31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸ਼ਿਵਨਾਥ ਸਿੰਘ ਘੁੰਮਣ ਖ਼ੋਜਾ ਬੇਟ ਅਚਾਨਕ ਹੋਏ ਲਾਪਤਾ

Ad Position 21
No active advertisement
ਅਜੀਤ ਡੈਸਕ 04-03-2026
ਬਲਾਚੌਰ, 3 ਮਾਰਚ (ਨਰੇਸ਼ ਧੌਲ)-ਸ਼ਿਵ ਨਾਥ ਸਿੰਘ ਘੁੰਮਣ (76) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਖ਼ੋਜਾ ਬੇਟ ਤਹਿ: ਬਲਾਚੌਰ ਜ਼ਿਲ੍ਹਾ ਸ਼ਹਿਦ ਭਗਤ ਸਿੰਘ ਨਗਰ ਬੀਤੀ 27 ਫਰਵਰੀ ਤੋਂ ਅਚਾਨਕ ਲਾਪਤਾ ਹੋ ਗਏ | ਉਨ੍ਹਾਂ ਦੇ ਪੋਤਰੇ ਸਤਪਾਲ ਸਿੰਘ ਨੇ ਦੱਸਿਆ ਕਿ ਬੀਤੀ 27 ਫਰਵਰੀ ਨੂੰ ਦੁਪਹਿਰ ਲਗਪਗ 12 ਵਜੇ ਉਹ ਆਪਣੇ ਪਲੈਟਿਨਾ ਮੋਟਰਸਾਈਕਲ ਪੀ.ਬੀ 32 ਜੀ 6782 'ਤੇ ਪਿੰਡ ਤੋਂ ਬਲਾਚੌਰ ਵਿਖੇ ਕਿਸੇ ਕੰਮ-ਕਾਜ ਹਿੱਤ ਗਏ ਸਨ | ਪਰ ਦੇਰ ਸ਼ਾਮ ਤੱਕ ਜਦੋਂ ਘਰ ਵਾਪਸ ਨਹੀਂ ਪਹੁੰਚੇ ਤਾਂ ਸਮੁੱਚੇ ਪਰਿਵਾਰ ਵੱਲੋਂ ਉਨ੍ਹਾਂ ਦੀ ਕਾਫ਼ੀ ਭਾਲ ਕੀਤੀ ਗਈ | ਪ੍ਰੰਤੂ ਹੁਣ ਤੱਕ ਉਨ੍ਹਾਂ ਦਾ ਸਮੇਤ ਮੋਟਰਸਾਈਕਲ ਕੋਈ ਵੀ ਸੁਰਾਗ ਨਾ ਲੱਗ ਸਕਿਆ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਬਲਾਚੌਰ ਦੀ ਪੁਲਿਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਸ਼ਿਵਨਾਥ ਸਿੰਘ ਨੂੰ ਲੱਭ ਕੇ ਪਰਿਵਾਰ ਦੇ ਸਪੁਰਦ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਦੱਸਣ ਵਾਲੀ ਸ਼ਖ਼ਸੀਅਤ ਨੂੰ ਸਨਮਾਨਜਨਕ ਇਨਾਮ ਵੀ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਬ-ਇੰਸਪੈਕਟਰ ਮਨੋਹਰ ਲਾਲ ਮੰਗੂਪੁਰ ਪਦਉੱਨਤ ਹੋ ਕੇ ਬਣੇ ਇੰਸਪੈਕਟਰ ਅਗਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ (ਐੱਮ. ਐੱਲ.) ਨੇ ਟਰੰਪ ਤੇ ਨੇਤਨਯਾਹੂ ਦੇ ਪੁਤਲੇ ਸਾੜੇ
Ad Position 24