12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਤੇ ਸੈਂਟਰ ਇੰਚਾਰਜ ਅਮਨਦੀਪ ਕੌਰ ਪੋਨਾ ਦੀ ਅਗਵਾਈ ’ਚ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਚੌਂਕੀਮਾਨ, 12 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਪਿੰਡ ਪੋਨਾ ਵਿਖੇ ਇੰਮੇਜਿੰਗ ਪਾਰਲਰ ਤੇ ਸਲਾਈਡ ਟ੍ਰੇਨਿੰਗ ਅਕੈਡਮੀ ਜਲੰਧਰ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲੜਕੀਆਂ ਨੂੰ ਸਿਲਾਈ ਸਿੱਖਿਆ ਸਬੰਧੀ ਟ੍ਰੇਨਿੰਗ ਦੇਣ ਲਈ ਤਿੰਨ ਮਹੀਨਿਆਂ ਦਾ ਸਿਖਲਾਈ ਕੈਂਪ ਦਾ ਆਯੋਜਿਨ ਕੀਤਾ ਗਿਆ। ਕੈਂਪ ਦੇ ਅਖਰੀਲੇ ਦਿਨ ਰੱਖੇ ਸਮਾਗਮ ਵਿਚ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਗਗਨ ਪੋਨਾ, ਲੱਕੀ ਪੰਡਿਤ, ਬਹਾਦਰਵੀਰ ਸਿੰਘ (ਤਿੰਨੋ ਪੰਚ), ਪੰਡਿਤ ਪਰਮਿੰਦਰਪਾਲ ਸਿੰਘ, ਮਨਪ੍ਰੀਤ ਸਿੰਘ ਤੇ ਸਿਵ ਕੁਮਾਰ ਪੋਨਾ ਵਿਸ਼ੇਸ਼ ਤੌਰ ’ਤੇ ਪਹੁੰਚੇ।

Ad Position 21
No active advertisement
ਅਜੀਤ ਡੈਸਕ 13-10-2026
ਚੌਂਕੀਮਾਨ, 12 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਪਿੰਡ ਪੋਨਾ ਵਿਖੇ ਇੰਮੇਜਿੰਗ ਪਾਰਲਰ ਤੇ ਸਲਾਈਡ ਟ੍ਰੇਨਿੰਗ ਅਕੈਡਮੀ ਜਲੰਧਰ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲੜਕੀਆਂ ਨੂੰ ਸਿਲਾਈ ਸਿੱਖਿਆ ਸਬੰਧੀ ਟ੍ਰੇਨਿੰਗ ਦੇਣ ਲਈ ਤਿੰਨ ਮਹੀਨਿਆਂ ਦਾ ਸਿਖਲਾਈ ਕੈਂਪ ਦਾ ਆਯੋਜਿਨ ਕੀਤਾ ਗਿਆ। ਕੈਂਪ ਦੇ ਅਖਰੀਲੇ ਦਿਨ ਰੱਖੇ ਸਮਾਗਮ ਵਿਚ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਗਗਨ ਪੋਨਾ, ਲੱਕੀ ਪੰਡਿਤ, ਬਹਾਦਰਵੀਰ ਸਿੰਘ (ਤਿੰਨੋ ਪੰਚ), ਪੰਡਿਤ ਪਰਮਿੰਦਰਪਾਲ ਸਿੰਘ, ਮਨਪ੍ਰੀਤ ਸਿੰਘ ਤੇ ਸਿਵ ਕੁਮਾਰ ਪੋਨਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸੈਂਟਰ ਇੰਚਾਰਜ ਅਮਨਦੀਪ ਕੌਰ ਪੋਨਾ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਤੇ ਦੱਸਿਆ ਕਿ ਇੰਮੇਜਿੰਗ ਪਾਰਲਰ ਤੇ ਸਲਾਈਡ ਟ੍ਰੇਨਿੰਗ ਅਕੈਡਮੀ ਜਲੰਧਰ ਵਲੋਂ ਪਿੰਡਾਂ ਵਿਚ ਕੈਂਪ ਲਗਾ ਕੇ ਹੋਣਹਾਰ ਲੜਕੀਆਂ ਨੂੰ ਆਤਮ ਨਿਰਭਰ ਵਣਾਇਆ ਜਾਦਾ ਹੈ ਤਾਂ ਜੋ ਉਹ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰ ਸਕਣ। ਇਸ ਮੌਕੇ ਪ੍ਰਬੰਧਕਾਂ ਨੇ ਟ੍ਰੇਨਿੰਗ ਲੈਣ ਵਾਲੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਸਿਖਲਾਈ ਲੈਣ ਵਾਲੀਆਂ ਲੜਕੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਹ ਆਪਣੇ ਹੁਨਰ ਦਾ ਇਸਤਮਾਲ ਕਰਕੇ ਪਰਿਵਾਰ ਦਾ ਪਾਲਣ ਪੋਸਣ ਕਰਨ ’ਤੇ ਆਪਣੀਆਂ ਸਾਥਣਾਂ ਨੂੰ ਵੀ ਸਿਲਾਈ ਦੀ ਸਿਖਲਾਈ ਦੇਣ ਤਾਂ ਜੋ ਲੜਕੀਆਂ ਘਰ ਬੈਠੇ ਹੀ ਕਮਾਈ ਕਰ ਸਕਣ। ਇਸ ਮੌਕੇ ਗ੍ਰਾਮ ਪੰਚਾਇਤ ਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਇੰਸਪੈਕਟਰ ਪ੍ਰੇਮ ਸਿੰਘ ਭੰਗੂ ਪਿੰਡ ਅਮਰਗੜ੍ਹ ਕਲੇਰ ਵਿਖੇ ਖੇਡ ਗਰਾਊਂਡ ’ਚ ਖਿਡਾਰੀਆਂ ਨੂੰ ਮਿਲੇ ਅਗਲੀ ਖ਼ਬਰ ਮੋਦੀ ਸਰਕਾਰ ਦੀ ਸ਼ਹਿ ’ਤੇ ਮੁੱਖ ਚੋਣ ਕਮਿਸ਼ਨਰ ਵਲੋਂ ਕਰੋੜਾਂ ਵੋਟਰਾਂ ਦੇ ਨਾਂਅ ਵੋਟਰ ਸੂਚੀਆਂ ਵਿਚੋਂ ਕੱਟਣਾ ਲੋਕਤੰਤਰ ’ਤੇ...
Ad Position 24