11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕਰੋੜਾਂ ਦੀ ਲਾਗਤ ਨਾਲ ਬਣਿਆ ਕਮਿਊਨਿਟੀ ਹੈਥਲ ਸੈਂਟਰ ਕਾਠਗੜ੍ਹ ਲੋਕਾਂ ਲਈ ਬਣਿਆ ਚਿੱਟਾ ਹਾਥੀ

Ad Position 21
No active advertisement
ਅਜੀਤ ਡੈਸਕ 25-01-2026
ਕਾਠਗੜ੍ਹ, 24 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਕਸਬਾ ਕਾਠਗੜ੍ਹ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਕਮਿਊਨਿਟੀ ਸਿਹਤ ਕੇਂਦਰ ਜਿਸ ਦਾ ਨੀਂਹ ਪੱਥਰ ਅਕਾਲੀ ਭਾਜਪਾ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ 05 ਅਗਸਤ 2014 ਨੂੰ ਰੱਖਿਆ ਸੀ | ਜਿਸ ਨਾਲ ਇਸ ਇਲਾਕੇ ਦੇ ਹਜ਼ਾਰਾ ਲੋਕਾਂ ਨੂੰ ਇਹ ਆਸ ਬੱਝ ਗਈ ਸੀ ਕਿ ਹੁਣ ਲੋਕਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਕਸਬਾ ਕਾਠਗੜ੍ਹ ਵਿੱਚ ਹੀ ਮਿਲਣ ਲੱਗ ਪੈਣਗੀਆਂ ਅਤੇ ਲੋਕਾਂ ਨੂੰ ਬਲਾਚੌਰ ਅਤੇ ਰੋਪੜ ਦੇ ਹਸਪਤਾਲਾਂ ਵਿੱਚ ਧੱੱਕੇ ਨਹੀ ਖਾਣੇ ਪੈਣਗੇ ਪਰ ਹੁਣ ਤੱਕ ਸਿਹਤ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਵਲੋਂ ਇਸ ਕਮਿਊਨਿਟੀ ਹੈਲਥ ਸੈਂਟਰ ਦਾ ਦਰਜਾ ਨਾ ਵਧਾਏ ਜਾਣ ਕਾਰਨ ਅਤੇ ਇੱਥੇ ਡਾਕਟਰਾਂ ਦਾ ਸਟਾਫ ਪੂਰਾ ਨਾ ਹੋਣ ਕਾਰਨ ਲੋਕਾਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ ਹੈ | ਕਰੋੜਾਂ ਰੁਪਏ ਨਾਲ ਉਸਾਰੀ ਗਈ ਇਹ ਇਮਾਰਤ ਡਾਵਾਂਡੋਲ ਖੜ੍ਹੀ ਆਪਣੀ ਹੋਣੀ 'ਤੇ ਅੱਥਰੂ ਵਹਾ ਰਹੀ ਹੈ | ਇਸ ਕਮਿਊਨਿਟੀ ਸੈਂਟਰ ਵਿੱਚ ਕੇਵਲ ਇੱਕ ਓਟ ਸੈਂਟਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚਲਾਏ ਜਾ ਰਹੇ ਮੁਹੱਲਾ ਕਲੀਨਿਕ ਅਧੀਨ ਲੋਕਾਂ ਨੂੰ ਕੁੱਝ ਦਵਾਈਆਂ ਮਿਲਦੀਆਂ ਹਨ | ਜਦੋਂ ਕਿ ਇੱਕ ਦੰਦਾਂ ਦੀ ਮਾਹਿਰ ਡਾਕਟਰ ਵੀ ਇੱਥੋਂ ਆਪਣੀ ਬਦਲੀ ਕਰਵਾ ਕੇ ਕਿਸੇ ਹੋਰ ਹਸਪਤਾਲ ਵਿੱਚ ਚਲੇ ਗਈ ਹੈ | ਇੱਥੇ ਦੱਸਣਯੋਗ ਹੈ ਕਿ ਇਹ 25 ਬਿਸਤਰਿਆਂ ਦਾ ਕਮਿਊਨਿਟੀ ਹੈਥਲ ਸੈਂਟਰ ਜਿਸ ਵਿੱਚ ਕੋਈ ਵੀ ਐਸ.ਐਮ.ਓ ਜਾਂ ਕੋਈ ਹੋਰ ਡਾਕਟਰ ਨਹੀਂ ਹੈ ਕੇਵਲ ਸਫੈਦ ਹਾਥੀ ਹੀ ਨਜ਼ਰ ਆ ਰਿਹਾ ਹੈ | ਜਿਹੜੇ ਐਸ.ਐਮ.ਓ ਜਾਂ ਹੋਰ ਡਾਕਟਰ ਇੱਥੇ ਕੰਮ ਕਰ ਚੁੱਕੇ ਹਨ | ਉਹਨਾਂ ਨੂੰ ਤਨਖਾਹ ਇੱਥੋਂ ਦੀ ਬਜਾਏ ਕਿਸੇ ਹੋਰ ਹਸਪਤਾਲਾਂ ਰਾਹੀ ਮਿਲਦੀ ਰਹੀ ਹੈ | ਕਿਉਕਿ ਇਸ ਕਮਿਊਨਿਟੀ ਹੈਥਲ ਸੈਂਟਰ ਦਾ ਸਰਕਾਰ ਵੱਲੋਂ ਦਰਜਾ ਨਾ ਵਧਾਏ ਜਾਣ ਕਾਰਨ ਇੱਥੇ ਕਿਸੇ ਵੀ ਡਾਕਟਰ ਨੂੰ ਤਨਖਾਹ ਨਹੀਂ ਮਿਲ ਸਕਦੀ ਸੀ | ਇਸ ਕਰਕੇ ਵੀ ਬਹੁਤੇ ਡਾਕਟਰ ਕਬਸਾ ਕਾਠਗੜ੍ਹ ਵਿੱਚ ਡਿਊਟੀ ਕਰਨ ਤੋਂ ਕੰਨੀ ਕਤਰਾਉਂਦੇ ਹਨ | ਉਜਾੜ ਬੀਆਬਾਨ ਵਿੱਚ ਸਥਿਤ ਇਸ ਕਮਿਊਨਿਟੀ ਹੈਥਲ ਸੈਂਟਰ ਦੀਆਂ ਤਾਕੀਆਂ ਵਿੱਚ ਗਰਿਲਾਂ ਨਾ ਲੱਗਣ ਕਾਰਨ ਇੱਥੇ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ | ਜਿਸ ਨਾਲ ਇੱਥੋਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ | ਇਸ ਅਦਾਰੇ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਇੱਕ ਵਾਟਰ ਸਪਲਾਈ ਦੀ ਵੱਡੀ ਟੈਂਕੀ ਬਣੀ ਹੋਈ ਹੈ ਜਿਸ ਵਿੱਚੋਂ ਕਦੇ ਵੀ ਮਰੀਜਾਂ ਅਤੇ ਡਾਕਟਰਾਂ ਨੂੰ ਪਾਣੀ ਦੀ ਬੂੰਦ ਵੀ ਨਸੀਬ ਨਹੀਂ ਹੋਈ ਅਤੇ ਇਸ ਪਾਣੀ ਵਾਲੀ ਟੈਂਕੀ ਦੀਆਂ ਕੰਧਾਂ ਡਿੱਗ ਪਈਆਂ ਹਨ | ਪਰ ਇੱਥੇ ਕੋਈ ਵੀ ਧਿਆਨ ਨਹੀਂ ਦੇ ਰਿਹਾ | ਹੁਣ ਇਸ ਅਦਾਰੇ ਵਿੱਚ ਜੋ ਥੋੜ੍ਹੇ ਜਿਹੇ ਮੁਲਾਜ਼ਮ ਕੰਮ ਕਰਦੇ ਹਨ ਉਹ ਆਪਣੇ ਪਾਣੀ ਦੀ ਪੂਰਤੀ ਕਰਨ ਲਈ ਬਾਹਰੋਂ ਪਾਣੀ ਦਾ ਟੈਂਕਰ ਮੰਗਵਾ ਕੇ ਸਮਾਂ ਟਪਾਉਂਦੇ ਹਨ | ਇਸ ਅਦਾਰੇ ਵਿੱਚ ਰਾਤ ਸਮੇਂ ਕੋਈ ਚੌਂਕੀਦਾਰ ਨਾ ਹੋਣ ਕਾਰਨ ਇੱਥੇ ਚੋਰਾਂ ਦੇ ਹੌਂਸਲੇ ਬੁਲੰਦ ਹਨ ਜਿਸ ਕਰਕੇ ਹੁਣ ਤੱਕ ਕਮਿਊਨਿਟੀ ਸੈਂਟਰ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ | ਚੋਰਾਂ ਵਲੋਂ ਇੱਥੋਂ ਦੇ ਕਈ ਵਾਰ ਦਰਵਾਜ਼ੇ ਖਿੜਕੀਆਂ ਤੋੜੇ ਜਾ ਚੁੱਕੇ ਹਨ | ਜਦੋਂ ਇਸ ਸਬੰਧ ਵਿੱਚ ਐਸ.ਐਮ.ਓ ਬਲਾਚੌਰ ਡਾਕਟਰ ਸਤਿੰਦਰਜੀਤ ਕੌਰ ਜਿਹਨਾਂ ਕੋਲ ਕਾਠਗੜ੍ਹ ਕਮਿਊਨਿਟੀ ਹੈਥਲ ਸੈਂਟਰ ਦਾ ਵਾਧੂ ਚਾਰਜ ਵੀ ਹੈ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਕਾਠਗੜ੍ਹ ਕਮਿਊਨਿਟੀ ਹੈਥਲ ਸੈਂਟਰ ਦਾ ਦਰਜਾ ਵੱਧਣ ਉਪਰੰਤ ਹੀ ਇੱਥੇ ਸਥਾਈ ਤੌਰ 'ਤੇ ਐਸ. ਐਮ. ਓ ਅਤੇ ਹੋਰ ਡਾਕਟਰਾਂ ਦੀਆਂ ਡਿਊਟੀਆਂ ਵੀ ਲੱਗ ਜਾਣਗੀਆਂ ਜਿਸ ਨਾਲ ਲੋਕਾਂ ਨੂੰ ਸਿਹਤ ਸਬੰਧੀ ਹੋਰ ਸਹੂਲਤਾਂ ਵੀ ਲਗਾਤਾਰ ਮਿਲਣ ਲੱਗ ਜਾਣਗੀਆਂ | ਉਹਨਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਨੂੰ ਲਿਖ ਕੇ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ 26 ਨੂੰ ਟਰੈਕਟਰ ਮਾਰਚ ਅਗਲੀ ਖ਼ਬਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਵੱਖ-ਵੱਖ ਸਕੂਲਾਂ ਦੇ ਕੁਇਜ਼ ਮੁਕਾਬਲੇ ਕਰਵਾਏ
Ad Position 24