26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ ਨੇ ਸਹੋਦਿਆ ਖੇਡ ਮੁਕਾਬਲਿਆਂ ’ਚ ਗੱਡੇ ਜਿੱਤ ਦੇ ਝੰਡੇ ਅੰਡਰ-17 ਵਾਲੀਬਾਲ ਮੁਕਾਬਲਿਆਂ ’ਚ ਪਹਿਲਾ ਸਥਾਨ ਕੀਤਾ ਹਾਸਿਲ

ਭੂੰਦੜੀ, 26 ਅਕਤੂਬਰ (ਕੁਲਦੀਪ ਸਿੰਘ ਮਾਨ)-ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ (ਸਿੱਧਵਾਂ ਬੇਟ) ਵਿਖੇ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਉੱਤਰੀ) ਵੱਲੋਂ ਦੋ ਰੋਜ਼ਾ ਸਾਲਾਨਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। 23 ਅਤੇ 24 ਅਕਤੂਬਰ ਨੂੰ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਢੱਟ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿੱਚ ਜਗਰਾਉਂ ਤਹਿਸੀਲ ਦੇ ਵੱਖ-ਵੱਖ ਸੀ.

Ad Position 21
No active advertisement
ਅਜੀਤ ਡੈਸਕ 27-10-2026
ਭੂੰਦੜੀ, 26 ਅਕਤੂਬਰ (ਕੁਲਦੀਪ ਸਿੰਘ ਮਾਨ)-ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ (ਸਿੱਧਵਾਂ ਬੇਟ) ਵਿਖੇ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਉੱਤਰੀ) ਵੱਲੋਂ ਦੋ ਰੋਜ਼ਾ ਸਾਲਾਨਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। 23 ਅਤੇ 24 ਅਕਤੂਬਰ ਨੂੰ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਢੱਟ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿੱਚ ਜਗਰਾਉਂ ਤਹਿਸੀਲ ਦੇ ਵੱਖ-ਵੱਖ ਸੀ.ਬੀ.ਐੱਸ.ਈ. ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਸ. ਪ੍ਰਗਟ ਸਿੰਘ ਸੰਘਾ (ਚੇਅਰਮੈਨ) ਅਤੇ ਸ. ਮਨਦੀਪ ਸਿੰਘ ਢੱਟ (ਜਨਰਲ ਸਕੱਤਰ ਤੇ ਐੱਮ.ਡੀ.) ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਢੱਟ ਨੇ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਖੇਡਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਭਵਿੱਖ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਉਂਦੇ ਰਹਿਣ ਦਾ ਭਰੋਸਾ ਦਿੱਤਾ। ਟੂਰਨਾਮੈਂਟ ਦੇ ਪਹਿਲੇ ਦਿਨ ਅੰਡਰ-17 ਵਰਗ ਦੇ ਲੜਕਿਆਂ ਦੇ ਵਾਲੀਬਾਲ ਮੁਕਾਬਲੇ ਕਰਵਾਏ ਗਏ, ਜਿੰਨ੍ਹਾਂ ਵਿਚ ਮੇਜ਼ਬਾਨ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਰੂਪ ਵਾਟਿਕਾ ਸਕੂਲ ਜਗਰਾਉਂ ਦੀ ਟੀਮ ਦੂਜੇ ਅਤੇ ਵਿੱਦਿਆ ਇੰਟਰਨੈਸ਼ਨਲ ਸਕੂਲ ਰਾਏਕੋਟ ਰੋਡ ਜਗਰਾਉਂ ਦੀ ਟੀਮ ਤੀਜੇ ਸਥਾਨ ’ਤੇ ਰਹੀ। ਸਕੂਲ ਦੀ ਟੀਮ ਨੇ ਡੀ.ਪੀ. ਚੰਦ ਸਿੰਘ ਦੀ ਅਗਵਾਈ ਹੇਠ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਪ੍ਰਗਟ ਸਿੰਘ ਸੰਘਾ, ਮਨਦੀਪ ਸਿੰਘ ਢੱਟ, ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਢੱਟ ਅਤੇ ਵਾਈਸ ਪ੍ਰਿੰਸੀਪਲ ਸ੍ਰੀ ਪ੍ਰਿੰਸ ਰੁਪਾਲ ਨੇ ਜੇਤੂ ਟੀਮਾਂ ਨੂੰ ਟਰਾਫ਼ੀਆਂ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸਕੂਲ ਦੇ ਸੀਨੀਅਰ ਅਧਿਆਪਕ ਸੁਖਮਨਦੀਪ ਸਿੰਘ ਮਾਨ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਖੁਸ਼ਦੀਪ ਕੌਰ ਅਤੇ ਸ੍ਰੀਮਤੀ ਪਰਵਿੰਦਰ ਕੌਰ ਖਹਿਰਾ ਨੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਸਮਾਗਮ ਦੀਆਂ ਯਾਦਗਾਰੀ ਤਸਵੀਰਾਂ ਜੈਸਿਕਾ ਢੰਡ ਵੱਲੋਂ ਕੈਮਰੇ ਵਿੱਚ ਕੈਦ ਕੀਤੀਆਂ ਗਈਆਂ। ਅੰਤ ਵਿੱਚ ਸਕੂਲ ਮੈਨੇਜਮੈਂਟ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਖੇਡਾਂ ਦੇ ਖੇਤਰ ਵਿੱਚ ਸਕੂਲ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਵੇਂ ਥਾਣਾ ਮੁਖੀ ਦਾ ਪੰਚਾਇਤ ਯੂਨੀਅਨ ਪ੍ਰਧਾਨ ਸਰਪੰਚ ਭਿੰਦਾ ਤੇ ਹੋਰਨਾਂ ਵਲੋਂ ਸਵਾਗਤ ਅਗਲੀ ਖ਼ਬਰ ਕੁੱਲ ਹਿੰਦ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੀ ਸੂਬਾਈ ਕਨਵੈਨਸ਼ਨ ਕਰਵਾਈ
Ad Position 24