ਬਹਿਰਾਮ, 25 ਫਰਵਰੀ (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਸਲੀਨ ਮਲਟੀ ਸ਼ਪੈਸ਼ਲਿਟੀ ਕਲੀਨਿਕ ਬਹਿਰਾਮ ਵਲੋਂ ਮੈਡੀਕਲ ਕੈਂਪ ਲਗਾਇਆ ਗਿਆ | ਜਿਸ 'ਚ ਮੁਫ਼ਤ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਬਲੱਡ ਟੈਸਟ ਆਦਿ ਕੀਤੇ ਗਏ ਅਤੇ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਡਾ. ਜਸਲੀਨ ਕੌਰ ਅਤੇ ਡਾ. ਅਰੁਣ ਯਾਦਵ ਨੇ ਲੋਕਾਂ ਨੂੰ ਸਾਫ ਸਫਾਈ ਅਤੇ ਆਪਣੀ ਸਿਹਤ ਵਧੀਆ ਰੱਖਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰਪੰਚ ਮੋਹਣ ਲਾਲ ਭੁੱਟਾ, ਗੁਰਦਿਆਲ ਬੋਧ, ਕੁਲਦੀਪ ਪੰਚ ਬਹਿਰਾਮ, ਪ੍ਰਬੰਧਕ ਕਮੇਟੀ ਪ੍ਰਧਾਨ ਸੋਮ ਰਾਜ ਬੱਧਣ, ਸੇਵਾ ਮੁਕਤ ਸੀਨੀ: ਕਲਰਕ ਭਾਗ ਮੱਲ, ਪਰਮਜੀਤ ਬੰਗੜ, ਬੁੱਧ ਰਾਮ ਜੱਖੂ, ਨਰਿੰਦਰ ਨੈਂਟਾ, ਡਾ. ਰਜਿੰਦਰ ਸੌਂਧੀ, ਜਸਵੀਰ ਰੱਤੂ, ਰੋਸ਼ਨ ਲਾਲ, ਸਤਪਾਲ ਕੁਲਵੀਰ ਬੱਧਣ ਆਦਿ ਹਾਜ਼ਰ ਸਨ |