ਗੱਗੋਮਾਹਲ, 24 ਜਨਵਰੀ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਗੱਗੋਮਾਹਲ ਵਿਖੇ ਗੁਰਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਦੇ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਦਿੱਲੀ ਮੋਰਚੇ ਦੀ ਵਰ੍ਹੇਗੰਢ ਮੌਕੇ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਗਿਆ ਜੋ ਕਸਬਾ ਰਮਦਾਸ ਤੋਂ ਸ਼ੁਰੂ ਹੋ ਕੇ ਅਜਨਾਲਾ ਰਾਹੀ ਚਮਿਆਰੀ ਵਿਖੇ ਸਮਾਪਿਤ ਹੋਵੇਗਾ | ਇਸ ਦੌਰਾਨ ਦਿੱਲੀ ਮੋਰਚੇ ਦੀਆਂ ਬਾਕੀ ਰਹਿੰਦੀਆਂ ਮੰਗਾਂ ਜਿਵੇਂ ਬਿਜਲੀ ਬਿੱਲ, ਬੀਜ ਬਿੱਲ, ਮਨਰੇਗਾ ਤੇ ਲੇਬਰ ਕੋਰਟ ਦੇ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ | ਇਸੇ ਤਰ੍ਹਾਂ ਹੜ੍ਹਾਂ ਨਾਲ ਨੁਕਸਾਨੀਆਂ ਫ਼ਸਲਾਂ, ਹੜ੍ਹਾਂ ਦੌਰਾਨ ਰੁੜੇ ਜਾ ਮਾਰੇ ਗਏ ਪਸ਼ੂਆਂ ਤੇ ਡਿੱਗੇ ਮਕਾਨਾ ਦਾ ਮੁਆਵਜਾ ਲੈਣ ਲਈ ਤੇ ਅਬਾਦਕਾਰਾਂ ਨੂੰ ਮਾਲਕੀ ਹੱਕ ਵਾਸਤੇ 15 ਫਰਵਰੀ ਨੂੰ ਕਸਬਾ ਗੱਗੋਮਾਹਲ ਵਿਖੇ ਸੂਬਾ ਪੱਧਰੀ ਵੱਡੀ ਰੈਲੀ ਕੀਤੀ ਜਾਵੇਗੀ | ਜਿਸ ਵਿਚ ਪੰਜਾਬ ਸਰਕਾਰ ਪਾਸੋਂ ਉਕਤ ਮੰਗਾਂ ਮਨਵਾਉਣ ਲਈ ਫ਼ੈਸਲਾ ਲਿਆ ਜਾਵੇਗਾ | ਮੀਟਿੰਗ ਦੌਰਾਨ ਰੁਪਿੰਦਰ ਸਿੰਘ ਮੱਧੂਛਾਂਗਾ, ਹੀਰਾ ਸਿੰਘ ਚੱਕ ਸਕੰਦਰ, ਪ੍ਰਗਟ ਸਿੰਘ ਚਾੜਪੁਰ, ਜਸਬੀਰ ਸਿੰਘ ਧੰਗਈ, ਸੰਦੀਪ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ ਮਲਕਪੁਰ, ਜਸਪਾਲ ਸਿੰਘ ਧੰਗਈ, ਦਾਰਾ ਸਿੰਘ, ਕੁਲਵੰਤ ਸਿੰਘ ਥੋਬਾ, ਹਰਜੀਤ ਸਿੰਘ ਕੋਟ, ਬਾਬਾ ਕੁਲਵੰਤ ਸਿੰਘ ਪੇਂਟਰ, ਜਸਵਿੰਦਰ ਸਿੰਘ ਸ਼ੇਰਾ, ਬਖਸ਼ੀਸ਼ ਸਿੰਘ ਜੱਟਾ, ਗੁਰਮੀਤ ਸਿੰਘ, ਸੰਤਾ ਸਿੰਘ, ਮੁੱਖਤਾਰ ਸਿੰਘ, ਬਲੇਦਵ ਸਿੰਘ, ਅਜੀਤਪਾਲ ਸਿੰਘ, ਜਸਪਾਲ ਸਿੰਘ ਕੱਲੋਮਾਹਲ, ਲਖਬੀਰ ਸਿੰਘ, ਬਲਕਾਰ ਸਿੰਘ, ਸੁਰਜੀਤ ਸਿੰਘ, ਰਾਜਬੀਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ |