ਬੰਗਾ, 25 ਫਰਵਰੀ (ਕੁਲਦੀਪ ਸਿੰਘ ਪਾਬਲਾ)-ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਪੱਲੀ ਝਿੱਕੀ ਵਿਖੇ ਦਿਹਾਤੀ ਸਪੋਰਟਸ ਕਲੱਬ ਪੱਲੀ ਝਿੱਕੀ ਕਮੇਟੀ ਵਲੋਂ ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ, ਸਮੂਹ ਨੌਜਵਾਨ ਸਭਾ ਅਤੇ ਸਮੂਹ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਪੱਧਰੀ ਫੁੱਟਬਾਲ ਟੂਰਨਾਮੈਂਟ ਸਵ: ਅਜੀਤ ਸਿੰਘ ਬਡਵਾਲ ਖੇਡ ਸਟੇਡੀਅਮ ਵਿੱਚ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਨੇ ਅਰਦਾਸ ਕੀਤੀ ਗਈ | ਉਪਰੰਤ ਇਸ ਟੂਰਨਾਮੈਂਟ ਦਾ ਪਹਿਲਾ ਮੈਚ ਮਾਹਿਲ ਗਹਿਲਾ ਅਤੇ ਸੜੋਆ ਦੀਆਂ ਟੀਮਾਂ ਵਿਚਕਾਰ ਹੋਇਆ | ਜਿਸ ਦੀ ਸ਼ੁਰੂਆਤ ਸਤਵੀਰ ਸਿੰਘ ਪੱਲੀ ਝਿੱਕੀ, ਸਮੂਹ ਗ੍ਰਾਮ ਪੰਚਾਇਤ ਮੈਂਬਰ ਨਗਰ ਵਾਸੀ ਅਤੇ ਐਨ. ਆਰ. ਆਈ ਵੀਰਾਂ ਵੱਲੋਂ ਕਰਵਾਈ ਗਈ | ਇਸ ਮੈਚ ਦੌਰਾਨ ਦੋਵਾਂ ਟੀਮਾਂ ਵਿਚਕਾਰ ਬੜਾ ਸ਼ਾਨਦਾਰ ਮੁਕਾਬਲਾ ਹੋਇਆ ਜਿਸ ਵਿੱਚ ਸੜੋਆ ਦੀ ਟੀਮ ਨੇ ਮਾਹਿਲ ਗਹਿਲਾਂ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਦੂਜੇ ਮੈਚ 'ਚ ਗੋਬਿੰਦ ਨਗਰ ਅਤੇ ਉਸਮਾਨਪੁਰ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਹੋਇਆ ਜਿਸ 'ਚ ਉਸਮਾਨਪੁਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਤੀਜਾ ਮੈਚ ਆਸ਼ਾਹੂਰ ਅਤੇ ਚੂਹੜਪੁਰ ਵਿਚਾਲੇ ਮੁਕਾਬਲਾ ਹੋਇਆ ਜਿਸ 'ਚ ਚੂਹੜਪੁਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਚੌਥਾ ਮੈਚ ਡਘਾਮ ਅਤੇ ਮਾਹਿਲ ਗਹਿਲਾ ਦੇ ਵਿਚਕਾਰ ਮੁਕਾਬਲੇ ਦੌਰਾਨ ਮਾਹਿਲ ਗਹਿਲਾ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਆਖਰੀ ਪੰਜਵਾਂ ਮੈਚ ਸੁਖਚੈਨ ਆਣਾ ਸਾਹਿਬ ਅਤੇ ਡਘਾਮ ਦੀਆਂ ਟੀਮਾਂ ਵਿਚਕਾਰ ਫਸਵਾਂ ਮੁਕਾਬਲਾ ਹੋਇਆ ਜਿਸ ਵਿੱਚ ਡਘਾਮ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਇਸ ਦੌਰਾਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨ ਦਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ, ਤਾਂ ਕਿ ਨੌਜਵਾਨ ਆਪਣੀ ਵਧੀਆ ਢੰਗ ਨਾਲ ਜਿੰਦਗੀ ਗੁਜਾਰ ਸਕਣ | ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ, ਸਾਬਕਾ ਸਰਪੰਚ ਬਲਕਾਰ ਸਿੰਘ, ਗੁਰਬਚਨ ਸਿੰਘ ਪਾਬਲਾ ਮੰਡੀਲਾ, ਪਰਦੀਪ ਸਿੰਘ ਦੀਪਾ ਯੂ. ਐਸ. ਏ, ਸਰੂਪ ਸਿੰਘ ਇਟਲੀ, ਜਸਵੀਰ ਸਿੰਘ ਯੂ. ਐਸ. ਏ, ਪਿ੍ੰਸੀਪਲ ਤਰਸੇਮ ਸਿੰਘ ਭਿੰਡਰ ਸਿੱਖ ਨੈਸ਼ਨਲ ਕਾਲਜ ਬੰਗਾ, ਹਰਮਿੰਦਰ ਸਿੰਘ ਅਸਟ੍ਰੇਲੀਆ, ਚਰਨਜੀਤ ਸਿੰਘ ਲਾਡੀ ਭਾਈਆਂ ਦੀ ਹੱਟੀ ਗੜ੍ਹਸ਼ੰਕਰ ਵਾਲੇ, ਮਾ: ਰਾਮ ਕਿ੍ਸ਼ਨ ਪੱਲੀ ਝਿੱਕੀ, ਭਗੀਰਥ ਰਾਮ ਸਾਹਿਲ ਸਟੂਡੀਓ, ਭੁਪਿੰਦਰ ਸਿੰਘ ਪਾਬਲਾ ਪੇਂਟਰ, ਕਿਰਪਾਲ ਸਿੰਘ ਮੰਡੀਲਾ, ਜਰਨੈਲ ਸਿੰਘ ਇਟਲੀ, ਅਮਨ ਬਡਵਾਲ, ਮਨਜਿੰਦਰ ਸਿੰਘ ਪਾਬਲਾ ਇੰਚਾਰਜ, ਤਰਸੇਮ ਰਾਮ ਪੰਚ, ਪਰਮਜੀਤ ਸਿੰਘ ਖਾਲਸਾ, ਰਾਮ ਸਿੰਘ ਲਾਲੂ, ਬਾਬਾ ਬਲਦੇਵ ਸਿੰਘ ਪਾਬਲਾ, ਗਗਨਦੀਪ ਸਿੰਘ, ਬਲਵੀਰ ਰਾਮ ਪੰਚ, ਸਮੂਹ ਨੌਜਵਾਨ ਸਭਾ ਅਤੇ ਪਤਵੰਤੇ ਸੱਜਣ ਅਤੇ ਜੱਸੀ ਸਪੇਨ ਹਾਜ਼ਰ ਸਨ |