ਬਹਿਰਾਮ, 2 ਮਾਰਚ (ਨਛੱਤਰ ਸਿੰਘ ਬਹਿਰਾਮ)-ਬਸਪਾ ਵਲੋਂ 15 ਮਾਰਚ ਨੂੰ ਕਾਂਸੀ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਬਹਿਰਾਮ ਵਿਖੇ ਸੂਬਾ ਪੱਧਰੀ 'ਸੱਤਾ ਪ੍ਰਾਪਤ ਕਰੋ ਰੈਲੀ' ਕੀਤੀ ਜਾਵੇਗੀ | ਇਸ ਸਬੰਧੀ ਬਲਾਕ ਪ੍ਰਧਾਨ ਮਹਿਲਾ ਵਿੰਗ ਪਰਮਜੀਤ ਕੌਰ ਸਾਬਕਾ ਸਰਪੰਚ ਬਹਿਰਾਮ ਦੇ ਗ੍ਰਹਿ ਵਿਖੇ ਵਰਕਰਾਂ ਨੇ ਭਰਵੀਂ ਮੀਟਿੰਗ ਕੀਤੀ | ਬਸਪਾ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਨੇ ਕਿਹਾ ਕਿ ਬਸਪਾ ਦੀ ਸਰਕਾਰ ਆਉਣ 'ਤੇ ਪੰਜਾਬ ਵਿਚੋਂ ਡਰੱਗ, ਲੈਂਡ ਅਤੇ ਰੇਤ ਮਾਫ਼ੀਆ ਦਾ ਮੁਕੰਮਲ ਖ਼ਾਤਮਾ ਕੀਤਾ ਜਾਵੇਗਾ | ਬੇਰੁਜ਼ਗਾਰੀ ਨੂੰ ਜੜ੍ਹੋਂ ਖ਼ਤਮ ਕਰਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ | ਮਜ਼ਦੂਰਾਂ ਨੂੰ ਆਤਮ-ਨਿਰਭਰ ਬਣਾਉਣ ਲਈ ਵਿਸ਼ੇਸ਼ ਨੀਤੀਆਂ ਬਣਾਈਆਂ ਜਾਣਗੀਆਂ | ਉਨ੍ਹਾਂ ਨੇ ਅਪੀਲ ਕੀਤੀ ਕਿ 15 ਮਾਰਚ ਦੀ ਇਸ ਰੈਲੀ ਵਿੱਚ ਵੱਧ-ਚੜ੍ਹਕੇ ਪਹੁੰਚਣ ਤਾਂ ਜੋ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਬਦਲਾਅ ਲਿਆਂਦਾ ਜਾ ਸਕੇ | ਬਸਪਾ ਲੋਕਾਂ ਨੂੰ ਸੱਤਾ ਵਿੱਚ ਹਿੱਸੇਦਾਰ ਬਣਾ ਕੇ ਉਨ੍ਹਾਂ ਦੇ ਹੱਕ ਪ੍ਰਦਾਨ ਕਰਨ ਲਈ ਵਚਨਬੱਧ ਹੈ | ਇਸ ਮੌਕੇ ਪ੍ਰਵੀਨ ਬੰਗਾ ਬਸਪਾ ਆਗੂ, ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ, ਸਾਬਕਾ ਸਰਪੰਚ ਪਰਮਜੀਤ ਕੌਰ ਬਲਾਕ ਪ੍ਰਧਾਨ ਮਹਿਲਾ ਵਿੰਗ, ਪੰਚ ਕੁਲਦੀਪ ਬਹਿਰਾਮ ਬਹੁਜਨ ਵਲੰਟੀਅਰ ਫੋਰਸ ਨਵਾਂਸ਼ਹਿਰ, ਗੁਰਦਿਆਲ ਬੋਧ ਆਗੂ ਐਨ.ਆਰ.ਆਈ, ਮਲਕੀਤ ਮੰਢਾਲੀ, ਦਰਸ਼ਨ ਸਿੰਘ ਸੀਨੀਅਰ ਬਸਪਾ ਆਗੂ, ਅਸ਼ੋਕ ਕੁਮਾਰ ਖੋਥੜਾਂ ਵਾਈਸ ਪ੍ਰਧਾਨ ਬੰਗਾ, ਹਰਜਿੰਦਰ ਜੰਡਿਆਲੀ, ਕੇਹਰ ਚੰਦ ਫਰਾਲਾ, ਮੋਹਣ ਬੱਧਣ ਖੋਥੜਾਂ, ਠੇਕੇਦਾਰ ਸੋਢੀ ਰਾਮ, ਤੀਰਥ ਕਲਸੀ, ਧਰਮਪਾਲ ਤਲਵੰਡੀ, ਦੇਸ ਰਾਜ ਚੱਕਗੁਰੂ, ਊਧਮ ਕਟਾਰੀਆ, ਦੇਸਰਾਜ ਚੱਕ ਮੰਡੇਰ, ਰੂਪ ਲਾਲ, ਸਰਬਜੀਤ ਰਾਮ, ਹਰਬੰਸ ਲਾਲ, ਗਿਆਨ ਚੰਦ ਚੁੰਬਰ ਆਦਿ ਹਾਜ਼ਰ ਸਨ |
ਬਸਪਾ ਦੀ ਸੂਬਾ ਪੱਧਰੀ ਰੈਲੀ ਸੰਬੰਧੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ
ਅਜੀਤ ਡੈਸਕ
03-03-2026