੌਕਸੀ ਧਰਨਾ ਵੀ ਬਰਕਰਾਰ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਖੇ ਵਿਚਾਰ ਅਧੀਨ ਹੈ ਅਤੇ ਅਜੇ ਵੀ ਇਸ ਸਬੰਧੀ ਤਰੀਕਾਂ ਪੈ ਰਹੀਆਂ ਹਨ। ਇਸ ਕਾਰਨ ਸੰਘਰਸ਼ ਕਮੇਟੀ ਦੇ ਸਰਗਰਮ ਕਾਰਕੁੰਨ ਰੋਜ਼ਾਨਾ ਧਰਨੇ ’ਤੇ ਬੈਠ ਕੇ ਚੌਕਸੀ ਰੱਖ ਰਹੇ ਹਨ। ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਸਨੇਤ, ਸੁਰਿੰਦਰ ਸਿੰਘ ਮੁਕੰਦਪੁਰ, ਮਨਜੀਤ ਸਿੰਘ ਲਤਾਲਾ, ਗੁਰਮੇਲ ਸਿੰਘ ਰਾਮਾ, ਰਾਜਪ੍ਰੀਤ ਸਿੰਘ, ਸੋਖਾ, ਭੋਲਾ ਸਿੰਘ, ਬਲਦੇਵ ਸਿੰਘ ਲਤਾਲਾ, ਸੁਖਵਿੰਦਰ ਸਿੰਘ ਗਰੇਵਾਲ, ਸੂਬੇਦਾਰ ਬਲਵੀਰ ਸਿੰਘ ਰਾਮਾ, ਗੌਰਵ ਆਦਿ ਹਾਜ਼ਰ ਸਨ।