ਬੰਗਾ, 2 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਖ਼ਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਹੋਲਾ-ਮਹੱਲਾ ਮਨਾਉਣ ਲਈ ਸਿੱਖ ਸੰਗਤਾਂ ਹਰ ਸਾਲ ਦੇਸ਼-ਵਿਦੇਸ਼ ਤੋਂ ਪੂਰੇ ਉਤਸ਼ਾਹ ਨਾਲ ਪੁੱਜ ਕੇ ਨਤਮਸਤਕ ਹੁੰਦੀਆਂ ਹਨ | ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਉਹ ਪਵਿੱਤਰ ਧਰਤੀ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਤੇ ਜੁਲ੍ਹਮ ਦਾ ਟਾਕਰਾ ਕਰਨ ਲਈ ਦੁਨੀਆ ਦੀ ਇਕ ਅਲੌਕਿਕ ਘਟਨਾਂ ਨੂੰ ਅੰਜਾਮ ਦੇ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ | ਇਹ ਵਿਚਾਰ ਨੌਜਵਾਨ ਅਕਾਲੀ ਆਗੂ ਜਥੇ: ਪਰਮਜੀਤ ਸਿੰਘ ਬੰਗਾ ਨੇ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਹੋਲਾ-ਮਹੱਲਾ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ | ਪਰ ਅਫਸੋਸ ਕੁਝ ਨੌਜਵਾਨ ਜੋ ਸਿੱਖੀ ਸਿਧਾਂਤਾ ਤੋਂ ਬੇਮੁੱਖ ਹੁੰਦੀਆਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦਿਆਂ ਮੋਟਰਸਾਇਕਲਾਂ ਨੂੰ ਵੱਡੇ-ਵੱਡੇ ਸਿਲਾਂਸਰ ਲਗਾ ਕੇ ਪਟਾਕੇ ਮਾਰਦਿਆਂ ਹੋਏ ਹੁਲੜਬਾਜ਼ੀ ਕਰਦੇ ਹਨ | ਰਸਤੇ ਵਿੱਚ ਰਾਹਗੀਰਾਂ ਨਾਲ ਝਗੜਾ ਕਰਦੇ ਹਨ, ਇਹ ਦੇਖ ਕੇ ਮਨ ਬੜਾ ਦੁੱਖੀ ਹੁੰਦਾ ਹੈ ਕਿ ਸਾਡੇ ਨੌਜਵਾਨ ਕਿੱਧਰ ਨੂੰ ਜਾ ਰਹੇ ਹਾਂ | ਜੇਕਰ ਅਸੀਂ ਇੱਦਾ ਹੀ ਹੁਲੜਬਾਜ਼ੀ ਕਰਦੇ ਰਹਾਂਗੇ ਤਾਂ ਅਸੀਂ ਕਦੀ ਵੀ ਅਸੀਂ ਗੁਰੂ ਸਾਹਿਬ ਦੀਆਂ ਅਸੀਸਾਂ ਪਰਾਪਤ ਨਹੀਂ ਕਰ ਸਕਦੇ | ਹੁਲੜਬਾਜ਼ੀ ਕਰਨਾ ਸਿੱਖੀ ਸਿਧਾਂਤਾ ਦੇ ਬਿਲਕੁਲ ਉਲਟ ਹੈ |
ਹੋਲੇ-ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਨੌਜਵਾਨ ਹੁੱਲੜਬਾਜ਼ੀ ਤੋਂ ਗੁਰੇਜ਼ ਕਰਨ- ਪੰਮਾ
ਅਜੀਤ ਡੈਸਕ
03-03-2026