ਕਿਸਾਨ ਆਗੂ ਪਰਾਲੀ ਦੇ ਹੱਲ ਦੀ ਮੰਗ ਨੂੰ ਲੈ ਕੇ ਖੁਰਾਕ ਮੰਤਰੀ ਨੂੰ ਮਿਲੇ
ਜਗਰਾਉਂ, 7 ਅਕਤੂਬਰ (ਗੁਰਦੀਪ ਸਿੰਘ ਮਲਕ)-ਅੱਜ ਜਗਰਾਉਂ ਦੀ ਨਵੀਂ ਅਨਾਜ ਮੰਡੀ ’ਚ ਝੋਨੇ ਦੀ ਖ਼ਰੀਦ ਮਾਮਲੇ ’ਚ ਪ੍ਰਬੰਧਾਂ ਦੀ ਜਾਣਕਾਰੀ ਲੈਣ ਪਹੁੰਚੇ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਕਿਸਾਨ ਯੂਨੀਅਨ ਦੇ ਆਗੂ ਮਿਲੇ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਖੁਰਾਕ ਮੰਤਰੀ ਤੋਂ ਮੰਗ ਕੀਤੀ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨਾਂ ਵਲੋਂ ਪਰਾਲੀ ਦੀ ਸਾਂਭ ਸੰਭਾਲ ਦੇ ਮਾਮਲੇ ’ਚ ਤੇਜ਼ੀ ਕਰਨ, ਭਾਰੀ ਜ਼ੁਰਮਾਨੇ ਲਗਾਉਣ, ਲਾਲ ਅੰਦਰਾਜ ਕਰਨ ਦੀ ਕਵਾਇਦ ਬੰਦ ਕੀਤੀ ਜਾਵੇ।
ਜਗਰਾਉਂ, 7 ਅਕਤੂਬਰ (ਗੁਰਦੀਪ ਸਿੰਘ ਮਲਕ)-ਅੱਜ ਜਗਰਾਉਂ ਦੀ ਨਵੀਂ ਅਨਾਜ ਮੰਡੀ ’ਚ ਝੋਨੇ ਦੀ ਖ਼ਰੀਦ ਮਾਮਲੇ ’ਚ ਪ੍ਰਬੰਧਾਂ ਦੀ ਜਾਣਕਾਰੀ ਲੈਣ ਪਹੁੰਚੇ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਕਿਸਾਨ ਯੂਨੀਅਨ ਦੇ ਆਗੂ ਮਿਲੇ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਖੁਰਾਕ ਮੰਤਰੀ ਤੋਂ ਮੰਗ ਕੀਤੀ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨਾਂ ਵਲੋਂ ਪਰਾਲੀ ਦੀ ਸਾਂਭ ਸੰਭਾਲ ਦੇ ਮਾਮਲੇ ’ਚ ਤੇਜ਼ੀ ਕਰਨ, ਭਾਰੀ ਜ਼ੁਰਮਾਨੇ ਲਗਾਉਣ, ਲਾਲ ਅੰਦਰਾਜ ਕਰਨ ਦੀ ਕਵਾਇਦ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪ੍ਰਦੁਸ਼ਣ ਐਕਟ ’ਚੋਂ ਕਿਸਾਨੀ ਦੀ ਮੱਦਦ ਨੂੰ ਬਾਹਰ ਰੱਖਣ ਦੀ ਮੰਗ ਕਰਦਾ ਆ ਰਿਹਾ ਹੈ। ਉਨ੍ਹਾਂ ਮੰਤਰੀ ਤੋਂ ਗਰੀਨ ਟ੍ਰਿਬਿਊਨਲ ਦੀ ਸਿਫਾਰਸ਼ਾਂ ਮੁਤਾਬਕ ਸਰਕਾਰ ਵਲੋਂ ਪਰਾਲੀ ਚੁੱਕਣ ਤੇ ਨਿਪਟਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੇਂਡੂ ਸਹਿਕਾਰੀ ਸੁਸਾਇਟੀਆਂ ਵਿੱਚ ਬੇਲਰਾਂ ਦਾ ਪ੍ਰਬੰਧ ਕੀਤਾ ਜਾਵੇ। ਬਣਾਈਆਂ ਗੱਠਾਂ ਸਰਕਾਰੀ ਖਰਚੇ ’ਤੇ ਚੁੱਕੀਆਂ ਜਾਣ। ਉਨ੍ਹਾਂ ਕਿਹਾ ਕਿ ਦੋ ਢਾਈ ਏਕੜ ਤੱਕ ਦਾ ਮਾਲਕ ਕਿਸਾਨ ਆਪਣੇ ਤੌਰ ’ਤੇ ਮਹਿੰਗੀ ਮਸ਼ੀਨਰੀ ਦਾ ਪ੍ਰਬੰਧ ਨਹੀਂ ਕਰ ਸਕਦਾ। ਅਜਿਹੀ ਹਾਲਤ ’ਚ ਪਰਚੇ ਦਰਜ ਕਰਕੇ ਛੋਟੀ ਕਿਸਾਨੀ ਨੂੰ ਪ੍ਰੇਸ਼ਾਨ ਕਰਨ ਦੀ ਕਿਸਾਨ ਯੂਨੀਅਨ ਇਜਾਜ਼ਤ ਨਹੀਂ ਦੇਵੇਗੀ। ਕਿਸਾਨ ਆਗੂਆਂ ਨੇ ਮੰਤਰੀ ਤੋਂ ਪਰਾਲੀ ਦੇ ਦਰਜ ਪਿਛਲੇ ਪਰਚੇ ਰੱਦ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ ਹੈ। ਇਸ ਸਮੇਂ ਨੁਮਾਇੰਦਿਆਂ ਨੇ ਮੰਤਰੀ ਤੋਂ ਸੁਸਾਇਟੀਆਂ ਅਤੇ ਮਾਰਕੀਟ ’ਚ ਡੀ.ਏ.ਪੀ. ਖਾਦ ਦੀ ਸਪਲਾਈ ਵਧਾਉਣ ਦੀ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਕਣਕ ਦੀ ਬਿਜਾਈ ਲਈ ਇਸ ਦਾ ਕੁੱਲ ਸਟਾਕ ਪੂਰਾ ਕੀਤਾ ਜਾਵੇ। ਇਸ ਮੌਕੇ ਸੁਖਦੇਵ ਸਿੰਘ ਮਾਣੂੰਕੇ ਤੇ ਹੋਰ ਹਾਜ਼ਰ ਸਨ।