17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਵਾਤਾਵਰਨ ਸਿੱਖਿਆ ਵਿਸ਼ੇ 'ਤੇ ਪ੍ਰਦਰਸ਼ਨੀ ਲਗਾਈ

Ad Position 21
No active advertisement
ਅਜੀਤ ਡੈਸਕ 26-02-2026
ਬੰਗਾ, 25 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਭਾਰਤ ਸਰਕਾਰ ਦੇ ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਪੰਜਾਬ ਸਟੇਟ ਕਾਉਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਬੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਹਿਲ ਗਹਿਲਾ ਵਿਖੇ ਇੰਚਾਰਜ ਸੁਨੀਤਾ ਕੁਮਾਰੀ ਦੀ ਅਗਵਾਈ ਹੇਠ ਸਾਇੰਸ ਮਾਸਟਰ ਗੁਰਜੀਤ ਦੁਆਰਾ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਪ੍ਰਦਰਸ਼ਨੀ ਲਗਾਈ ਗਈ | ਜਿਸ ਵਿੱਚ ਵਿਦਿਆਰਥੀਆਂ ਦੁਆਰਾ ਕੱਪੜਿਆਂ ਤੋਂ ਜਿਓਮੈਟਰੀ ਬਾਕਸ, ਥੈਲੇ, ਕੈਰੀ ਬੈਗ, ਕਿੱਟਾਂ ਅਤੇ ਰੱਦੀ ਕਾਗਜ਼ ਅਤੇ ਗੱਤੇ ਤੋਂ ਪੈਨ ਅਤੇ ਪੈਨਸਿਲ ਸਟੈਂਡ, ਗੁਲਦਸਤੇ, ਕੂੜਾਦਾਨ ਆਦਿ ਬਣਾਏ ਗਏ | ਇਸ ਉਪਰੰਤ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਗਮ ਵਿੱਚ ਸਕੂਲ ਮੁਖੀ ਵਲੋਂ ਮੋਮੈਂਟੋ ਦਿੱਤੇ ਗਏ | ਇਸ ਮੌਕੇ ਮਨਜੀਤ ਕੌਰ, ਵਿਨੇ ਕੁਮਾਰ, ਰੀਨਾ ਰਾਣੀ, ਰਜਨੀ ਬਾਲਾ, ਨਵਦੀਪ ਕੌਰ, ਦੀਪਿਕਾ, ਤਮੰਨਾ, ਪਿ੍ਆ ਅਤੇ ਹਰਮੇਸ਼ ਸਿੰਘ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਮਾਗਮ ਅਗਲੀ ਖ਼ਬਰ ਸ਼ਿਵ ਮੰਦਰ ਕਮੇਟੀ ਬੰਗਾ ਵਲੋਂ ਡਿਪਟੀ ਪੁਲਿਸ ਕਪਤਾਨ ਹਰਜੀਤ ਸਿੰਘ ਰੰਧਾਵਾ ਦਾ ਸਨਮਾਨ
Ad Position 24