06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨਗਰ ਕੌਂਸਲ ਜਗਰਾਉਂ ਦੀ ਮੀਟਿੰਗ ਹੋਈ ਮੀਟਿੰਗ ਵਿਚ 51 ਆਊਟਸੋਰਸ ਕਰਮਚਾਰੀਆਂ ਨੂੰ ਕੰਟਰੈਕਟ ਬੇਸ ’ਤੇ ਭਰਤੀ ਕਰਨ ਦਾ ਮਤਾ ਕੀਤਾ ਪਾਸ

ਜਗਰਾਉਂ, 6 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)- ਨਗਰ ਕੌਂਸਲ ਜਗਰਾਉਂ ਵਿਖੇ ਹਾਊਸ ਦੀ ਵਿਸ਼ੇਸ਼ ਮੀਟਿੰਗ ਸੱਦੀ ਗਈ। ਇਹ ਮੀਟਿੰਗ ਨਗਰ ਕੌਂਸਲ ਦੇ ਪ੍ਰਧਾਨ ਕੰਵਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।

Ad Position 21
No active advertisement
ਅਜੀਤ ਡੈਸਕ 07-11-2026
ਜਗਰਾਉਂ, 6 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)- ਨਗਰ ਕੌਂਸਲ ਜਗਰਾਉਂ ਵਿਖੇ ਹਾਊਸ ਦੀ ਵਿਸ਼ੇਸ਼ ਮੀਟਿੰਗ ਸੱਦੀ ਗਈ। ਇਹ ਮੀਟਿੰਗ ਨਗਰ ਕੌਂਸਲ ਦੇ ਪ੍ਰਧਾਨ ਕੰਵਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸ਼ਹਿਰ ਅੰਦਰ ਕੂੜੇ ਦੀ ਚੁਕਾਈ ਨਾ ਹੋਣ ’ਤੇ ਸੱਤ੍ਹਾਧਾਰੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਚਿੰਤਾ ਪ੍ਰਗਟਾਈ ਗਈ। ਇਸ ਮੌਕੇ ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ ਵੀ ਹਾਜ਼ਰ ਸਨ। ਇਸ ਵਿਸ਼ੇਸ਼ ਮੀਟਿੰਗ ਵਿਚ ਪਿਛਲੀ ਆਮ ਮੀਟਿੰਗ ਮਿਤੀ 14 ਸਤੰਬਰ 2026 ਦੀ ਕਾਰਵਾਈ ਦੀ ਪੁਸ਼ਟੀ ਕੀਤੀ ਅਤੇ ਨਗਰ ਕੌਂਸਲ ਜਗਰਾਉਂ ਵਿਖੇ ਆਊਟਸੋਰਸ ਵਿਧੀ ਰਾਹੀਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਕੰਟਰੈਕਟ ਬੇਸ ’ਤੇ ਭਰਤੀ ਕਰਨ ਦਾ ਮਤਾ ਪਾਇਆ ਗਿਆ। ਇਸ ਮੌਕੇ ਕੌਂਸਲ ਦੇ ਕਰਮਚਾਰੀਆਂ ਨੇ ਕੌਂਸਲਰ ਅਤੇ ਹੋਰ ਸਟਾਫ਼ ਨੂੰ ਹਾਰ ਪਾ ਕੇ ਧੰਨਵਾਦ ਕੀਤਾ ਗਿਆ। ਮੀਟਿੰਗ ਵਿਚ 5 ਕਲਰਕ, 4 ਕਲਰਕ-ਕਮ- ਡਾਟਾ ਐਂਟਰੀ ਅਪਰੇਟਰ, 13 ਫਾਇਰਮੈਨ, 3 ਫਾਇਰ ਡਰਾਇਵਰ, 2 ਮਾਲੀ, 01 ਚੌਂਕੀਦਾਰ, 6 ਪੰਪ ਅਪਰੇਟਰ, 8 ਹੈਲਪਰ, 2 ਇਲੈਕਟ੍ਰੀਸ਼ਨ, 3 ਇਲੈਕਟ੍ਰੀਸ਼ਨ ਹੈਲਪਰ, 4 ਸੇਵਾਦਾਰ ਕੁੱਲ 51 ਕਰਮਚਾਰੀ ਆਊਟਸੋਰਸ ਤੋਂ ਕੰਟਰੈਕਟ ਬੇਸਿਸ ਕਰਨ ਦਾ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਮੀਟਿੰਗ ਵਿਚ ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਜਿਹੜੇ ਕਰਮਚਾਰੀ ਕਲਰਕ ਪਦ ਲਈ ਵਿਦਿਅਕ ਯੋਗਤਾ ਪੂਰੀ ਨਹੀਂ ਕਰਦੇ ਉਨ੍ਹਾਂ ਨੂੰ ਹਟਾਉਣ ਦੀ ਥਾਂ ਜਿਸ ਪਦ ਲਈ ਉਹ ਯੋਗ ਹਨ ’ਤੇ ਨਿਯੁਕਤ ਕੀਤਾ ਜਾਵੇ। ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕੂੜੇ ਦੀ ਸਮੱਸਿਆ ਨੂੰ ਸੱਤ੍ਹਾਧਾਰੀਆਂ ਦੀ ਨਲਾਇਕੀ ਦੱਸਿਆ। ਉਨ੍ਹਾਂ ਕਿਹਾ ਕਿ ਕੂੜੇ ਦੀ ਸਾਂਭ ਸੰਭਾਲ ਲਈ ਜਿਨ੍ਹੀ ਰਾਸ਼ੀ ਨਗਰ ਕੌਂਸਲ ਵਲੋਂ ਖ਼ਰਚੀ ਜਾ ਰਹੀ ਹੈ ਉਸ ਹਿਸਾਬ ਨਾਲ ਰਿਜਲਟ ਨਹੀਂ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਮੇਰੇ ਵੇਲੇ ਸ਼ਹਿਰ ਅੰਦਰੋਂ ਇਕ ਹਫ਼ਤੇ ਵਿਚ ਕੂੜਾ ਚੁੱਕ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਮੇਟੀ ਦੀਆਂ ਗਲਤੀਆਂ ਦਾ ਭੁਗਤਾਨ ਸ਼ਹਿਰ ਨਿਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਜਗਰਾਉਂ ਸ਼ਹਿਰ ਕੂੜੇ ਦੇ ਢੇਰਾਂ ’ਤੇ ਵੱਸਿਆ ਹੋਇਆ ਹੈ। ਸ਼ਹਿਰ ਦਾ ਅਜਿਹਾ ਕੋਈ ਪਾਸਾ ਨਹੀਂ ਹੈ ਜਿਥੇ ਕੂੜਾ ਰਾਹਗਿਰੀਆਂ ਦਾ ਸਵਾਗਤ ਨਾ ਕਰਦਾ ਹੋਵੇ। ਕੌਂਸਲਰ ਗੁਰਪ੍ਰੀਤ ਕੌਰ ਤੱਤਲਾ ਨੇ ਵੀ ਆਪਣੇ ਵਾਰਡ ਵਿਚ ਕੂੜੇ ਦੇ ਲੱਗੇ ਢੇਰਾਂ ਪ੍ਰਤੀ ਕੌਂਸਲ ਪ੍ਰਧਾਨ ਨੂੰ ਜਾਣੂ ਕਰਵਾਇਆ। ਇਸ ਮੌਕੇ ਸੱਤ੍ਹਾਧਾਰੀ ਧਿਰ ਦੇ ਕੌਂਸਲਰ ਕਰਮਜੀਤ ਸਿੰਘ ਕੈਂਥ ਵਲੋਂ ਜਦ ਕੂੜੇ ਦੀ ਸਮੱਸਿਆ ਪ੍ਰਤੀ ਬੋਲੇ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਟਾਸ ਕਰਨ ’ਤੇ ਕੌਂਸਲਰ ਕੈਂਥ ਨੇ ਕਿਹਾ ਕਿ ਉਸ ਨੂੰ ਲੋਕਾਂ ਨੇ ਚੁਣਿਆ ਹੈ ਨਾ ਕੇ ਸਰਕਾਰ ਨੇ। ਇਸ ਲਈ ਜਦ ਵੀ ਜਨਤਾ ਦੀ ਕੋਈ ਸਮੱਸਿਆ ਮੇਰੇ ਸਾਹਮਣੇ ਆਏਗੀ ਤਾਂ ਉਹ ਉਸ ਪ੍ਰਤੀ ਬੋਲਣਗੇ। ਮੀਟਿੰਗ ਵਿਚ ਮਤੇ ਦਵਿੰਦਰ ਸਿੰਘ ਵਲੋਂ ਪੜ੍ਹੇ ਗਏ। ਇਸ ਮੌਕੇ ਕੌਂਸਲਰ ਸਤੀਸ਼ ਕੁਮਾਰ ਦੌਧਰੀਆ, ਵਰਿੰਦਰ ਸਿੰਘ ਕਲੇਰ, ਜਗਜੀਤ ਸਿੰਘ ਜੱਗੀ, ਸੁਖਚੈਨ ਸਿੰਘ , ਵਿੱਕੀ ਸਿੰਘ, ਪਰਮਿੰਦਰ ਕੌਰ, ਰਾਮ ਪ੍ਰਤਾਪ ਸਿੰਘ, ਸੁਨੈਨਾ ਮਲੋਹਤਰਾ, ਰਜਨੀ ਚੋਪੜਾ, ਨੈਨਸੀ ਵਰਮਾ, ਕਵਿਤਾ ਰਾਣੀ, ਗੁਰਮੀਤ ਕੌਰ, ਕੁਲਵੰਤ ਸਿੰਘ, ਮਨਜੀਤ ਕੌਰ, ਸੁਮਨ ਦੇਵੀ, ਅਸ਼ੋਕ ਕੁਮਾਰ, ਨਿਰਮਲਜੀਤ, ਅਭੈ ਜੋਸ਼ੀ, ਅਨਿਲ ਕੁਮਾਰ, ਹਰਦੀਪ ਢੋਲਣ, ਸਤਨਾਮ ਸਿੰਘ, ਗੁਰਸਿਮਰਨ ਸਿੰਘ ਤੇ ਦਵਿੰਦਰ ਸਿੰਘ ਗਰਚਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਪਿਸਟਲ ਸਮੇਤ ਇਕ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀਆਂ ਨੇ ਅੰਤਰ ਸਕੂਲ ਮੁਕਾਬਲਿਆਂ ’ਚ ਮੱਲਾਂ ਮਾਰੀਆਂ
Ad Position 24