ਨਵਾਂਸ਼ਹਿਰ, 3 ਮਾਰਚ (ਜਸਬੀਰ ਸਿੰਘ ਨੂਰਪੁਰ)-ਏ.ਅੱੈਸ.ਆਈ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਦਾਣਾ ਮੰਡੀ ਜਾਡਲਾ ਸਾਈਡ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਦਾਣਾ ਮੰਡੀ ਜਾਡਲਾ ਦੇ ਪੀਰਾਂ ਵਾਲੀ ਜਗ੍ਹਾ ਦੀ ਬੈਕ ਸਾਈਡ ਪੁੱਜੀ ਤਾਂ ਇਕ ਨੌਜਵਾਨ ਸ਼ੱਕੀ ਹਾਲਤ ਵਿਚ ਖੜ੍ਹਾ ਦਿਖਾਈ ਦਿੱਤਾ | ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਆਪਣੇ ਹੱਥ ਵਿੱਚ ਫੜ੍ਹੀ ਕੋਈ ਵਸਤੂ ਯਕਦਮ ਹੇਠਾ ਸੁੱਟ ਦਿੱਤੀ | ਜਿਸ ਨੇ ਆਪਣਾ ਨਾਮ ਸਾਗਰ ਸਿੰਘ ਉਰਫ ਭੀਮਾ ਪੁੱਤਰ ਮੱਖਣ ਸਿੰਘ ਵਾਸੀ ਸਹਾਬਪੁਰ ਥਾਣਾ ਸਦਰ ਨਵਾਸ਼ਹਿਰ ਦੱਸਿਆ, ਜਿਸ ਵਲੋਂ ਸੁੱਟੀ ਹੋਈ ਲਿਫਾਫੀ ਦੀ ਤਲਾਸ਼ੀ ਦੌਰਾਨ ਕੁੱਲ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ |