28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਵਿਜੀਲੈਂਸ ਬਿਊਰੋ ਵਲੋਂ ਨਗਰ ਕੌਂਸਲ ਮੁੱਲਾਂਪੁਰ ਦਾਖਾ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਸੈਮੀਨਾਰ

ਮੁੱਲਾਂਪੁਰ-ਦਾਖਾ, 27 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਐੱਸ. ਐੱਸ.

Ad Position 21
No active advertisement
ਅਜੀਤ ਡੈਸਕ 28-10-2026
ਮੁੱਲਾਂਪੁਰ-ਦਾਖਾ, 27 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਐੱਸ.ਐੱਸ.ਪੀ. ਵਰਿੰਦਰ ਸਿੰਘ ਬਰਾੜ ਦੇ ਨਿਰਦੇਸ਼ਾਂ ਹੇਠ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਲੋਂ ਆਮ ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਲਾਮਬੰਦ ਕਰਨ ਦੇ ਮੰਤਵ ਨਾਲ ‘ਵਿਜੀਲੈਂਸ ਜਾਗਰੂਕਤਾ ਹਫ਼ਤਾ’ ਮਨਾਇਆ ਜਾ ਰਿਹਾ ਹੈ। ਨਗਰ ਕੌਂਸਲ ਮੁੱਲਾਂਪੁਰ ਦਾਖਾ ਵਿਖੇ ਵਿਜ਼ੀਲੈਂਸ ਦੀ ਜਾਗਰੂਕਤਾ ਮੁਹਿੰਮ ਵਿਚ ਸ਼ਾਮਿਲ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ਦੱਸਿਆ ਕਿ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਹਫ਼ਤੇ ਤਹਿਤ ਵੱਖ-ਵੱਖ ਥਾਵਾਂ ’ਤੇ ਸੈਮੀਨਾਰ ਲਗਾ ਕੇ ਆਮ ਜਨਤਾ ਨੂੰ ਜਾਣੂੰ ਕਰਵਾਇਆ ਜਾ ਰਿਹਾ ਹੈ ਕਿ ਕੋਈ ਅਧਿਕਾਰੀ/ਕਰਮਚਾਰੀ ਸਰਕਾਰੀ ਕੰਮ ਕਰਨ ਲਈ ’ਚ ਰਿਸ਼ਵਤ ਦੀ ਮੰਗ ਕਰਦਾ ਹੈ, ਆਪਣੇ ਅਹੁਦੇ ਅਤੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ, ਸਰਕਾਰੀ ਦਸਤਾਵੇਜ਼ਾਂ/ਕੰਮ ਵਿੱਚ ਘਪਲੇਬਾਜ਼ੀ ਕਰਦਾ ਹੈ, ਭ੍ਰਿਸ਼ਟਾਚਾਰ ਰਾਹੀਂ ਆਮਦਨ ਤੋਂ ਵੱਧ ਜਾਇਦਾਦ ਬਣਾਉਂਦਾ ਹੈ, ਪ੍ਰਾਈਵੇਟ ਵਿਅਕਤੀ ਸਰਕਾਰੀ ਅਧਿਕਾਰੀ/ਕਰਮਚਾਰੀ ਦੇ ਨਾਮ ’ਤੇ ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਉਸ ਦੀ ਸ਼ਿਕਾਇਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ, ਪਾਵਰਕਾਮ ਦਫ਼ਤਰ, ਤਹਿਸੀਲ ਜਾਂ ਕਿਸੇ ਵੀ ਹੋਰ ਦਫ਼ਤਰ ਕੰਮ ਬਦਲੇ ਕੋਈ ਕਰਮਚਾਰੀ ਪੈਸਿਆਂ ਦੀ ਮੰਗ ਕਰਦਾ ਤਾਂ ਸਾਨੂੰ ਤੁਰੰਤ ਜਾਣਕਾਰੀ ਦਿਓ, ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। ਐੱਸ.ਆਈ. ਅਨਿਲ ਕੁਮਾਰ ਕਿਹਾ ਕਿ ਰਿਸ਼ਵਤ ਲੈਣਾ ਜਾਂ ਦੇਣਾ ਦੋਵੇਂ ਕਾਨੂੰਨਨ ਜ਼ੁਰਮ ਹਨ, ਭ੍ਰਿਸ਼ਟਾਚਾਰ ਦੀ ਬਿਮਾਰੀ ਨੂੰ ਰੋਕਣ ਦੇ ਮੰਤਵ ਨਾਲ ਰਾਜ ਭਰ ’ਚ ਵਿਜ਼ੀਲੈਂਸ ਬਿਊਰੋ ਵਲੋਂ ਅਜਿਹੇ ਕੈਂਪ ਲਗਾਏ ਜਾ ਰਹੇ ਹਨ। ਵਿਜ਼ੀਲੈਂਸ ਅਧਿਕਾਰੀਆਂ ਵਲੋਂ ਸੈਮੀਨਾਰ ਦੌਰਾਨ ਐਂਟੀ-ਕੁਰੱਪਸ਼ਨ ਐਕਸ਼ਨ ਲਾਈਨ ਵੱਟਸਐਪ ਨੰਬਰ 9501-200-200 ਅਤੇ ਵਿਜੀਲੈਂਸ ਬਿਊਰੋ ਦੇ ਟੋਲਫਰੀ ਨੰਬਰ 1800-1800-1000 ਵੀ ਜਨਤਕ ਕੀਤਾ ਗਿਆ। ਸ੍ਰੀ ਅਨਿਲ ਕੁਮਾਰ, ਕਾਰਜ ਸਾਧਕ ਅਫ਼ਸਰ ਹੈਪੀ ਕੁਮਾਰ, ਕਈ ਹੋਰ ਅਧਿਕਾਰੀਆਂ ਵਲੋਂ ਭ੍ਰਿਸ਼ਟਾਚਾਰ ਵਿਰੋਧੀ ਇਸ ਇਕੱਤਰਤਾ ਨੂੰ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਨੰਦ ਈਸ਼ਰ ਪਬਲਿਕ ਸਕੂਲ ਕੋਠੇ ਪੋਨਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ ਅਗਲੀ ਖ਼ਬਰ ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਰਾਹੀਂਂ ਜੋਤੀ ਹੁਸ਼ਿਆਰਪੁਰ ਨੂੰ ਕੈਨੇਡਾ ਸੁਪਰ ਵੀਜ਼ਾ ਮਿਲਿਆ
Ad Position 24