28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਮੈਡੀਕਲ ਪ੍ਰੈਕਟੀਸ਼ਨਰਜ਼ ਨੇ ਬਲਾਕ ਬਹਿਰਾਮ ਦੀ ਕੀਤੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 07-01-2026
ਬਹਿਰਾਮ, 6 ਜਨਵਰੀ (ਨਛੱਤਰ ਸਿੰਘ ਬਹਿਰਾਮ)-ਮੈਡੀਕਲ ਪ੍ਰੈਕਟੀਸ਼ਨਰਜ਼ ਐੱਸੋ. ਪੰਜਾਬ ਜ਼ਿਲ੍ਹਾ ਸ.ਬ.ਸ. ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਵਿੱਚ ਬਹਿਰਾਮ ਵਿਖੇ ਹੋਈ | ਇਸ ਮੌਕੇ ਪ੍ਰਧਾਨ ਜਤਿੰਦਰ ਸਹਿਗਲ ਨੇ ਕਿਹਾ ਕਿ ਇਹ ਮੀਟਿੰਗ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਅਤੇ ਪਹਿਲੀ ਮਹਿਲਾ ਟੀਚਰ ਸਵਿਤਰੀ ਬਾਈ ਫੂਲੇ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਅਤੇ ਕਿਹਾ ਕਿ ਗੁਰੂ ਸਾਹਿਬ ਨੇ ਕੌਮ ਦੀ ਖਾਤਰ ਸਾਰਾ ਪਰਿਵਾਰ ਵਾਰ ਦਿੱਤਾ ਅਤੇ ਖਾਲਸਾ ਪੰਥ ਸਾਜ ਕੇ ਊਚ-ਨੀਚ ਅਤੇ ਛੂਤ-ਛਾਤ ਖਤਮ ਕਰਕੇ ਸੰਸਾਰ 'ਤੇ ਅਨੋਖੀ ਮਿਸਾਲ ਕਾਇਮ ਕੀਤੀ | ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚਲਣਾ ਚਾਹੀਦਾ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਬਲਕਾਰ ਕਟਾਰੀਆ ਨੇ ਕਿਹਾ ਕਿ ਸਰਕਾਰ ਮੈਡੀਕਲ ਪੇਸ਼ੇ ਦੀਆਂ ਮੰਗਾਂ ਵੱਲ ਧਿਆਨ ਨਾ ਦੇ ਕੇ ਗਰੀਬ ਮਰੀਜ਼ਾਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਰਹੀ ਹੈ, ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਣ ਦੇਵਾਂਗੇ | ਇਸ ਮੌਕੇ ਕਟਾਰੀਆ ਨੇ ਰੈਲੀ ਬਾਰੇ ਜਾਣਕਾਰੀ ਦਿੱਤੀ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਵਿਚ ਭਾਗ ਲੈਣ | ਇਸ ਮੌਕੇ ਜਗਦੀਸ਼ ਬੰਗੜ, ਸਤਿੰਦਰਜੀਤ (ਬਘਾਣਾ), ਹੁਸਨ ਲਾਲ, ਸਤਨਾਮ ਜੌਹਲ, ਸੰਜੇ ਕਪਿਲ, ਗੁਲਜ਼ਾਰ, ਵਿਜੈ ਕੁਮਾਰ, ਚਰਨਜੀਤ, ਰਜਿੰਦਰ ਸੌਧੀ, ਅਸ਼ੋਕ ਮੁਕੰਦਪੁਰ, ਸੋਮ ਲਾਲ, ਪਰਮਜੀਤ, ਰਵੀ, ਸਨੀ, ਵਿੱਕੀ ਕੁਮਾਰ, ਜੋਤੀ (ਕੋਟ), ਕੁਲਦੀਪ ਕੁਮਾਰ, ਰਛਪਾਲ ਭੱਟੀ, ਪਰਮਜੀਤ, ਰੋਹਿਤ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਸ਼ਾਮ ਸਵੇਰੇ ਲੱਗਣ ਵਾਲੇ ਬਿਜਲੀ ਦੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਹੈਲਥ ਕਾਰਡ ਦੀ ਨੋਮੀਨੇਸ਼ਨ ਹੋਵੇਗੀ ਸ਼ੁਰੂ-ਕੁਲਜੀਤ ਸਰਹਾਲ
Ad Position 24