ਮਜਾਰੀ/ਸਾਹਿਬਾ, 2 ਮਾਰਚ (ਨਿਰਮਲਜੀਤ ਸਿੰਘ ਚਾਹਲ)-ਭਾਰਤ ਸਰਕਾਰ ਦੇ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਤੇ ਪੰਜਾਬ ਰਾਜ ਸਟੇਟ ਕਾਉਸਿਲ ਬਾਰ ਐਂਡ ਸਾਇੰਸ ਟੈਕਨੋਲਜੀ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਕੌਲਗੜ੍ਹ ਵਿਖੇ ਸਕੂਲ ਮੁੱਖੀ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਸਇੰਸ ਅਧਿਆਪਕਾ ਮੈਡਮ ਤਨੂੰ ਵਲੋਂ ਵਿਦਿਆਰਥੀਆਂ ਦੁਆਰਾ ਕੱਪੜਿਆਂ ਤੋਂ ਬੈਗ ਅਖਬਾਰਾਂ ਤੋਂ ਬੈਗ, ਕਿੱਟਾਂ ਤੇ ਬੇਸਟ ਚੀਜਾਂ ਤੋਂ ਪੈਨ, ਪੈਨਸਿੱਲ ਸਟੈਂਡ, ਗੁਲਦਸਤੇ, ਕੂੜਾਦਾਨ ਬਣਵਾਏ ਗਏ | ਇਸ ਮੌਕੇ ਪਹਿਲੇ ਤਿੰਨ ਸਥਾਂਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੁੱਖੀ ਰਵਿੰਦਰ ਕੁਮਾਰ ਤੇ ਸਟਾਫ ਵਲੋਂ ਸਰਟੀਫਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਰਮਜੀਤ ਕੌਰ, ਰੁਪਿੰਦਰ ਕੌਰ, ਬਲਦੇਵ ਰਾਜ, ਕਿਰਨ ਕੁਮਾਰ, ਰਾਜ ਰਾਣੀ, ਮਨਜੀਤ ਕੌਰ, ਸੁਖਵਿੰਦਰ ਸਿੰਘ, ਤਨੂੰ, ਅੰਜੂ ਰਾਣੀ ਆਦਿ ਹਾਜ਼ਰ ਸਨ |