ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ
ਮਾਛੀਵਾੜਾ ਸਾਹਿਬ, 5 ਨਵੰਬਰ (ਮਨੋਜ ਕੁਮਾਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਆਂ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਰਵਾਈ ਗਈ, ਜਿਸ ਵਿਚ ਬਲਾਕ ਮਾਛੀਵਾੜਾ ਸਾਹਿਬ-1 ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਇਸ ਪ੍ਰਦਰਸ਼ਨੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੋਵਾਲ ਬੇਟ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ ਹਿੱਸਾ ਲੈਂਦੇ ਹੋਏ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ।
ਮਾਛੀਵਾੜਾ ਸਾਹਿਬ, 5 ਨਵੰਬਰ (ਮਨੋਜ ਕੁਮਾਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਆਂ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਰਵਾਈ ਗਈ, ਜਿਸ ਵਿਚ ਬਲਾਕ ਮਾਛੀਵਾੜਾ ਸਾਹਿਬ-1 ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਇਸ ਪ੍ਰਦਰਸ਼ਨੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੋਵਾਲ ਬੇਟ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ ਹਿੱਸਾ ਲੈਂਦੇ ਹੋਏ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਇਸ ਮੁਕਾਬਲੇ ਦੇ ਅੰਤਰਗਤ ਵਿਦਿਆਰਥੀ ਆਸ਼ੂ ਚੋਪੜਾ ਜਮਾਤ ਦਸਵੀਂ ਨੇ ਆਫ਼ਤ ਪ੍ਰਬੰਧਨ ਥੀਮ ਵਿਚ ਪਹਿਲਾ ਸਥਾਨ ਹਾਸਿਲ ਕੀਤਾ, ਰਾਜਵੀਰ ਸਿੰਘ ਜਮਾਤ ਦਸਵੀਂ ਨੇ ਪੇਂਡੂ ਪਰਿਵਰਤਨ ਲਈ ਵਿਗਿਆਨ ਥੀਮ ਵਿਚੋਂ ਪਹਿਲਾ ਸ ਥਾਨ ਹਾਸਿਲ ਕੀਤਾ। ਸਾਹਿਲ ਜਮਾਤ ਸੱਤਵੀਂ ਨੇ ਮੂਲ ਖੇਤੀਬਾੜੀ ਅਭਿਆਸ ਵਿਚ ਦੂਜਾ ਸਥਾਨ ਹਾਸਿਲ ਕੀਤਾ, ਸੁਰਤਾਜ ਸਿੰਘ ਜਮਾਤ ਨੌਵੀਂ ਨੇ ਹਰੀ ਊਰਜਾ ਅਤੇ ਵਾਤਾਵਰਨ ਸੰਰਖਿਅੰਨ ਵਿਚ ਤੀਜਾ ਸਥਾਨ ਹਾਸਲ ਕੀਤਾ ਅਤੇ ਗੁਲਾਬ ਸਿੰਘ ਜਮਾਤ ਨੌਵੀਂ ਨੇ ਮੂਲ ਖੇਤੀਬਾੜੀ ਅਭਿਆਸ ਵਿਚ ਤੀਜਾ ਸਥਾਨ ਹਾਸਿਲ ਕਰ ਕੇ ਸਕੂਲ ਮਾਤਾ ਪਿਤਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਇੰਚਾਰਜ ਨਰਿੰਦਰ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਪੱਧਰ ’ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸ਼ੇਰ ਬਹਾਦਰ ਸਿੰਘ ਭੱਟੀ, ਜਤਿੰਦਰ ਚੋਪੜਾ, ਹੁਸ਼ਿਆਰ ਸਿੰਘ, ਸਤਨਾਮ ਕੌਰ, ਰੇਨੂੰ ਬਾਲਾ, ਸਤਵੀਰ ਕੌਰ, ਸਤਿੰਦਰਜੀਤ ਕੌਰ, ਮੱਖਣ ਸਿੰਘ, ਤਰਸੇਮ ਸਿੰਘ, ਚੰਚਲ ਸਿੰਘ, ਗੁਰਸ਼ਰਨ ਕੁਮਾਰ, ਗੁਰਜੀਤ ਸਿੰਘ, ਜਸਵਿੰਦਰ ਸਿੰਘ, ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੈਂਪਸ ਮੈਨੇਜਰ ਕੁਲਦੀਪ ਸਿੰਘ ਮੌਜੂਦ ਸਨ।