14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੱਲੀ-ਝਿੱਕੀ ਵਿਖੇ ਨਗਰ ਕੀਰਤਨ ਸਜਾਏ

Ad Position 21
No active advertisement
ਅਜੀਤ ਡੈਸਕ 05-01-2026
ਬੰਗਾ, 4 ਜਨਵਰੀ (ਕੁਲਦੀਪ ਸਿੰਘ ਪਾਬਲਾ)-ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਪ੍ਰਬੰਧਕ ਕਮੇਟੀ, ਨਗਰ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਪੱਲੀ-ਝਿੱਕੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋ ਪਿੰਡ ਦੀ ਪ੍ਰਕਰਮਾ ਕਰਦੇ ਹੋਏ, ਵੱਖ-ਵੱਖ ਸਜਾਏ ਪੰਡਾਲਾਂ 'ਤੇ ਸਰੂਪ ਸਿੰਘ ਪੁੱਤਰ ਜਗਤ ਸਿੰਘ ਇਟਲੀ, ਕਰਨੈਲ ਸਿੰਘ ਪੁੱਤਰ ਮਿਲਖਾ ਸਿੰਘ, ਸਵ: ਅਜੀਤ ਸਿੰਘ, ਸਵ: ਮਾਤਾ ਬੇਅੰਤ ਕੌਰ ਸਵ: ਪਖੀਰ ਸਿੰਘ, ਪਲਵਿੰਦਰ ਸਿੰਘ ਪਾਬਲਾ ਪੁੱਤਰ ਮਲਕੀਤ ਸਿੰਘ ਪਾਬਲਾ, ਸ਼ੰਗਾਰਾ ਸਿੰਘ ਪਾਬਲਾ, ਤੀਰਥ ਸਿੰਘ ਪਾਬਲਾ, ਸਤਨਾਮ ਸਿੰਘ ਪਾਬਲਾ ਪੁੱਤਰ ਬੇਅੰਤ ਸਿੰਘ ਪਾਬਲਾ, ਗੁਰਚਰਨ ਸਿੰਘ ਹਰਮਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਪਾਬਲਾ, ਮਹਿੰਦਰ ਸਿੰਘ ਪਾਬਲਾ, ਤਰਲੋਚਨ ਸਿੰਘ, ਅਤੇ ਗੁ: ਸ੍ਰੀ ਗੁਰੂ ਤੇਗ ਬਹਾਦਰ ਵਿਖੇ ਸਮੂਹ ਪ੍ਰਬੰਧਕ ਕਮੇਟੀ, ਭਾਈ ਗਿਆਨ ਸਿੰਘ ਗਿਆਨੀ, ਅਵਤਾਰ ਸਿੰਘ, ਬਲਦੇਵ ਸਿੰਘ ਪੁੱਤਰ ਅਮਰ ਸਿੰਘ ਪਾਬਲਾ, ਭਾਈ ਮੰਗਲ ਸਿੰਘ ਪੁੱਤਰ ਜੋਗਿੰਦਰ ਸਿੰਘ ਪਰਿਵਾਰ ਅਤੇ ਐਨ.ਆਰ.ਆਈ ਮਹੱਲੇ ਦੇ ਦਾਨੀਆਂ ਵੱਲੋਂ ਪ੍ਰਧਾਨ ਸਵ: ਮੱਖਣ ਸਿੰਘ, ਸਵ: ਬਲਵੀਰ ਸਿੰਘ ਗੁੱਡੂ, ਅਮਰੀਕ ਸਿੰਘ, ਜਰਨੈਲ ਸਿੰਘ, ਗੁਰਚਰਨ ਸਿੰਘ, ਦਰਸ਼ਨ ਸਿੰਘ ਦੇ ਸਮੂਹ ਪਰਿਵਾਰਾਂ ਵਲੋਂ ਚਾਹ, ਸਮੋਸੇ, ਬਿਸਕੁਟ ਤੇ ਫਲ-ਫਰੂਟ ਦੇ ਲੰਗਰ ਵਰਤਾਏ | ਇਸੇ ਤਰ੍ਹਾਂ ਗੁ: ਸ੍ਰੀ ਗੁਰੂ ਰਵਿਦਾਸ ਵਿਖੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ, ਸਮੂਹ ਪਰਿਵਾਰਾਂ ਵੱਲੋਂ ਫਲ-ਫਰੂਟ ਦੇ ਲੰਗਰ ਵਰਤਾਏ | ਇਸ ਦੌਰਾਨ ਪੰਥ ਦਾ ਮਸ਼ਹੂਰ ਢਾਡੀ ਜਥਾ ਗਿਆਨੀ ਕਸ਼ਮੀਰ ਸਿੰਘ ਕਾਦਰ ਮੈਹਿੰਦਪੁਰ ਵਾਲੇ ਦੇ ਜਥੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਬਾਰੇ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਨਗਰ ਕੀਰਤਨ ਦੌਰਾਨ ਸੁਖਮਨੀ ਸਾਹਿਬ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਸਮੂਹ ਬੀਬੀਆਂ ਭੈਣਾਂ ਨੇ ਗੁਰੂ ਦਾ ਜਸ ਗੁਣਗਾਨ ਕਰਕੇ ਖੂਬ ਆਨੰਦ ਮਾਣਿਆ | ਨਗਰ ਕੀਰਤਨ ਦੀ ਗੁਰੂ ਘਰ ਵਿਖੇ ਸਮਾਪਤੀ ਕੀਤੀ ਗਈ | ਇਸ ਦੌਰਾਨ ਬਲਵੀਰ ਸਿੰਘ ਯੂ.ਐਸ.ਏ, ਜਸਵੀਰ ਸਿੰਘ ਕੈਨੇਡਾ, ਰਜਿੰਦਰ ਸਿੰਘ ਕਾਲਾ ਪਾਬਲਾ ਯੂ.ਕੇ, ਜਥੇਦਾਰ ਬਾਬਾ ਸਵਰਨਜੀਤ ਸਿੰਘ ਦੁਆਬਾ ਤਰਨਾ ਦਲ, ਬਾਬਾ ਸਤਪਾਲ ਸਿੰਘ ਗੜ੍ਹਸ਼ੰਕਰ ਵਾਲੇ, ਭਾਈ ਦਲਜੀਤ ਸਿੰਘ, ਪ੍ਰਧਾਨ ਸੁਰਿੰਦਰ ਸਿੰਘ, ਵਾਈਸ ਪ੍ਰਧਾਨ ਕੁਲਦੀਪ ਸਿੰਘ ਪਾਬਲਾ, ਸਤਨਾਮ ਸਿੰਘ ਸੈਕਟਰੀ, ਬਲਦੇਵ ਸਿੰਘ ਚੇਅਰਮੈਨ, ਮਹਿੰਦਰ ਸਿੰਘ, ਬਲਜਿੰਦਰ ਸਿੰਘ ਜਿੰਦੂ, ਭਾਈ ਸੁਖਵਿੰਦਰ ਸਿੰਘ ਪਾਬਲਾ, ਭਾਈ ਸਤਨਾਮ ਸਿੰਘ, ਭਾਈ ਸੁਖਜਿੰਦਰ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਬਲਜੀਤ ਸਿੰਘ, ਗ੍ਰੰਥੀ ਗੁਰਪ੍ਰੀਤ ਸਿੰਘ ਗੁਰਦੁਆਰਾ ਸਿੰਘ ਸਭਾ, ਸਰਪੰਚ ਸਰੂਪ ਸਿੰਘ, ਸਤਬੀਰ ਸਿੰਘ ਪੱਲੀ-ਝਿੱਕੀ, ਸਾਬਕਾ ਸਰਪੰਚ ਬਲਕਾਰ ਸਿੰਘ, ਜਰਨੈਲ ਸਿੰਘ ਪੱਲੀ-ਝਿੱਕੀ, ਬਲਵੀਰ ਸਿੰਘ ਨੰਬਰਦਾਰ, ਬੇਅੰਤ ਸਿੰਘ ਪਾਬਲਾ, ਅਮਰੀਕ ਸਿੰਘ ਫੌਜੀ, ਗੁਰਚਰਨ ਸਿੰਘ ਪਾਬਲਾ ਫੌਜੀ, ਸਾਹਿਬ ਸਿੰਘ ਪੰਚ, ਅਵਤਾਰ ਸਿੰਘ ਬਿੱਲਾ ਪੰਚ, ਸਤਨਾਮ ਸਿੰਘ ਪਾਬਲਾ, ਜਸਵੀਰ ਸਿੰਘ ਜੱਸਾ, ਸੋਨੂੰ, ਬਲਦੇਵ ਸਿੰਘ ਪਾਬਲਾ, ਕਾਲਾ, ਬਾਬਾ ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਹਰਮਿੰਦਰ ਸਿੰਘ ਕਾਲਾ, ਰਣਜੀਤ ਸਿੰਘ ਪਾਬਲਾ, ਸੁਖਦੇਵ ਸਿੰਘ, ਭੁਪਿੰਦਰ ਸਿੰਘ ਪਾਬਲਾ, ਹਰਭਜਨ ਸਿੰਘ ਠੇਕੇਦਾਰ, ਤਰਸੇਮ ਸਿੰਘ, ਬਲਵੀਰ ਸਿੰਘ ਬਡਵਾਲ, ਗੁਰਵਿੰਦਰ ਸਿੰਘ, ਮੋਹਣ ਸਿੰਘ ਪਾਬਲਾ, ਅਵਤਾਰ ਸਿੰਘ ਰਾਣਾ, ਮਹਿੰਦਰ ਸਿੰਘ ਪਾਬਲਾ, ਦਰਬਾਰਾ ਸਿੰਘ, ਬਲਵੀਰ ਸਿੰਘ, ਦਰਸ਼ਨ ਸਿੰਘ, ਪਰਮੇਸ਼ੁਰ ਸਿੰਘ ਬਡਵਾਲ ਅਤੇ ਸਮੂਹ ਸੰਗਤਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 10 ਲੱਖ ਦੇ ਹੈਲਥ ਕਾਰਡ ਯੋਜਨਾ 'ਤੇ ਵਿਚਾਰ-ਵਟਾਂਦਰਾ ਕੀਤਾ ਅਗਲੀ ਖ਼ਬਰ ਏ.ਬੀ. ਸ਼ੂਗਰ ਮਿੱਲ ਰੰਧਾਵਾ ਨੇ ਟਰਾਲੀਆਂ 'ਤੇ ਰਿਫਲੈਕਟਰ ਲਗਾਏ
Ad Position 24