28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਬੀ. ਐਲ. ਐਮ. ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਲਈ ਵਰਮੀਕੰਪੋਸਟ ਤੇ ਵੇਸਟ ਟੂ ਬੈਸਟ ਦੀ ਪ੍ਰੈਕਟੀਕਲ ਟ੍ਰੇਨਿੰਗ

ਨਵਾਂਸ਼ਹਿਰ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਬੀ. ਐਲ.

Ad Position 21
No active advertisement
ਅਜੀਤ ਡੈਸਕ 29-09-2026
ਨਵਾਂਸ਼ਹਿਰ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ ਦੀਆਂ ਵਿਦਿਆਰਥਣਾਂ ਵਲੋਂ ਗ੍ਰੀਨ ਇੰਡੀਆ ਵਰਮੀਕੰਪੋਸਟ ਯੂਨਿਟ ਦਾ ਦੌਰਾ ਕਰਕੇ ਵਰਮੀਕੰਪੋਸਟ ਤਿਆਰ ਕਰਨ ਸਬੰਧੀ ਪ੍ਰੈਕਟੀਕਲ ਟ੍ਰੇਨਿੰਗ ਹਾਸਿਲ ਕੀਤੀ ਗਈ। ਇਸ ਦੌਰਾਨ ਵਿਦਿਆਰਥਣਾਂ ਨੂੰ ਵਰਮੀਕੰਪੋਸਟ ਬਣਾਉਣ ਦੀ ਵਿਧੀ, ਇਸ ਦੇ ਲਾਭ ਅਤੇ ਖੇਤੀਬਾੜੀ ਵਿਚ ਇਸ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕਾਲਜ ਦੀ ਪ੍ਰਿੰਸੀਪਲ ਤਰਨਪ੍ਰੀਤ ਕੌਰ ਵਾਲੀਆ ਦੀ ਅਗਵਾਈ ਹੇਠ ਵਿਦਿਆਰਥਣਾਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿਚ ਹੁਨਰਮੰਦ ਬਣਾਉਣ ਲਈ ਸਕਿੱਲ ਟ੍ਰੇਨਿੰਗ ਦਿਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਇਹ ਪ੍ਰੈਕਟੀਕਲ ਟ੍ਰੇਨਿੰਗ ਕਰਵਾਈ ਗਈ। ਇਸ ਮੌਕੇ ਵਿਦਿਆਰਥਣਾਂ ਨੇ ਵੇਸਟ ਟੂ ਬੈਸਟ ਦੀ ਟ੍ਰੇਨਿੰਗ ਵੀ ਹਾਸਿਲ ਕੀਤੀ। ਉਨ੍ਹਾਂ ਨੂੰ ਪੁਰਾਣੇ ਅਤੇ ਬੇਕਾਰ ਟਾਇਰਾਂ ਦੀ ਮੁੜ ਵਰਤੋਂ ਕਰਕੇ ਸੁੰਦਰ ਗਮਲੇ ਬਣਾਉਣ ਦੀ ਵਿਧੀ ਸਿਖਾਈ ਗਈ। ਇਸ ਗਤੀਵਿਧੀ ਰਾਹੀਂ ਵਿਦਿਆਰਥਣਾਂ ਨੂੰ ਕੂੜੇ ਨੂੰ ਉਪਯੋਗੀ ਵਸਤੂਆਂ ਵਿਚ ਬਦਲਣ, ਰੀਸਾਈਕਲਿੰਗ ਤੇ ਵਾਤਾਵਰਨ ਸੰਭਾਲ ਦਾ ਵਿਹਾਰਕ ਸੰਦੇਸ਼ ਦਿੱਤਾ ਗਿਆ। ਇਸ ਪ੍ਰਾਜੈਕਟ ਨੂੰ ਸਫਲ ਬਣਾਉਣ ਵਿਚ ਕਾਲਜ ਕਰਮਚਾਰੀ ਮਨੋਜ ਕੁਮਾਰ ਤੇ ਸ਼ਿੰਦਰ ਪਾਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਕਾਲਜ ਵਲੋਂ ਡਾ. ਹਰਦੀਪ ਸੈਣੀ, ਸਰਦਾਰ ਉਂਕਾਰ ਸਿੰਘ, ਮੈਡਮ ਗੌਰੀ ਤੇ ਈਕੋ ਕਲੱਬ ਦੀਆਂ ਵਿਦਿਆਰਥਣਾਂ ਵੀ ਮੌਜੂਦ ਰਹੀਆਂ। ਮੈਡਮ ਗੌਰੀ ਨੇ ਗ੍ਰੀਨ ਇੰਡੀਆ ਵਰਮੀਕੰਪੋਸਟ ਦੇ ਮਾਲਕ ਰਾਜੇਸ਼ ਤੇ ਸ਼ਿੰਦਰ ਪਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਜੇਕਰ ਮਾਂ ਸਿਹਤਮੰਦ ਹੈ ਤਾਂ ਬੱਚੇ ਤੰਦਰੁਸਤ ਹਨ ਅਤੇ ਧਰਤੀ ਮਾਤਾ ਸਾਡੀ ਸਭ ਦੀ ਮਾਂ ਹੈ। ਇਸ ਲਈ ਧਰਤੀ ਮਾਤਾ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਸ ਟ੍ਰੇਨਿੰਗ ਦੌਰਾਨ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਵਾਤਾਵਰਨ ਸੰਭਾਲ, ਕੂੜੇ ਦੀ ਮੁੜ ਵਰਤੋਂ ਅਤੇ ਕੁਦਰਤੀ ਖੇਤੀ ਨਾਲ ਸੰਬੰਧਤ ਮਹੱਤਵਪੂਰਨ ਵਿਹਾਰਕ ਜਾਣਕਾਰੀ ਪ੍ਰਾਪਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕਟਾਰੀਆਂ ਵਿਖੇ ਸ. ਭਗਤ ਸਿੰਘ ਦੇ ਜਨਮ ਦਿਨ ’ਤੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਸੜੋਆ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ, ਖਰੀਦ ਏਜੰਸੀਆਂ ਦੀ ਪਹਿਲੀ ਤੋਂ ਆਉਣ ਦੀ ਸੰਭਾਵਨਾ
Ad Position 24