ਕਟਾਰੀਆਂ, 3 ਮਾਰਚ (ਪ੍ਰੇਮੀ ਸੰਧਵਾਂ)-ਸੀਨੀਅਰ ਬਹੁਜਨ ਸਮਾਜ ਪਾਰਟੀ ਦੇ ਆਗੂ ਹਰਬਲਾਸ ਬਸਰਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ 7 ਮਾਰਚ ਨੂੰ ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਪੰਜਾਬ ਤੇ ਮੈਨੇਜਿੰਗ ਕਮੇਟੀ ਸੂੰਢ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਰਾਮ ਭੱਟੀ ਦੀ ਪ੍ਰਧਾਨਗੀ ਹੇਠ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਦੀ ਬਿਹਤਰੀ ਅਤੇ ਬੱਚਿਆਂ ਦਾ ਸਕੂਲ ਵਿੱਚ ਦਾਖਲਾ ਵਧਾਉਣ ਸਬੰਧੀ 7 ਮਾਰਚ ਨੂੰ ਸਵੇਰੇ 10 ਵਜੇ ਜਰੂਰੀ ਮੀਟਿੰਗ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਿਸ ਵਿੱਚ ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਤੇ ਡਾ. ਬੀ. ਆਰ. ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਸੂੰਢ ਵਲੋਂ ਸਿੱਖਿਆ ਦੇ ਖੇਤਰ ਵਿੱਚ ਹੋਰ ਨਵੀਆਂ ਪੁਲਾਂਘਾਂ ਪੁੱਟਣ ਲਈ ਵਿਚਾਰ ਵਟਾਂਦਰਾ ਕੀਤਾ ਜਵੇਗਾ |