ਬਲਾਚੌਰ, 3 ਮਾਰਚ (ਨਰੇਸ਼ ਧੌਲ)-ਸਬ ਇੰਸਪੈਕਟਰ ਮਨੋਹਰ ਲਾਲ ਮੰਗੂਪੁਰ ਨੂੰ ਵਿਭਾਗ ਅੰਦਰ ਚੰਗੀਆਂ ਸੇਵਾਵਾਂ ਦੇਣ ਬਦਲੇ ਆਈ. ਪੀ. ਐੱਸ. ਤੁਸ਼ਾਰ ਗੁਪਤਾ ਐੱਸ. ਐੱਸ. ਪੀ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਟਾਰ ਲਗਾ ਕੇ ਇੰਸਪੈਕਟਰ ਪਦਉਨਤ ਕੀਤਾ ਗਿਆ ਹੈ | ਮਨੋਹਰ ਲਾਲ ਬਤੌਰ ਕਾਂਸਟੇਬਲ ਪੰਜਾਬ ਪੁਲਿਸ ਵਿਚ 1990 ਨੂੰ ਭਰਤੀ ਹੋਏ ਸਨ ਤੇ ਹੁਣ ਤੱਕ ਉਨ੍ਹਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਪਟਿਆਲਾ, ਜਲੰਧਰ, ਖੰਨਾ, ਹੁਸ਼ਿਆਰਪੁਰ, ਨਵਾਂਸ਼ਹਿਰ ਵਿਖੇ ਵੱਖ-ਵੱਖ ਅਹੁਦਿਆਂ 'ਤੇ ਤਾਇਨਾਤ ਹੋ ਕੇ ਆਪਣੀਆਂ ਪੁਲਿਸ ਸੇਵਾਵਾਂ ਬਾਖ਼ੂਬੀ ਨਿਭਾਈਆਂ ਗਈਆਂਰ ਹਨ | ਉਨ੍ਹਾਂ ਖੁਸ਼ੀ ਭਰੇ ਲਹਿਜ਼ੇ ਵਿੱਚ ਪੁਲਿਸ ਵਿਭਾਗ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਮੈਂ ਆਉਣ ਵਾਲੇ ਸਮੇਂ ਦੌਰਾਨ ਵੀ ਪੂਰੀ ਇਮਾਨਦਾੀ ਤੇ ਤਨਦੇਹੀ ਨਾਲ ਸੇਵਾਵਾਂ ਨਿਭਾਉਂਦਾ ਰਹਾਂਗਾ |
ਸਬ-ਇੰਸਪੈਕਟਰ ਮਨੋਹਰ ਲਾਲ ਮੰਗੂਪੁਰ ਪਦਉੱਨਤ ਹੋ ਕੇ ਬਣੇ ਇੰਸਪੈਕਟਰ
ਅਜੀਤ ਡੈਸਕ
04-03-2026