13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਬੜੂ ਸਾਹਿਬ ਵਲੋਂ ਸੰਚਾਲਿਤ ਅਕੈਡਮੀਆਂ ਹੋ ਰਹੀਆਂ ਵਰਦਾਨ ਸਾਬਤ- ਪਿ੍ੰ. ਸੰਧੂ

Ad Position 21
No active advertisement
ਅਜੀਤ ਡੈਸਕ 03-03-2026
ਬਹਿਰਾਮ, 2 ਮਾਰਚ (ਨਛੱਤਰ ਸਿੰਘ ਬਹਿਰਾਮ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕੈਡਮੀਆਂ ਵਿਚੋਂ ਅਕਾਲ ਅਕੈਡਮੀ ਚੱਕ ਮੰਡੇਰ ਦੇ ਵਿਦਿਆਰਥੀਆਂ ਹਰ ਸਾਲ ਸੀ.ਬੀ.ਐੱਸ.ਈ. ਨਤੀਜੇ ਵਿਚੋਂ ਮੱਲ੍ਹਾਂ ਮਾਰਦੇ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਉਕਤ ਅਕੈਡਮੀ ਦੇ ਪਿ੍ੰਸੀ: ਮਨਿੰਦਰਪਾਲ ਕੌਰ ਸੰਧੂ ਨੇ ਕਿਹਾ ਕਿ ਸਾਡਾ ਮੁੱਖ ਮੰਤਵ ਹੈ ਕਿ ਅਕੈਡਮੀ ਬੱਚਿਆ ਦੀਆਂ ਸਫਲਤਾਵਾਂ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਈਏ ਤਾਂ ਜੋ ਇਹ ਬੱਚੇ ਆਪਣੇ ਜੀਵਨ ਵਿੱਚ ਕਾਮਯਾਬ ਹੋ ਸਕਣ | ਉਨ੍ਹਾਂ ਹੋਰ ਕਿਹਾ ਕਿ ਅਕਾਲ ਅਕੈਡਮੀ ਜਿੱਥੇ ਬੱਚਿਆਂ ਨੂੰ ਸੰਸਾਰਿਕ ਵਿੱਦਿਆ ਦੇ ਰਹੀ ਹੈ, ਓਥੇ ਹੀ ਉਨ੍ਹਾਂ ਦੀ ਧਾਰਮਿਕ ਅਤੇ ਨੈਤਿਕ ਵਿੱਦਿਆ ਉੱਪਰ ਵੀ ਜ਼ੋਰ ਦਿੱਤਾ ਜਾਂਦਾ ਹੈ, ਜਿਸ ਨਾਲ ਵਿਦਿਆਰਥੀ ਉੱਚੇ-ਸੁੱਚੇ ਜੀਵਨ ਵਾਲੇ ਬਣ ਕੇ ਜ਼ਿੰਦਗੀ ਵਿੱਚ ਤਰੱਕੀ ਦੀਆ ਰਾਹਾਂ ਉੱਪਰ ਤੁਰਦੇ ਹਨ | ਇਸ ਲਈ ਇਹ ਸੰਸਥਾ ਪੇਂਡੂ ਖੇਤਰ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ | ਉਪਰੰਤ ਉਨ੍ਹਾਂ ਅਕੈਡਮੀਆਂ ਵਿੱਚ ਬੱਚਿਆ ਦਾ ਦਾਖਲਾ ਵਧਾਉਣ ਲਈ ਮਾਪਿਆਂ ਨੂੰ ਅਪੀਲ ਕੀਤੀ ਤੇ ਜਾਣਕਾਰੀ ਦਿੱਤੀ ਕਿ ਅਕੈਡਮੀਆਂ 'ਚ 2026-27 ਦਾ ਦਾਖ਼ਲਾ ਸ਼ੁਰੂ ਹੈ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ਈਰਾਨ-ਅਮਰੀਕਾ ਜੰਗ ਰੋਕਣ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ- ਪਠਲਾਵਾ ਸੰਸਥਾ ਅਗਲੀ ਖ਼ਬਰ ਅਚਾਰਿਆ ਨਮਰਤਾ ਨੰਦ ਦੇ ਜਨਮ ਦਿਨ ਸੰਬੰਧੀ ਸਮਾਗਮ ਅੱਜ ਤੋਂ
Ad Position 24