13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸੁਰ-ਸੰਗੀਤ ਸੰਸਥਾ ਦੋਆਬਾ ਵਲੋਂ ਬਲਵੀਰ ਬੈਂਸ ਤੇ ਪਰਮਜੀਤ ਲਾਖਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 03-03-2026

ਬੰਗਾ, 2 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵਲੋਂ ਸਥਾਨਕ ਡਿੰਪੀ ਰੈਸਟੋਰੈਂਟ ਵਿਖੇ ਕਰਾਏ ਸਮਾਗਮ ਦੌਰਾਨ ਪ੍ਰਸਿੱਧ ਪ੍ਰਮੋਟਰ ਤੇ ਸਮਾਜ ਸੇਵੀ ਬਲਵੀਰ ਬੈਂਸ ਕੈਨੇਡਾ ਅਤੇ ਪਰਮਜੀਤ ਲਾਖਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਬਲਵੀਰ ਸਿੰਘ ਬੈਂਸ ਨੇ ਦੱਸਿਆ ਕਿ ਅਸੀਂ ਪਿੰਡ ਘੁੰਮਣਾਂ ਵਿਖੇ ਕਬੱਡੀ ਕੱਪ ਕਰਵਾਉਣ ਜਾ ਰਹੇ ਰਹੇ ਹਾਂ | ਜਿਹੜਾ ਕਿ ਕ੍ਰਾਂਤੀਕਾਰੀ ਗੁਰੂ ਰਵਿਦਾਸ ਜੀ ਅਤੇ ਡਾ. ਅੰਬੇਡਕਰ ਨੂੰ ਸਮਰਪਿਤ ਹੁੰਦਾ ਹੈ | ਪ੍ਰਵੀਨ ਬੰਗਾ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਜ ਸੇਵੀ ਐਨ.ਆਰ.ਆਈ ਸੱਜਣਾਂ ਕਰਕੇ ਹੀ ਪੰਜਾਬ ਵਿੱਚ ਖੁਸ਼ਹਾਲੀ ਅਤੇ ਖੇਡ ਮੇਲੇ ਹੋ ਰਹੇ ਹਨ | ਸੰਸਥਾ ਦੇ ਪ੍ਰਧਾਨ ਰਾਜ ਦਦਰਾਲ ਨੇ ਪਿਛਲੇ ਸਮੇਂ ਅੰਦਰ ਕੀ ਕੁਝ ਕੀਤਾ ਅਤੇ ਆਉਣ ਵਾਲੇ ਸਮੇਂ ਅੰਦਰ ਕੀ ਕਰਨਾ ਚਾਹੁੰਦੇ ਹਨ ਬਾਰੇ ਦੱਸਿਆ ਅਤੇ ਸੰਸਥਾ ਵਲੋ ਅੱੈਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਜਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਵੀ ਕੀਤਾ ਜਾ ਰਿਹਾ ਹੈ | ਇਸ ਮੌਕੇ ਮਨੋਹਰ ਕਮਾਮ ਬਸਪਾ ਆਗੂ, ਉਪ ਪ੍ਰਧਾਨ ਵਿਜੇ ਗੁਣਾਚੌਰ, ਜਗਦੀਸ਼ ਜਾਡਲਾ, ਮੁੱਖ ਸਲਾਹਕਾਰ ਰਾਣੀ ਅਰਮਾਨ, ਸਹਿ-ਖਜਾਨਚੀ ਦਵਿੰਦਰ ਰੂਹੀ, ਮੁੱਖ ਸਲਾਹਕਾਰ ਕਿ੍ਸ਼ਨ ਹੀਉ, ਸਕੱਤਰ ਹਰਦੀਪ ਦੀਪਾ, ਲੱਕੀ ਮਹਿਰਾ, ਮਹੇਸ਼ ਸਾਜਨ, ਜਗਦੀਸ਼ ਸਿੰਘ ਪਹਿਲਵਾਨ ਤੇ ਹੋਰ ਹਾਜ਼ਰ ਸਨ |
ਇਸ ਮੌਕੇ ਗਾਇਕਾ ਰਾਣੀ ਅਰਮਾਨ ਨੇ ਆਪਣੇ ਗੀਤ ਰਾਹੀਂ ਮਾਹੌਲ ਖ਼ੁਸ਼ਗਵਾਰ ਬਣਾ ਦਿੱਤਾ | ਸਮਾਗਮ 'ਚ ਗੀਤਕਾਰ ਵਿਜੇ ਗੁਣਾਚੌਰ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਕੌਲਗੜ੍ਹ ਵਿਖੇ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਮਾਡਰਨ ਗਰੁੱਪ ਕਾਲਜ ਵਿਖੇ ਤਣਾਅ ਪ੍ਰਬੰਧਨ ਵਿਸ਼ੇ 'ਤੇ ਵਰਕਸ਼ਾਪ ਲਗਾਈ
Ad Position 24