20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਇਨਸਾਫ਼ ਕਮੇਟੀ ਦੇ ਸੱਦੇ ’ਤੇ ਹਲਕਾ ਦਾਖਾ ‘ਆਪ’ ਪਾਰਟੀ ਇੰਚਾਰਜ ਕੰਗ ਦੇ ਦਫ਼ਤਰ ਅੱਗੇ ਰੋਸ ਧਰਨਾ

ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਤੋਂ ਬਾਅਦ ਐਕਸ਼ਨ ਕਮੇਟੀ ਵਲੋਂ ਇਨਸਾਫ਼ ਲਈ ਪੰਜਾਬ ਸਰਕਾਰ ਦੇ ਮੰਤਰੀਆਂ, ਵਿਧਾਇਕਾਂ, ਹਲਕਾ ਇੰਚਾਰਜਾਂ ਦੇ ਘਰਾਂ ਸਾਹਮਣੇ ਧਰਨੇ ਦਿੱਤੇ ਗਏ। ਹਲਕਾ ਦਾਖਾ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਮੁੱਖ ਆਗੂ ਹਰਬੀਰ ਸਿੰਘ ਇਯਾਲੀ ਦੀ ਅਗਵਾਈ ਹੇਠ ਡਾ.

Ad Position 21
No active advertisement
ਡਾ. ਕੇ. ਐੱਨ. ਐੱਸ. ਕੰਗ ਹਲਕਾ ਦਾਖਾ ’ਚ ਆਪ ਇੰਚਾਰਜ ਡਾ. ਕੇ. ਐੱਨ. ਐੱਸ. ਕੰਗ ਦੇ ਦਫ਼ਤਰ ਬਾਹਰ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਵਲੋਂ ਧਰਨਾਕਾਰੀਆਂ ਦੀ ਅਗਵਾਈ ਵਾਲੇ ਹਰਬੀਰ ਸਿੰਘ ਇਯਾਲੀ ਸਾਥੀਆਂ ਨੂੰ ਸੰਬੋਧਨ ਸਮੇਂ। ਤਸਵੀਰ : ਕ੍ਰਿਪਾਲ ਹੰਬੜਾਂ 20-10-2026
ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਤੋਂ ਬਾਅਦ ਐਕਸ਼ਨ ਕਮੇਟੀ ਵਲੋਂ ਇਨਸਾਫ਼ ਲਈ ਪੰਜਾਬ ਸਰਕਾਰ ਦੇ ਮੰਤਰੀਆਂ, ਵਿਧਾਇਕਾਂ, ਹਲਕਾ ਇੰਚਾਰਜਾਂ ਦੇ ਘਰਾਂ ਸਾਹਮਣੇ ਧਰਨੇ ਦਿੱਤੇ ਗਏ। ਹਲਕਾ ਦਾਖਾ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਮੁੱਖ ਆਗੂ ਹਰਬੀਰ ਸਿੰਘ ਇਯਾਲੀ ਦੀ ਅਗਵਾਈ ਹੇਠ ਡਾ. ਕੇ. ਐੱਨ. ਐੱਸ. ਕੰਗ ਦੀ ਬੱਦੋਵਾਲ ਰਿਹਾਇਸ਼ ਸਾਹਮਣੇ ਭਾਰਤੀ ਗਿਣਤੀ ਸਾਥੀਆਂ ਨਾਲ ਧਰਨਾ ਦਿੱਤਾ। ਹਰਬੀਰ ਸਿੰਘ ਇਯਾਲੀ ਕਿਹਾ ਕਿ ‘ਵਾਰਿਸ ਪੰਜਾਬ ਦੇ’ ਆਗੂ ਮਨਪ੍ਰੀਤ ਸਿੰਘ ਇਯਾਲੀ ਵਿਧਾਇਕ, ਬਾਪੂ ਤਰਸੇਮ ਸਿੰਘ, ਸਮੁੱਚੀ ਪਾਰਟੀ ਇਨਸਾਫ਼ ਕਮੇਟੀ ਦੁਆਰਾ ਮੰਗਾਂ ਮੰਨਵਾਉਣ ਲਈ ਪੂਰੀ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਧਰਨਿਆਂ ਦਾ ਮੁੱਖ ਮੰਤਵ ਤਾਂ ਇਹ ਹੈ ਕਿ ਨਸ਼ਿਆਂ ਖਿਲਾਫ਼ ਆਵਾਜ਼ ਉਠਾਉਣ ਵਾਲਿਆਂ ਦੇ ਕਤਲਾਂ ਨੂੰ ਰੋਕਿਆ ਜਾਵੇ। ਸ. ਇਯਾਲੀ ਕਿਹਾ ਕਿ ਮ੍ਰਿਤਕ ਗੁਲਜ਼ਾਰ ਸਿੰਘ, ਮੋਹਨਜੀਤ ਸਿੰਘ ਸ਼ੇਰੋਂ ਮਾਮਲਿਆਂ ਤੋਂ ਬਾਅਦ ਪਰਵਿੰਦਰ ਸਿੰਘ ਦੀ ਹੱਤਿਆ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਡਾ. ਕੇ. ਐੱਨ. ਐੱਸ. ਕੰਗ ਦਾਖਾ ਇੰਚਾਰਜ ਆਪ ਪਾਰਟੀ ਦੇ ਦਫ਼ਤਰ ਸਾਹਮਣੇ ਧਰਨਾਕਾਰੀਆਂ ਨੂੰ ਸੰਬੋਧਨ ਸਮੇਂ ਅਮਰਜੀਤ ਸਿੰਘ ਮੁੱਲਾਂਪੁਰ ਕਿਹਾ ਕਿ ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋ ਚੁੱਕੀ ਹੈ, ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਹਲਕਾ ਦਾਖਾ ’ਚ ਵਾਰਿਸ ਪੰਜਾਬ ਦੇ ਅਕਾਲੀ ਦਲ ਵਲੋਂ ਧਰਨੇ ਸਮੇਂ ਮਨਮੋਹਣ ਸਿੰਘ ਗਿੱਲ ਕੋਟਲੀ (ਸਰਪੰਚ), ਰਛਪਾਲ ਸਿੰਘ ਪਾਲੀ ਰੂਮੀ, ਰਾਮ ਆਸਰਾ ਸਿੰਘ ਚੱਕ ਕਲਾਂ, ਗੁਰਮੀਤ ਸਿੰਘ ਧਾਲੀਵਾਲ, ਕੌਂਸਲਰ ਬਲਬੀਰ ਚੰਦ, ਕੌਂਸਲਰ ਸਜਨ ਬਾਂਸਲ, ਦਰਸ਼ਨ ਸਿੰਘ ਧਨੋਆ, ਸਰਪੰਚ ਜਗਜੀਤ ਸਿੰਘ ਭੋਲਾ ਦਾਖਾ, ਗੁਰਸਿਮਰਨ ਸਿੰਘ ਸੇਖੋਂ, ਲਖਵੀਰ ਸਿੰਘ ਗੋਰਾਹੂਰ, ਪਮਾਲ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਬੱਦੋਵਾਲ, ਅਮਰਪਾਲ ਸਿੰਘ ਭਨੋਹੜ, ਗੁਰਦੀਪ ਸਿੰਘ ਭੱਠਾਧੂਹਾ, ਪਰਗਟ ਸਿੰਘ ਆਲੀਵਾਲ, ਗੁਰਜੀਤ ਸਿੰਘ ਸੇਖੋਂ, ਮਨਦੀਪ ਸਿੰਘ ਹਸਨਪੁਰ, ਕਰਮਜੀਤ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖਾ, ਗਿਆਨੀ ਸੁਰਿੰਦਰਪਾਲ ਸਿੰਘ ਮੁੱਲਾਂਪੁਰ, ਇਕਬਾਲ ਸਿੰਘ ਬਾਲੀ, ਮਨਪ੍ਰੀਤ ਸਿੰਘ ਰੁੜਕਾ, ਨਿਰਮਲ ਸਿੰਘ ਕੈਲਪੁਰ, ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬੱਸ ਅੱਡਾ ਰਾਏਕੋਟ ਦੇ ਬਾਹਰ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ *ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੋਰਚਰੀ ਵਿਚ ਰਖਵਾਇਆ ਅਗਲੀ ਖ਼ਬਰ ਟਰਾਲੇ ਦੀ ਟੱਕਰ ਨਾਲ ਦੋ ਬੱਚਿਆਂ ਦੀ ਮਾਂ ਦੀ ਮੌਤ *ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਮੇਨ ਗੇਟ ਕੋਲ ਵਾਪਰਿਆ ਹਾਦਸਾ, ਟਰਾਲ...
Ad Position 24