ਬੰਗਾ, 2 ਮਾਰਚ (ਕੁਲਦੀਪ ਸਿੰਘ ਪਾਬਲਾ)-ਮਾਤਾ ਸੀਤਲਾ ਮੰਦਰ ਹੀਉ ਰੋਡ ਬੰਗਾ ਦੇ ਮੁੱਖ ਸੇਵਾਦਾਰ ਬਾਬਾ ਦਵਿੰਦਰ ਕੌੜਾ ਨੇ ਆਈਆਂ ਸੰਗਤਾਂ ਨੂੰ ਆਪਣੇ ਪ੍ਰਵਚਨਾ ਰਾਹੀਂ ਵਿਚਾਰ ਪੇਸ਼ ਕਰਦਿਆ ਕਿਹਾ ਕਿ ਸਾਨੂੰ ਸਮੇਂ ਦੇ ਮੁਤਾਬਕ ਧਾਰਮਿਕ ਸਮਾਗਮ ਕਰਵਾਉਣੇ ਸਮੇਂ ਦੀ ਲੋੜ ਹੈ | ਜਿਸ ਨਾਲ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਸੁਚੇਤ ਕਰਕੇ ਧਾਰਮਿਕ ਕੰਮਾਂ ਵਿੱਚ ਰੂਚੀ ਰੱਖਣੀ ਚਾਹੀਦੀ ਹੈ | ਬਾਬਾ ਦਵਿੰਦਰ ਕੌੜਾ ਨੇ ਕਿਹਾ ਕਿ ਨੌਜਵਾਨ ਬੱਚਿਆਂ ਨੂੰ ਧਾਰਮਿਕ ਅਸਥਾਨ 'ਤੇ ਆ ਕੇ ਨਮਸਤਕ ਹੋਣਾ ਅਤੇ ਸਮਾਜ ਭਲਾਈ ਲਈ ਕੁਝ ਕਰਨਾ ਚਾਹੀਦਾ ਹੈ ਤੇ ਧਾਰਮਿਕ ਰੁਚੀ ਪੈਦਾ ਕਰਨੀ ਚਾਹੀਦੀ ਹੈ | ਬਾਬਾ ਕੌੜਾ ਨੇ ਕਿਹਾ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਆਉਣ ਵਾਲਾ ਬਹੁਤ ਸਮਾਂ ਭਿਆਨਕ ਹੈ | ਜੇ ਅਸੀਂ ਆਪਣੀ ਨਸਲ ਤੇ ਫਸਲ ਨਹੀਂ ਬਚਾ ਸਕੇ ਤਾਂ ਬਰਬਾਦੀ ਵੱਲ ਜਾਵਾਂਗੇ | ਉਹਨਾਂ ਕਿਹਾ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ 'ਚ ਮਾਵਾਂ ਅਹਿਮ ਰੋਲ ਨਿਭਾ ਸਕਦੀਆਂ ਹਨ | ਬਾਬਾ ਦਵਿੰਦਰ ਕੌੜਾ ਨੇ ਕਿਹਾ ਕਿ ਪ੍ਰਭੂ ਦਾ ਨਾਮ ਜਪਣ ਨਾਲ ਸਭ ਕਾਰਜ ਸਿੱਧ ਹੋ ਜਾਂਦੇ ਹਨ |