27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

‘ਭਾਵ ਭਿੰਨੀ ਸ਼ਰਧਾਂਜਲੀ’ ਸ਼ਹੀਦ ਨਾਇਕ ਅਮ੍ਰਿਤਜੋਤ ਸਿੰਘ ਉੱਪਲ ਘੁਮਾਣ ਦੇਸ਼ ਦੀ ਸੇਵਾ ਕਰਦਿਆਂ ਵਿਛੋੜਾ ਦੇ ਗਏ ਅਮ੍ਰਿਤਜੋਤ ਸਿੰਘ, ਪਰਿਵਾਰ ਤੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ

ਹਲਵਾਰਾ- ਸ਼ਹੀਦ ਨਾਇਕ ਅੰਮ੍ਰਿਤਜੋਤ ਸਿੰਘ ਉੱਪਲ ਦਾ ਜਨਮ ਸਾਲ 1993 ਵਿਚ ਪਿਤਾ ਬਲਜੀਤ ਸਿੰਘ ਅਤੇ ਮਾਤਾ ਜਸਵੀਰ ਕੌਰ ਦੇ ਘਰ ਪਿੰਡ ਘੁਮਾਣ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਘੁਮਾਣ ਅਤੇ ਗੁਰੂਸਰ ਸੁਧਾਰ ਤੋਂ ਪ੍ਰਾਪਤ ਕੀਤੀ।

Ad Position 21
No active advertisement
ਸ਼ਹੀਦ ਨਾਇਕ ਅਮ੍ਰਿਤਜੋਤ ਸਿੰਘ ਉੱਪਲ ਘੁਮਾਣ 28-11-2026
ਹਲਵਾਰਾ- ਸ਼ਹੀਦ ਨਾਇਕ ਅੰਮ੍ਰਿਤਜੋਤ ਸਿੰਘ ਉੱਪਲ ਦਾ ਜਨਮ ਸਾਲ 1993 ਵਿਚ ਪਿਤਾ ਬਲਜੀਤ ਸਿੰਘ ਅਤੇ ਮਾਤਾ ਜਸਵੀਰ ਕੌਰ ਦੇ ਘਰ ਪਿੰਡ ਘੁਮਾਣ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਘੁਮਾਣ ਅਤੇ ਗੁਰੂਸਰ ਸੁਧਾਰ ਤੋਂ ਪ੍ਰਾਪਤ ਕੀਤੀ। ਦੇਸ਼ ਸੇਵਾ ਦਾ ਜਜ਼ਬਾ ਰੱਖਣ ਵਾਲੇ ਅੰਮ੍ਰਿਤਜੋਤ ਸਿੰਘ 20 ਫਰਵਰੀ 2014 ਨੂੰ ਭਾਰਤੀ ਫੌਜ ਦੀ 25 ਸਿੱਖ ਰੈਜ਼ੀਮੈਂਟ ਵਿਚ ਭਰਤੀ ਹੋਏ। ਫੌਜ ਵਿੱਚ ਭਰਤੀ ਹੋਣ ਉਪਰੰਤ ਉਨ੍ਹਾਂ ਨੇ ਸਿੱਕਮ ਸਮੇਤ ਦੇਸ਼ ਦੀਆਂ ਵੱਖ-ਵੱਖ ਸਰਹੱਦਾਂ ’ਤੇ ਆਪਣੀਆਂ ਸੇਵਾਵਾਂ ਨਿਭਾਈਆਂ। ਉਹ ਇੱਕ ਹੋਣਹਾਰ, ਮਿਹਨਤੀ ਤੇ ਮਿਲਾਪੜੇ ਸੁਭਾਅ ਦੇ ਨੌਜਵਾਨ ਸਨ। ਅਮ੍ਰਿਤਜੋਤ ਸਿੰਘ ਦਾ ਵਿਆਹ ਕੁਲਵਿੰਦਰ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਇੱਕ ਪੁੱਤਰ ਅਰਜਨ ਸਿੰਘ ਨੇ ਜਨਮ ਲਿਆ। ਪਰਿਵਾਰ ਨਾਲ ਉਨ੍ਹਾਂ ਦਾ ਗੂੜ੍ਹਾ ਪਿਆਰ ਸੀ ਅਤੇ ਉਹ ਆਪਣੇ ਫੌਜੀ ਫਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਸਨ। ਉਹ ਅੱਜ ਕੱਲ੍ਹ ਗੁਰਦਾਸਪੁਰ ਦੇ ਤਿੱਬੜੀ ਕੈਂਟ ਵਿਖੇ ਡਿਊਟੀ ਨਿਭਾ ਰਹੇ ਸਨ। ਇਸੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਪਰਿਵਾਰ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਫੌਜ ਦੇ ਕਰਨਲ, ਮੇਜਰ, ਸੂਬੇਦਾਰ, ਫੌਜੀ ਜਵਾਨ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਦਿਆਂ ਸ਼ਹੀਦ ਅਮ੍ਰਿਤਜੋਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅਮ੍ਰਿਤਜੋਤ ਸਿੰਘ ਦਾ ਵਿਛੋੜਾ ਪਰਿਵਾਰ ਅਤੇ ਇਲਾਕੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਤੇ ਮਾਸੂਮ ਪੁੱਤਰ ਸਮੇਤ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ। ਇਲਾਕੇ ਦੇ ਹਰਮਨ ਪਿਆਰੇ ਅਤੇ ਫੌਜੀ ਪਰਿਵਾਰ ਨਾਲ ਸਬੰਧਤ ਇਸ ਹੋਣਹਾਰ ਨੌਜਵਾਨ ਨੇ ਆਪਣਾ ਜੀਵਨ ਦੇਸ਼ ਦੀ ਸੇਵਾ ਦੇ ਲੇਖੇ ਲਾਇਆ। ਸ਼ਹੀਦ ਅਮ੍ਰਿਤਜੋਤ ਸਿੰਘ ਉੱਪਲ ਦੀ ਦੇਸ਼ ਪ੍ਰਤੀ ਸੇਵਾ, ਸਮਰਪਣ ਅਤੇ ਯਾਦ ਹਮੇਸ਼ਾ ਇਲਾਕਾ ਨਿਵਾਸੀਆਂ ਦੇ ਦਿਲਾਂ ਵਿੱਚ ਜਿਊਂਦੀ ਰਹੇਗੀ। - ਮਨਦੀਪ ਸਿੰਘ ਉੱਭੀ
Ad Position 22
No active advertisement
ਪਿਛਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਸੰਸਦ ਦੇ ਵਿਸ਼ੇਸ਼ ਇਜਲਾਸ ’ਚ ਸ਼ਾਮਿਲ ਹੋਣ ਦੀ ਇਜਾਜ਼ਤ ਮਿਲੇ- ਇਯਾਲੀ ਅਗਲੀ ਖ਼ਬਰ ਜਗਰਾਉਂ ਦੇ ਕਮਲ ਚੌਂਕ ਨੂੰ ਮਿਲੀ ਭਗਵਾਨ ਵਾਲਮੀਕਿ ਦੇ ਨਾਂਅ ਦੀ ਨਵੀਂ ਪਹਿਚਾਣ ਮੂਰਤੀ ਸਥਾਪਨਾ ਸਮੇਂ ਵਿਸ਼ਾਲ ਸੋਭਾ ਯਾਤਰਾ...
Ad Position 24