23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਭੂੰਦੜੀ ਵਿਖੇ ਪ੍ਰਭਾਤ ਫੇਰੀ ਮੌਕੇ ਸੰਗਤਾਂ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ

ਸਿੱਧਵਾਂ ਬੇਟ, 23 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਪਿੰਡ ਭੂੰਦੜੀ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਲੋਂ ਸਜਾਈ ਜਾ ਰਹੀ ਪ੍ਰਭਾਤ ਫੇਰੀ ਦੀ 14ਵੀਂ ਲੜੀ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜਗਮੋਹਨ ਸਿੰਘ ਮਲਸੀਹਾਂ ਵਾਲਿਆਂ ਨੇ ਸੁਰੀਲੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ ਅਪੀਲ ਵੀ ਕੀਤੀ।

Ad Position 21
No active advertisement
ਅਜੀਤ ਡੈਸਕ 24-11-2026
ਸਿੱਧਵਾਂ ਬੇਟ, 23 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਪਿੰਡ ਭੂੰਦੜੀ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਲੋਂ ਸਜਾਈ ਜਾ ਰਹੀ ਪ੍ਰਭਾਤ ਫੇਰੀ ਦੀ 14ਵੀਂ ਲੜੀ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜਗਮੋਹਨ ਸਿੰਘ ਮਲਸੀਹਾਂ ਵਾਲਿਆਂ ਨੇ ਸੁਰੀਲੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ ਅਪੀਲ ਵੀ ਕੀਤੀ। ਬਾਬਾ ਜਗਮੋਹਨ ਸਿੰਘ ਨੇ ਦੱਸਿਆ ਕਿ ਪ੍ਰਭਾਤ ਫੇਰੀਆਂ ਦੀ ਇਹ ਲੜੀ ਲੰਬੇ ਸਮੇਂ ਤੋਂ ਨਿਰੰਤਰ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ 14ਵੀਂ ਪ੍ਰਭਾਤ ਫੇਰੀ ਪੱਤਰਕਾਰ ਕੁਲਦੀਪ ਸਿੰਘ ਮਾਨ ਦੇ ਸਮੂਹ ਪਰਿਵਾਰ ਵਲੋਂ ਆਪਣੇ ਗ੍ਰਹਿ ਵਿਖੇ ਕਰਵਾਈ ਗਈ। ਇਸ ਮੌਕੇ ਕੁਲਦੀਪ ਸਿੰਘ ਮਾਨ ਦੇ ਪਰਿਵਾਰ ਵਲੋਂ ਬਾਬਾ ਜਗਮੋਹਨ ਸਿੰਘ ਮਲਸੀਹਾਂ ਵਾਲਿਆਂ ਤੇ ਪ੍ਰਭਾਤ ਫੇਰੀ ਦੀ ਸੇਵਾ ਨਿਭਾਉਣ ਵਾਲੇ ਸਮੂਹ ਪ੍ਰਬੰਧਕਾਂ ਤੇ ਸੇਵਾਦਾਰਾਂ ਨੂੰ ਗਰਮ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਜਗਦੇਵ ਸਿੰਘ ਕੌਲ, ਅੰਮ੍ਰਿਤਪਾਲ ਸਿੰਘ ਨਿੱਕਾ, ਭਾਈ ਸੰਦੀਪ ਸਿੰਘ ਗੁਰਾਏ, ਸੁਖਦੇਵ ਸਿੰਘ ਸੁੱਖਾ ਸਿੱਧਵਾਂ ਬੇਟ, ਦਿਲਬਾਗ ਸਿੰਘ ਇਯਾਲੀ ਵਾਲੇ, ਸਾਬਕਾ ਪੰਚ ਕੁਲਵੰਤ ਸਿੰਘ, ਅਮਨਦੀਪ ਕੌਰ, ਏ.ਐੱਨ.ਐੱਮ ਰਿੰਪੀ ਰਾਣੀ, ਮਨਜੀਤ ਕੌਰ ਮਾਨ ਆਸ਼ਾ ਵਰਕਰ, ਸੰਦੀਪ ਕੌਰ, ਪ੍ਰਧਾਨ ਮਨਜੀਤ ਸਿੰਘ ਕੌਰ, ਅਮਰਜੀਤ ਕੌਰ, ਮੁਖਤਿਆਰ ਕੌਰ, ਮਨਦੀਪ ਕੌਰ, ਹਾਕਮ ਸਿੰਘ ਟੇਲਰ, ਜਸਵਿੰਦਰ ਕੌਰ, ਹਰਜੀਤ ਕੌਰ, ਭਿੰਦਰ ਸਿੰਘ, ਬਲਦੀਸ਼ ਕੌਰ, ਹਰਜਿੰਦਰ ਕੌਰ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਚੌਂਕੀਮਾਨ ਵਿਖੇ ਕਾਂਗਰਸ ਦੀ ਮੀਟਿੰਗ ਹੋਈ ਅਗਲੀ ਖ਼ਬਰ ਕਸਬਾ ਸਿੱਧਵਾਂ ਬੇਟ ਦੇ ਕਿਸ਼ਨਪੁਰਾ ਚੌਂਕ ਕੋਲ ਖੰਡਰ ਬਣ ਰਹੀ ਇਕ ਮਾਰਕੀਟ ਨਸ਼ੇੜੀਆਂ ਦੇ ਟੀਕਾ ਲਗਾਉਣ ਵਾਲੀ ਮਾਰਕੀਟ ਹੀ ਬਣ...
Ad Position 24