09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਗੁਰੂ ਰਵਿਦਾਸ ਜੀ ਦਾ 650ਵਾਂ ਜਨਮ ਦਿਹਾੜਾ ਨਗਰ ਕੀਰਤਨ ਰੂਟ ਪ੍ਰੋਗਰਾਮ ਦਾ ਐੱਸ.ਸੀ.ਪੀ.ਸੀ ਮੈਂਬਰ ਕੇਵਲ ਸਿੰਘ ਬਾਦਲ ਨੇ ਜਾਇਜ਼ਾ ਲਿਆ

ਰਾਏਕੋਟ, 8 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਵਿਚ ਭੇਜੀ ਜਾ ਰਹੀ ਕਥਿਤ ਹੈਰੋਇਨ ਦੀ ਪੇਮੈਂਟ ਨਾਲ ਜੁੜੇ ਹਵਾਲਾ ਨੈੱਟਵਰਕ ਦੀ ਜਾਂਚ ਦੌਰਾਨ ਰਾਏਕੋਟ ਦੇ ਇੱਕ ਨਾਮੀ ਕਰਿਆਨਾ ਕਾਰੋਬਾਰੀ ਅਤੇ ਮਨੀ ਚੇਂਜਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਇਹ ਕਾਰਵਾਈ ਜਗਰਾਉਂ ਦੇ ਕਾਰੋਬਾਰੀ ਕਪਿਲ ਗਰਗ ਤੋਂ ਪੁੱਛਗਿੱਛ ਦੌਰਾਨ ਹੋਏ ਕਥਿਤ ਖੁਲਾਸਿਆਂ ਤੋਂ ਬਾਅਦ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 09-10-2026
ਰਾਏਕੋਟ, 8 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਵਿਚ ਭੇਜੀ ਜਾ ਰਹੀ ਕਥਿਤ ਹੈਰੋਇਨ ਦੀ ਪੇਮੈਂਟ ਨਾਲ ਜੁੜੇ ਹਵਾਲਾ ਨੈੱਟਵਰਕ ਦੀ ਜਾਂਚ ਦੌਰਾਨ ਰਾਏਕੋਟ ਦੇ ਇੱਕ ਨਾਮੀ ਕਰਿਆਨਾ ਕਾਰੋਬਾਰੀ ਅਤੇ ਮਨੀ ਚੇਂਜਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਇਹ ਕਾਰਵਾਈ ਜਗਰਾਉਂ ਦੇ ਕਾਰੋਬਾਰੀ ਕਪਿਲ ਗਰਗ ਤੋਂ ਪੁੱਛਗਿੱਛ ਦੌਰਾਨ ਹੋਏ ਕਥਿਤ ਖੁਲਾਸਿਆਂ ਤੋਂ ਬਾਅਦ ਕੀਤੀ ਗਈ। ਮਾਮਲੇ ਦੀ ਜਾਂਚ ਦੌਰਾਨ ਢਾਈ ਸੌ ਕਿਲੋ ਤੋਂ ਵੱਧ ਹੈਰੋਇਨ ਦੀਆਂ ਵੱਖ-ਵੱਖ ਖੇਪਾਂ ਅਤੇ ਉਨ੍ਹਾਂ ਦੀ ਕਥਿਤ ਪੇਮੈਂਟ ਨਾਲ ਜੁੜ੍ਹੀਆਂ ਵਿੱਤੀ ਕੜੀਆਂ ਸਾਹਮਣੇ ਆਈਆਂ ਹਨ। ਪੁਲਿਸ ਵਲੋਂ ਇਸ ਮਾਮਲੇ ਵਿਚ ਹਵਾਲਾ ਨੈੱਟਵਰਕ ਦੀਆਂ ਕੜੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕਪਿਲ ਗਰਗ ਤੋਂ ਪੁੱਛਗਿੱਛ ਦੌਰਾਨ ਕਥਿਤ ਤੌਰ ’ਤੇ ਇਹ ਗੱਲ ਸਾਹਮਣੇ ਆਈ ਕਿ ਹਵਾਲਾ ਨੈੱਟਵਰਕ ਰਾਹੀਂ ਦੁਬਈ ਦੇ ਰਸਤੇ ਪਾਕਿਸਤਾਨ ਵਿਚ ਪੇਮੈਂਟ ਪਹੁੰਚਾਈ ਜਾਂਦੀ ਸੀ। ਜਾਂਚ ਏਜੰਸੀਆਂ ਵਲੋਂ ਇਸ ਨੈੱਟਵਰਕ ਵਿਚ ਸ਼ਾਮਿਲ ਦੱਸੇ ਜਾ ਰਹੇ ਵਿਅਕਤੀਆਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਆਪਸੀ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।ਸੂਤਰਾਂ ਮੁਤਾਬਕ, ਕਰੀਬ ਦੋ ਸਾਲ ਪਹਿਲਾਂ ਵੀ ਗਰਗ ਪਰਿਵਾਰ ਦੇ ਟਿਕਾਣਿਆਂ ’ਤੇ ਜਾਂਚ ਏਜੰਸੀ ਵਲੋਂ ਕਾਰਵਾਈ ਕੀਤੀ ਗਈ ਸੀ।ਉਸ ਸਮੇਂ ਕਰੀਬ 72 ਲੱਖ ਰੁਪਏ ਦੀ ਨਕਦੀ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ ਮਾਮਲੇ ਵਿਚ ਕਪਿਲ ਗਰਗ ਦੇ ਪਿਤਾ ਪਵਨ ਗਰਗ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ, ਬਾਅਦ ਵਿਚ ਉਹ ਜ਼ਮਾਨਤ ’ਤੇ ਰਿਹਾਅ ਹੋਏ ਸਨ। ਹਾਲਾਂਕਿ ਪੁਰਾਣੇ ਮਾਮਲੇ ਅਤੇ ਮੌਜੂਦਾ ਜਾਂਚ ਵਿਚਕਾਰ ਸਬੰਧ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ। ਸੂਤਰਾਂ ਮੁਤਾਬਕ ਮਾਮਲੇ ਦੀ ਜਾਂਚ ਮਾਰਚ 2026 ਵਿਚ ਉਸ ਸਮੇਂ ਸ਼ੁਰੂ ਹੋਈ, ਜਦੋਂ ਅੰਮ੍ਰਿਤਸਰ ਖੇਤਰ ਵਿਚ ਬੀ.ਐੱਸ.ਐੱਫ. ਨੇ ਡਰੋਨ ਰਾਹੀਂ ਭੇਜੀ ਗਈ ਕਰੀਬ 12.35 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਇਸ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਕੁਝ ਸ਼ੱਕੀ ਮੋਬਾਈਲ ਨੰਬਰ ਪੁਲਿਸ ਦੇ ਹੱਥ ਲੱਗੇ, ਜਿਨ੍ਹਾਂ ਦੀ ਪੜਤਾਲ ਅਤੇ ਪੁੱਛਗਿੱਛ ਤੋਂ ਬਾਅਦ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਮੁਤਾਬਕ ਇਸ ਮਾਮਲੇ ਵਿਚ ਹੁਣ ਤੱਕ 18 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 13 ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਜਾਂਚ ਏਜੰਸੀਆਂ ਵਲੋਂ ਹੈਰੋਇਨ ਤਸਕਰੀ ਨਾਲ ਜੁੜੇ ਕਥਿਤ ਵਿੱਤੀ ਨੈੱਟਵਰਕ ਅਤੇ ਵਿਦੇਸ਼ਾਂ ਵਿਚ ਹੋਣ ਵਾਲੇ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ । ਸੋਮਵਾਰ ਨੂੰ ਐਂਟੀ ਨਾਰਕੋਟਿਕ ਟਾਸਕ ਫੋਰਸ (ਏ.ਐੱਨ.ਟੀ.ਐੱਫ), ਐੱਸ.ਟੀ.ਐੱਫ ਅਤੇ ਬੀ.ਐੱਸ.ਐੱਫ. ਨਾਲ ਸਬੰਧਤ ਟੀਮ ਰਾਏਕੋਟ ਦੇ ਮਨੀ ਚੇਂਜਰ ਦੇ ਘਰ ਪੁੱਜੀ। ਟੀਮ ਵਲੋਂ ਕਾਫ਼ੀ ਸਮੇਂ ਤੱਕ ਘਰ ਦੀ ਤਲਾਸ਼ੀ ਲੈਣ ਦੇ ਨਾਲ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਸਥਾਨਕ ਸੂਤਰਾਂ ਵਲੋਂ ਵੱਡੀ ਮਾਤਰਾ ਵਿਚ ਨਕਦੀ ਬਰਾਮਦ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਅਧਿਕਾਰੀਆਂ ਵਲੋਂ ਬਰਾਮਦਗੀ ਅਤੇ ਕਾਰਵਾਈ ਸਬੰਧੀ ਅਧਿਕਾਰਤ ਵੇਰਵੇ ਜਾਰੀ ਕੀਤੇ ਜਾਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਸੂਤਰਾਂ ਮੁਤਾਬਕ ਮਨੀ ਚੇਂਜਰ ਦੇ ਘਰ ’ਤੇ ਲੱਗੇ ਕਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਵਾਲਾ ਡੀ.ਵੀ.ਆਰ. ਵੀ ਜਾਂਚ ਟੀਮ ਆਪਣੇ ਨਾਲ ਲੈ ਗਈ। ਇਸ ਤੋਂ ਇਲਾਵਾ ਕੁਝ ਮਹੱਤਵਪੂਰਨ ਦਸਤਾਵੇਜ਼ ਅਤੇ ਮੋਬਾਈਲ ਫੋਨ ਵੀ ਕਬਜ਼ੇ ਵਿਚ ਲਏ ਜਾਣ ਦੀ ਜਾਣਕਾਰੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਮੋਬਾਈਲ ਫੋਨ ਵਿਚ ਕੁਝ ਉੱਚ ਅਧਿਕਾਰੀਆਂ ਦੇ ਨੰਬਰ ਵੀ ਮਿਲੇ ਹਨ। ਹਾਲਾਂਕਿ ਇਨ੍ਹਾਂ ਨੰਬਰਾਂ ਜਾਂ ਵਿਅਕਤੀਆਂ ਦੀ ਮਾਮਲੇ ਵਿਚ ਭੂਮਿਕਾ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਜਾਂਚ ਏਜੰਸੀਆਂ ਵਲੋਂ ਮੋਬਾਈਲ ਅਤੇ ਹੋਰ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਬੁਰਜ ਕੁਲਾਰਾ ਦੇ 57 ਲੱਖ 92 ਹਜ਼ਾਰ ਦਾ ਖਰਚ ਕਰਕੇ ਅਧੂਰੇ ਤੇ ਟੁੱਟ-ਡਿੱਗ ਚੁੱਕੇ ਵਿਕਾਸ ਕਾਰਜਾਂ ਦੀ ਉੱਚ ਪੱਧਰੀ ਜਾਂਚ ਹੋ... ਅਗਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਦਿੱਤੀ ਵਧਾਈ
Ad Position 24