ਬਲਾਚੌਰ, 2 ਮਾਰਚ (ਨਰੇਸ਼ ਧੌਲ)-ਅਚਾਰਿਆ ਗਰੀਬ ਦਾਸ ਮਹਾਰਾਜ ਦੇ ਅਵਤਾਰ ਸਥਾਨ ਛੁਡਾਣੀ ਧਾਮ ਵਿਖੇ ਰੱਤੇਵਾਲ ਅਤੇ ਹੋਰ ਦੂਸਰੇ ਪਿੰਡਾਂ ਦੇ ਸੇਵਕਾਂ ਵੱਲੋਂ ਸਤਿਗੁਰ ਗੰਗਾ ਨੰਦ ਦੀ ਨਿੱਘੀ ਯਾਦ ਵਿਚ ਫੱਗਣ ਦੇ ਸਾਲਾਨਾ ਸੰਤ ਸਮਾਗਮ ਮੌਕੇ ਸ਼ਬੀਲ ਲਗਾਈ ਗਈ, ਜਿਸ ਦਾ ਉਦਘਾਟਨ ਮਹੰਤ ਦਇਆ ਸਾਗਰ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ | ਉਨ੍ਹਾਂ ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਹੋਇਆਂ ਕਿਹਾ ਕਿ ਅਜਿਹੇ ਕਾਰਜ ਕਰਨ ਨਾਲ ਜਿੱਥੇ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਉਥੇ ਆਪਸੀ ਭਾਈਚਾਰਕ ਸਾਂਝ ਅੰਦਰ ਵੀ ਭਰਪੂਰ ਵਾਧਾ ਹੁੰਦਾ ਹੈ | ਇਸ ਦੌਰਾਨ ਵੱਖ-ਵੱਖ ਸੰਤਾਂ ਮਹਾਂਪੁਰਸ਼ਾਂ ਕਮਲ ਸਾਗਰ ਛੁਡਾਣੀ ਧਾਮ, ਅਚਾਰਿਆ ਨਮਰਤਾ ਨੰਦ ਮੋਕਸ਼ ਧਾਮ ਉਧਨਵਾਲ, ਸਵਾਮੀ ਕਿ੍ਸ਼ਨਾ ਨੰਦ ਸਤਲੋਕ ਧਾਮ ਰੱਤੇਵਾਲ, ਸਵਾਮੀ ਅਜਰਾ ਨੰਦ ਖੂਹੀ ਵਾਲੇ, ਸਵਾਮੀ ਸਹਿਜ ਦਾਸ ਸੈਲਾ ਖੁਰਦ, ਭਗਤ ਚਰਨਜੀਤ ਭਾਟੀਆ ਆਦੋਆਣਾ ਤੋਂ ਇਲਾਵਾ ਪਰਵੀਨ ਬਾਂਠ, ਸੋਨੂੰ ਥੋਪੀਆ, ਮਨੀਸ਼ ਬਾਂਠ, ਨੰਦ ਲਾਲ ਬਾਂਠ, ਨਰਿੰਦਰ ਚੇਚੀ, ਦਵਿੰਦਰ ਮੀਲੂ, ਪ੍ਰਦੀਪ ਖੇਪੜ, ਅਰਵਿੰਦਰ ਚੇਚੀ, ਪਰਵਿੰਦਰ ਬਾਂਠ, ਕਰਨ ਬਾਂਠ, ਨਿਤਿਨ ਬਾਂਠ, ਜਸ਼ਨ ਬਾਂਠ, ਜਸਵੀਰ ਖਟਾਣਾ, ਪੰਮੀ ਥੋਪੀਆ, ਸੰਮੀ ਖੀਵੇਵਾਲ, ਨਰਿੰਦਰ ਖੀਵੇਵਾਲ ਅਤੇ ਹੋਰ ਸੇਵਾਦਾਰ ਹਾਜ਼ਰ ਸਨ |