01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹੋਲੇ-ਮਹੱਲੇ 'ਤੇ ਜਾਣ ਵਾਲੀ ਸੰਗਤ ਲਈ ਵੱਖ-ਵੱਖ ਥਾਵਾਂ 'ਤੇ ਲਗਾਏੇ ਲੰਗਰ

Ad Position 21
No active advertisement
ਅਜੀਤ ਡੈਸਕ 04-03-2026
ਪੋਜੇਵਾਲ ਸਰਾਂ, 3 ਮਾਰਚ (ਨਵਾਂਗਰਾਈਾ)-ਹੋਲੇ ਮਹੱਲੇ 'ਤੇ ਸੀ੍ਰ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਵੱਖ-ਵੱਖ ਥਾਵਾਂ 'ਤੇ ਲੰਗਰ ਦੀ ਸੇਵਾ ਚੱਲ ਰਹੀ ਹੈ ਤੇ ਸੇਵਾਦਾਰ ਵੱਖ-ਵੱਖ ਥਾਵਾਂ 'ਤੇ ਸੰਗਤ ਨੂੰ ਰੋਕ-ਰੋਕ ਕੇ ਲੰਗਰ ਛਕਾ ਰਹੇ ਹਨ | ਇਸ ਤਹਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਕਰੀਮਪੁਰ ਚਾਹਵਾਲ ਵਿਖੇ ਵੱਖ-ਵੱਖ ਪਿੰਡਾਂ ਵਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ | ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਬਾਬਾ ਸਤਨਾਮ ਸਿੰਘ ਮੁੱਖ ਪ੍ਰਬੰਧਕ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਸਰਪ੍ਰਸਤੀ ਹੇਠ ਲੰਗਰ ਦੀ ਸੇਵਾ ਚੱਲ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਜਥੇਦਾਰ ਹਰਜਾਪ ਸਿੰਘ ਜਾਪਾ ਨੇ ਦੱਸਿਆ ਕਿ ਅੱਜ ਪਿੰਡ ਹਿਆਤਪੁਰ ਜੱਟਾਂ ਦੀ ਸੰਗਤ ਵਲੋਂ ਲੰਗਰ ਲਗਾਇਆ ਗਿਆ ਤੇ ਆਉਣ ਵਾਲੇ ਦਿਨਾਂ ਵਿਚ ਵੱਖ-ਵੱਖ ਪਿੰਡਾਂ ਦੀ ਸੰਗਤ ਵੱਲੋਂ ਵਾਰੀ-ਵਾਰੀ ਇੱਕ-ਇੱਕ ਦਿਨ ਲਈ ਲੰਗਰ ਲਗਾਇਆ ਜਾਵੇਗਾ | ਅੱਜ ਦੀ ਸੇਵਾ ਦੌਰਾਨ ਹਰਜਾਪ ਸਿੰਘ ਜਾਪਾ, ਸੂਬੇਦਾਰ ਚੰਨਣ ਸਿੰਘ ਸਾਬਕਾ ਸਰਪੰਚ ਆਦਿ ਸਮੇਤ ਸਮੂਹ ਸੰਗਤ ਹਾਜ਼ਰ ਸੀ | ਇਸ ਤੋਂ ਇਲਾਵਾ ਕਾਰਸੇਵਾ ਕਿਲ੍ਹਾ ਸੀ੍ਰ ਅਨੰਦਗੜ੍ਹ ਸਾਹਿਬ ਵਾਲਿਆਂ ਵਲੋਂ ਹਰੋਂ ਦਾ ਪੌਅ ਲਾਗੇ, ਪਿੰਡ ਦੇਨੋਵਾਲ ਕਲਾਂ ਦੀ ਸੰਗਤ ਵਲੋਂ ਹਰੋਂ ਦਾ ਪੌਅ ਲਾਗੇ, ਪਿੰਡ ਸੜੋਆ ਦੀ ਸੰਗਤ ਵਲੋਂ ਗੰਨੇ ਦੇ ਰਸ ਦਾ ਲੰਗਰ ਕੁੱਲਪੁਰ ਮੋੜ 'ਤੇ ਅਤੇ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਦੀ ਸੰਗਤ ਵਲੋਂ ਚਾਂਦਪੁਰ ਰੁੜਕੀ ਮੋੜ 'ਤੇ ਲੰਗਰ ਲਗਾਇਆ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਕੇ. ਸੀ. ਕਾਲਜ ਦੇ ਵਿਦਿਆਰਥੀਆਂ ਨੇ ਖੇਡੀ ਹੋਲੀ ਅਗਲੀ ਖ਼ਬਰ ਲੋੜਵੰਦਾਂ ਦੀ ਸੇਵਾ ਹੀ ਸਾਡਾ ਮੁੱਖ ਧਰਮ- ਡਾ. ਉਂਕਾਰ ਸਿੰਘ, ਦਲਜੀਤ ਕੌਰ
Ad Position 24