27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਐਂਟਰੀ ਫੀਸ ਵਧਾਉਣ ਕਾਰਨ ਲੋਕ ਖਫ਼ਾ

Ad Position 21
No active advertisement
ਅਜੀਤ ਡੈਸਕ 23-02-2026
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ, ਬਲਾਕ ਸੰਮਤੀ ਮੈਂਬਰ ਰਣਬੀਰ ਸਿੰਘ ਧਾਲੀਵਾਲ, ਭਾਜਪਾ ਆਗੂ ਸੰਦੀਪ ਭਾਟੀਆ ਸੋਨੂੰ, ਭਾਜਪਾ ਆਗੂ ਵਿਜੇ ਭਾਟੀਆ ਸੰਢਰੇਵਾਲ, ਸਮਾਜ ਸੇਵੀ ਸੁਰਜੀਤ ਕੋਹਲੀ, ਸੇਠੀ ਸਰਪੰਚ ਥੋਪੀਆ ਆਗੂ ਪੁਨਰ ਸੁਰਜੀਤ ਅਕਾਲੀ ਦਲ |


ਬਲਾਚੌਰ, 22 ਫਰਵਰੀ (ਦੀਦਾਰ ਸਿੰਘ ਬਲਾਚੌਰੀਆ) - ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੁ ਦੀ ਅਗਵਾਈ ਵਾਲੀ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਐਂਟਰੀ (ਟੋਲ) ਫੀਸ ਵਿੱਚ ਜਬਰਦਸਤ ਵਾਧਾ ਕਰਨ ਦੇ ਫੈਸਲੇ ਦਾ ਲੋਕਾਂ ਤੇ ਆਗੂਆਂ ਵੱਲੋਂ ਜਬਰਦਸਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ | ਇਹ ਨਵੇਂ ਦਰਾਂ ਵਾਲੀ ਐਂਟਰੀ ਫੀਸ ਦਾ ਕੰਮ 1 ਅਪ੍ਰੈਲ 2026 ਤੋਂ ਲਾਗੂ ਹੋਣ ਜਾ ਰਿਹਾ ਹੈ | ਕਿਉਕਿ ਦੇਸ਼ ਦੇ ਹੋਰਨਾਂ ਸੂਬਿਆਂ ਵਾਂਗ ਪੰਜਾਬ ਤੋਂ ਜਿੱਥੇ ਸੈਲਾਨੀ ਗਰਮੀਆਂ ਤੋਂ ਰਾਹਤ ਪਾਉਣ ਲਈ ਹਿਮਾਚਲ ਦੀਆਂ ਠੰਢੀਆਂ ਵਾਦੀਆਂ ਵੱਲ ਚਾਲੇ ਪਾ ਦਿੰਦੇ ਹਨ, ਉਥੇ ਹਿਮਾਚਲ ਪ੍ਰਦੇਸ਼ ਦੇ ਸਥਿਤ ਵੱਖ-ਵੱਖ ਧਾਰਮਿਕ ਅਸਥਾਨਾਂ ਸ਼੍ਰੀ ਮਨੀਕਰਨ ਸਾਹਿਬ, ਮੰਡੀ ਸਥਿਤ ਗੁਰਦੁਆਰਾ, ਪਾਉਟਾ ਸਾਹਿਬ, ਹਰੀਪੁਰ ਸਾਹਿਬ, ਦੇਹਰਾ ਬਾਬਾ ਵਡਭਾਗ ਸਿੰਘ, ਸਿੱਧ ਬਾਬਾ ਬਾਲਕ ਨਾਥ ਮੰਦਰ ਸ਼ਾਹਤਲਾਈਆਂ, ਮੰਦਰ ਮਾਤਾ ਨੈਣਾ ਦੇਵੀ, ਮੰਦਰ ਮਾਤਾ ਚਿੰਤਪੁਰਨੀ, ਮੰਦਰ ਮਾਤਾ ਜਵਾਲਾ ਜੀ, ਕਾਂਗੜੇ ਸਥਿਤ ਮੰਦਰ, ਪੀਰ ਨਿਗਾਹਾ, ਸ਼ਿਵ ਮੰਦਰ ਜਟੋਲੀ, ਜਾਖੂ ਮੰਦਰ ਸ਼ਿਮਲਾ, ਕਸੌਲੀ ਸਥਿਤ ਧਾਰਮਿਕ ਅਸਥਾਨ ਜਿੱਥੇ ਸੰਗਤਾਂ ਸ਼ਰਧਾ ਨਾਲ ਨਤਮਸਤਕ ਹੋਣ ਜਾਂਦੀਆਂ ਹਨ ਦੀ ਜੇਬ 'ਤੇ ਭਾਰੀ ਅਸਰ ਪਵੇਗਾ | ਐਂਟਰੀ ਫੀਸ ਵਿੱਚ ਕੀਤੇ ਵਾਧੇ ਸਬੱਧੀ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ, ਸੰਮਤੀ ਮੈਂਬਰ ਰਣਬੀਰ ਸਿੰਘ ਧਾਲੀਵਾਲ, ਭਾਜਪਾ ਆਗੂ ਸੰਦੀਪ ਭਾਟੀਆ ਸੋਨੂੰ, ਵਿਜੇ ਭਾਟੀਆ ਸੰਢਰੇਵਾਲ ਭਾਜਪਾ ਆਗੂ, ਸਮਾਜ ਸੇਵੀ ਸੁਰਜੀਤ ਕੋਹਲੀ ਅਤੇ ਪੁਨਰ ਸੁਰਜੀਤ ਅਕਾਲੀ ਦਲ ਦੇ ਅਮਿਤ ਕੁਮਾਰ ਸੇਠੀ ਥੋਪੀਆ ਸਰਪੰਚ ਨੇ ਐਂਟਰੀ ਫੀਸ ਵਧਾਏ ਜਾਣ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪਿੰਡਾਂ ਦੇ ਵਿਕਾਸ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ - ਬਿਰਗੇਡੀਅਰ ਰਾਜ ਕੁਮਾਰ ਅਗਲੀ ਖ਼ਬਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਬਣੇਗੀ- ਲੋਹਟੀਆ
Ad Position 24