ਬਹਿਰਾਮ, 1 ਫਰਵਰੀ (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਬਹਿਰਾਮ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਿਸ਼ਾਨ ਸਾਹਿਬ ਸਜਾਏ ਗਏ, ਉਪਰੰਤ ਖ਼ੁਸ਼ੀ ਵਿੱਚ ਕੇਕ ਕੱਟਿਆ | ਪ੍ਰਬੰਧਕ ਕਮੇਟੀ ਵਲੋਂ ਜਿੱਥੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਸੰਗਤਾਂ ਨੂੰ ਬੇਨਤੀ ਕੀਤੀ | ਉਪਰੰਤ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਪ੍ਰਧਾਨ ਹਰਬੰਸ ਲਾਲ, ਮੋਹਣ ਲਾਲ ਸਰਪੰਚ ਬਹਿਰਾਮ, ਚਰਨਜੀਤ ਸਿੰਘ ਭੁੱਟਾ, ਪਰਮਜੀਤ ਕੌਰ ਸਾਬਕਾ ਸਰਪੰਚ, ਰਿਟਾ. ਏ.ਐਸ ਆਈ ਮੋਹਣ ਲਾਲ, ਰਿਟਾ. ਏ.ਐਸ.ਆਈ ਰੇਸ਼ਮ ਲਾਲ, ਤਰਸੇਮ ਲਾਲ, ਹੁਕਮ ਸਿੰਘ, ਕੁਲਦੀਪ ਰਾਏ ਪੰਚ, ਰਵੀ ਕੁਮਾਰ ਭੁੱਟਾ, ਸੁਰਿੰਦਰ ਪਾਲ, ਹੁਕਮ ਸਿੰਘ, ਸ਼ਿਵ ਦਿਆਲ ਭੁੱਟਾ ਆਦਿ ਸੰਗਤਾਂ 'ਚ ਹਾਜ਼ਰ ਸਨ |