25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਰਹਾਲਾ ਰਾਣੂੰਆਂ ਵਿਖੇ ਪ੍ਰਕਾਸ਼ ਪੁਰਬ ਮਨਾਇਆ

Ad Position 21
No active advertisement
ਅਜੀਤ ਡੈਸਕ 03-02-2026

ਬਹਿਰਾਮ, 2 ਫਰਵਰੀ (ਸਰਬਜੀਤ ਸਿੰਘ ਰਾਣਾ)-ਪਿੰਡ ਸਰਹਾਲਾ ਰਾਣੂੰਆਂ ਦੇ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ ਪ੍ਰਬੰਧਕ ਕਮੇਟੀ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਕਰਵਾਇਆ ਗਿਆ | 30 ਜਨਵਰੀ ਨੂੰ ਅਖੰਡ ਪਾਠ ਆਰੰਭ ਕਰਵਾਏ ਗਏ ਜਿਨ੍ਹਾਂ ਦੇ ਭੋਗ 1 ਫਰਵਰੀ ਨੂੰ ਪਾਏ ਗਏ ਉਪਰੰਤ ਮੁੱਖ ਗ੍ਰੰਥੀ ਭਾਈ ਹਰਮੇਸ਼ ਸਿੰਘ ਅਤੇ ਭਾਈ ਅੰਮਿ੍ਤਪਾਲ ਸਿੰਘ ਚੱਕ ਮੰਡੇਰ ਦੇ ਜਥੇ ਵਲੋਂ ਕਥਾ ਕੀਰਤਨ ਅਤੇ ਪੰਥਕ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੀਬੀ ਹਰਜੋਤ ਕੌਰ ਲੋਹਟੀਆ, ਸੋਹਣ ਲਾਲ ਢੰਡਾ, ਪਵਨਦੀਪ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਪਹੁੰਚੇ ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਬੀਬੀ ਹਰਜੋਤ ਕੌਰ ਲੋਹਟੀਆ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਗ੍ਰਹਿਣ ਕਰਕੇ ਉਨ੍ਹਾਂ ਵਲੋਂ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ 'ਤੇ ਪਿ੍ੰ ਰੋਸ਼ਨ ਲਾਲ ਨੰਬਰਦਾਰ, ਬਾਬਾ ਸੋਮਨਾਥ ਪ੍ਰਧਾਨ, ਮਾਸਟਰ ਬਲਵੀਰ ਸਿੰਘ, ਸਰਬਜੀਤ ਸਾਬਾ, ਹਰਨੇਕ ਸਿੰਘ ਦੁਬਈ, ਗੁਰਦਿਆਲ ਸਿੰਘ, ਗੁਰਜਿੰਦਰ ਸਿੰਘ ਪ੍ਰਧਾਨ (ਆਪ), ਅਜੇ ਕੁਮਾਰ, ਰਾਮ ਆਸਰਾ, ਬਲਵਿੰਦਰ ਕੁਮਾਰ, ਹਨੀ ਰਾਣੂੰ, ਗੁਰਚੇਤਨ ਰਾਮ, ਰਿਤਿਕ ਬੰਗੜ, ਓਮ ਪ੍ਰਕਾਸ਼, ਸਵਤੋਜ ਬੰਗੜ, ਪੁਨੀਤ ਬੰਗੜ, ਬਲਵੀਰ ਰਾਮ ਪੰਚ, ਬੀਬੀ ਰੂਪ ਰਾਣੀ, ਰਜਨੀ ਦੇਵੀ, ਕਮਲੇਸ਼ ਰਾਣੀ, ਸੋਨੀਆ, ਸੀਮਾ ਰਾਣੀ, ਤਾਨੀਆ ਰਾਣੀ, ਨਿਸ਼ਾ, ਜਗਰੂਪ ਕੌਰ, ਲਵਪ੍ਰੀਤ ਕੌਰ, ਪ੍ਰਦੀਪ ਕੌਰ, ਸੰਤੋਸ਼ ਰਾਣੀ, ਸੋਨੀਆਂ ਰਾਣੀ, ਗੁਰਪ੍ਰੀਤ ਕੌਰ ਆਦਿ ਸਮੂਹ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਤਿਭਾ ਖੋਜ ਪ੍ਰੀਖਿਆ ਕਰਵਾਈ <br/> ਅਗਲੀ ਖ਼ਬਰ ਡਾ. ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਚੌਥਾ ਦਿਨ
Ad Position 24