17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਬੇਸਹਾਰਾ ਗਊ ਧਨ ਕਰ ਰਿਹਾ ਫ਼ਸਲਾਂ ਦਾ ਉਜਾੜਾ, ਕਿਸਾਨ ਹੋਏ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 26-02-2026
ਕਸਬਾ ਮਜਾਰੀ ਵਿਖੇ ਕਿਸਾਨਾਂ ਦੇ ਖੇਤਾਂ 'ਚ ਘੁੰਮਦੇ ਹੋਏ ਬੇਸਹਾਰਾ ਪਸ਼ੂ | ਤਸਵੀਰ : ਚਾਹਲ


ਮਜਾਰੀ/ਸਾਹਿਬਾ, 25 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਬੇਸਹਾਰਾ ਘੁੰਮਦਾ ਗਊ ਧਨ ਜਿੱਥੇ ਸੜਕਾਂ 'ਚ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ, ਉੱਥੇ ਕਿਸਾਨਾਂ ਦੀਆਂ ਫਸਲਾਂ ਦਾ ਵੀ ਉਜਾੜਾ ਕਰ ਰਿਹਾ ਹੈ | ਕਿਸਾਨਾਂ ਵਲੋਂ ਬੀਜੀਆਂ ਹੋਈਆਂ ਕਣਕਾਂ ਅਤੇ ਆਪਣੇ ਪਸ਼ੂਆਂ ਲਈ ਬੀਜਿਆ ਹੋਇਆ ਚਾਰਾ ਬਰਸੀਨ ਤੇ ਜਵੀ ਨੂੰ ਪਸ਼ੂਆਂ ਵਲੋਂ ਵਿਚ ਵੜ੍ਹ ਕੇ ਖਾਣ ਦੇ ਨਾਲ ਪੈਰਾਂ ਨਾਲ ਖਰਾਬ ਕਰ ਰਹੀਆਂ ਹਨ | ਕਿਸਾਨਾਂ ਨੂੰ ਫਸਲਾਂ ਬਚਾਉਣ ਲਈ ਰਾਤਾਂ ਨੂੰ ਖੇਤਾਂ ਦੀ ਰਾਖੀ ਕਰਨੀ ਪੈ ਰਹੀ ਹੈ | ਹੁਣ ਇਹ ਪਸ਼ੂ ਪਿੰਡਾਂ ਦੀਆਂ ਸੜਕਾਂ ਤੇ ਗਲੀਆਂ ਵਿਚ ਵੀ ਦਿਨ ਰਾਤ ਘੁੰਮਦੇ ਰਹਿੰਦੇ ਹਨ | ਕੇਂਦਰ ਤੇ ਪੰਜਾਬ ਸਰਕਾਰ ਵਲੋਂ ਗਊ ਧਨ ਦੀ ਸਾਂਭ ਸੰਭਾਲ ਲਈ ਬਿਜਲੀ ਦੇ ਤੇ ਹੋਰ ਬਿੱਲਾਂ 'ਤੇ ਲੋਕਾਂ ਕੋਲੋਂ ਜਬਰੀ ਗਊ ਟੈਕਸ ਵਸੂਲਿਆ ਜਾ ਰਿਹਾ ਹੈ | ਪਰ ਇਨ੍ਹਾਂ ਦੀ ਸਾਂਭ ਸੰਭਾਲ ਲਈ ਕੁਝ ਵੀ ਨਹੀ ਕੀਤਾ ਜਾ ਰਿਹਾ | ਇਹ ਬੇਸਹਾਰਾਂ ਘੁੰਮਦੇ ਪਸ਼ੂ ਸੜਕ ਹਾਦਸਿਆਂ ਦਾ ਵੀ ਕਾਰਨ ਬਣ ਰਹੇ ਹਨ | ਜਿਸ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਖਤਰੇ ਵਿਚ ਪੈ ਰਹੀਆਂ ਹਨ | ਲੋਕਾਂ ਨੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਜਦੋਂ ਤੁਸੀ ਲੋਕਾਂ ਤੋਂ ਧੱਕੇ ਨਾਲ ਗਊ ਟੈਕਸ ਵਸੂਲਦੇ ਹੋ ਤਾਂ ਇਨ੍ਹਾਂ ਦੇ ਰਹਿਣ ਸਹਿਣ ਦੀ ਸਾਂਭ ਸੰਭਾਲ ਵੀ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯੁਵਕ ਮੇਲੇ 'ਚ ਸਿੱਖ ਨੈਸ਼ਨਲ ਕਾਲਜ ਬੰਗਾ ਰਿਹਾ ਓਵਰਆਲ ਚੈਂਪੀਅਨ ਅਗਲੀ ਖ਼ਬਰ ਲੋਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਸਮਾਜ ਵਿਰੋਧੀ ਅਨਸਰਾਂ 'ਤੇ ਕਰਾਂਗੇ ਸਖ਼ਤ ਕਾਰਵਾਈ-ਜੈਸਵਾਲ...
Ad Position 24