12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕਾ. ਕਰਮ ਸਿੰਘ ਲਸਾੜਾ ਤੇ ਮਾਤਾ ਸਵਰਣ ਕੌਰ ਦੀ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 03-03-2026
ਉੜਾਪੜ/ਲਸਾੜਾ, 2 ਮਾਰਚ (ਲਖਵੀਰ ਸਿੰਘ ਖੁਰਦ)-ਉੱਘੇ ਸਮਾਜ ਸੇਵੀ ਅਤੇ ਲੋਕ ਸੰਘਰਸ਼ਾਂ ਦੇ ਆਗੂ ਰਹੇ ਕਾਮਰੇਡ ਕਰਮ ਸਿੰਘ ਲਸਾੜਾ ਦੀ 48ਵੀਂ ਅਤੇ ਉਨ੍ਹਾਂ ਦੀ ਪਤਨੀ ਮਾਤਾ ਸਵਰਣ ਕੌਰ ਦੀ 10ਵੀਂ ਬਰਸੀ ਉਨ੍ਹਾਂ ਦੇ ਪਰਿਵਾਰ ਵਲੋਂ ਸ਼ਰਧਾ ਨਾਲ ਮਨਾਈ ਗਈ, ਜਿਸ ਵਿਚ ਪਾਰਟੀ ਵਰਕਰਾਂ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਉਨ੍ਹਾਂ ਦੀ ਆਤਮਿਕ ਸਾਂਤੀ ਲਈ ਪਰਿਵਾਰ ਵਲੋਂ ਗੁਰਦਵਾਰਾ ਚਰਨ ਕੰਵਲ ਸਾਹਿਬ ਲਸਾੜਾ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੀਆਂ ਬਾਣੀਆਂ ਦੇ ਭੋਗ ਪਾਏ ਗਏ | ਉਪਰੰਤ ਭਾਈ ਕੁਲਦੀਪ ਸਿੰਘ ਦੇ ਰਾਗੀ ਜਥੇ ਵਲੋਂ ਅਮਿ੍ਤ ਰੂੂਪੀ ਗੁਰਬਾਣੀ ਦਾ ਕੀਰਤਨ ਕੀਤਾ ਗਿਆ | ਇਸ ਮੌਕੇ ਪਰਿਵਾਰਕ ਮੈਂਬਰ ਅਤੇ ਅਜੀਤ ਅਖਵਾਰ ਦੇ ਸਹਿ-ਸੰਪਾਦਕ ਸਤਨਾਮ ਸਿੰਘ ਮਾਣਕ ਨੇ ਕਾਮਰੇਡ ਕਰਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਮਾਜ ਵਿਚ ਉਨ੍ਹਾਂ ਲੋਕਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਜੋ ਸਿਰਫ ਆਪਣੇ ਲਈ ਹੀ ਨਹੀ ਸਗੋਂ ਦੂਸਰਿਆਂ ਲਈ ਜਿਊਾਦੇ ਹਨ | ਉਨ੍ਹਾਂ ਕਰਮ ਸਿੰਘ ਦੀ ਜਿੰਦਗੀ ਬਾਰੇ ਬੋਲਦਿਆਂ ਕਿਹਾ ਕਿ ਭਾਵੇਂ ਉਹ ਪਿੰਡ ਵਿਚ ਕਰਿਆਨਾ ਦੀ ਦੁਕਾਨ ਕਰਦੇ ਸਨ, ਪਰ ਲੋਕ ਹਿੱਤਾਂ ਦੇ ਪਹਿਰੇਦਾਰ ਹੋਣ ਕਰਕੇ ਉਹ ਜਿਆਦਾ ਸਮਾਂ ਜੇਲਾਂ ਵਿਚ ਹੀ ਰਹੇ | ਉਹਨਾਂ ਕਿਸਾਨਾਂ, ਮਜਦੂਰ ਤੇ ਲਿਤਾੜੇ ਲੋਕਾਂ ਦੇ ਹੱਕਾਂ ਲਈ ਮੂਹਰੇ ਹੋ ਕੇ ਲੜਾਈ ਲੜੀ | ਉਨ੍ਹਾਂ ਤੋਂ ਇਲਾਵਾ ਜਗੀਰ ਸਿੰਘ, ਰਛਪਾਲ ਸਿੰਘ ਬੜਾਪਿੰਡ, ਮਾਸਟਰ ਮੰਗਲ ਦਾਸ ਅਤੇ ਸੁਰਿੰਦਰ ਸਿੰਘ ਸੋਇਤਾ ਨੇ ਵੀ ਮਰਹੂਮ ਕਾਮਰੇਡ ਕਰਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਪਰਿਵਾਰ ਦੀ ਤਰਫੋਂ ਉਨ੍ਹਾਂ ਦੇ ਪੁੱਤਰ ਕੁਲਦੀਪ ਸਿੰਘ ਮਾਣਕ ਵਲੋਂ ਇਸ ਸਮਾਗਮ ਵਿਚ ਹਾਜਰ ਸਮੂਹ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਦਵਿੰਦਰ ਸਿੰਘ, ਕੁਲਵੰਤ ਸਿੰਘ, ਗੁਰਿੰਦਰ ਸਿੰਘ ਕਲੋਟੀਆ, ਅਮਰੀਕ ਸਿੰਘ ਬੋਲਾ, ਤਰਲੋਚਨ ਸਿੰਘ, ਗੁਰਮੀਤ ਸਿੰਘ ਆੜਤੀ, ਰਣਜੀਤ ਸਿੰਘ ਸਾਬਕਾ ਪੰਚ, ਡਾ. ਹਰਦਿਆਲ ਸਿੰਘ, ਬਲਬੀਰ ਸਿੰਘ, ਜਸਵੀਰ ਸਿੰਘ ਬਾਬਾ, ਮਨੋਹਰ ਸਿੰਘ, ਡਾ. ਬਲਕਾਰ ਸਿੰਘ, ਮਾ. ਗਿਆਨ ਸਿੰਘ, ਪ੍ਰੇਮ ਕੁਮਾਰ, ਹਰਮੇਸ਼ ਲਾਲ, ਸਤਨਾਮ ਸਿੰਘ ਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਛੁਡਾਣੀ ਧਾਮ ਵਿਖੇ ਸਤਿਗੁਰ ਗੰਗਾ ਨੰਦ ਨੂੰ ਸਮਰਪਿਤ ਛਬੀਲ ਲਗਾਈ ਅਗਲੀ ਖ਼ਬਰ ਗੁਰੂ ਰਵਿਦਾਸ ਮਿਸ਼ਨ ਵੈੱਲਫੇਅਰ ਟਰੱਸਟ ਬਹਿਰਾਮ ਨੇ ਪ੍ਰਕਾਸ਼ ਪੁਰਬ ਮਨਾਇਆ
Ad Position 24