01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕੇ. ਸੀ. ਕਾਲਜ ਦੇ ਵਿਦਿਆਰਥੀਆਂ ਨੇ ਖੇਡੀ ਹੋਲੀ

Ad Position 21
No active advertisement
ਅਜੀਤ ਡੈਸਕ 04-03-2026
ਨਵਾਂਸ਼ਹਿਰ, 3 ਮਾਰਚ (ਜਸਬੀਰ ਸਿੰਘ ਨੂਰਪੁਰ)-ਕੇ. ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕੇ. ਸੀ. ਫਾਰਮੇਸੀ ਕਾਲਜ 'ਚ ਵਿਦਿਆਰਥੀਆਂ ਨੇ ਇਕ ਦੂਜੇ ਨਾਲ ਹੋਲੀ ਖੇਲੀ | ਉਨ੍ਹਾਂ ਨੇ ਹੋਲੀ ਖੇਡ ਕੇ ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਸਾਂਝਾ ਕੀਤਾ ਅਤੇ ਦੇਰ ਸ਼ਾਮ ਨੂੰ, ਉਨ੍ਹਾਂ ਨੇ ਇੱਕ ਦੂਜੇ ਦੇ ਚਿਹਰਿਆਂ ਨੂੰ ਰੰਗੀਨ ਰੰਗਾਂ ਨਾਲ ਵੀ ਰੰਗਿਆ | ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਗੁਲਾਲ ਲਗਾਇਆ ਅਤੇ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਗੁਲਾਲ ਲਗਾਇਆ | ਹੋਲੀ ਮਨਾਉਣ ਸਬੰਧੀ ਬੋਰਡ ਸਜਾਏ ਗਏ, ਚਾਰਟ ਅਤੇ ਰੰਗੋਲੀਆਂ ਬਣਾਈਆਂ ਗਈਆਂ | ਵੱਖੋਂ-ਵੱਖ ਰਾਜਾਂ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਡੀ.ਜੇ ਦੀ ਤਾਲ 'ਤੇ ਹੋਲੀ ਖੇਡੀ | ਵਿਦਿਆਰਥੀਆਂ ਨੇ ਪਾਣੀ ਤੋਂ ਬਿਨਾ ਹੋਲੀ ਮਨਾਈ, ਬਹੁਤਿਆਂ ਨੇ ਸਿਰਫ਼ ਟਿੱਕਾ ਹੀ ਮੱਥੇ 'ਤੇ ਲਾਇਆ | ਕੈਂਪਸ ਡਾਇਰੈਕਟਰ ਅਤੇ ਕਾਲਜ ਇੰਚਾਰਜ ਡਾ. ਅਵਤਾਰ ਚੰਦ ਰਾਣਾ ਨੇ ਕਿਹਾ ਕਿ ਹੋਲੀ ਪਿਆਰ ਅਤੇ ਏਕਤਾ ਦਾ ਸੰਦੇਸ਼ ਦਿੰਦੀ ਹੈ | ਹੋਲੀ ਦੇ ਰੰਗਾਂ 'ਚ ਰੰਗੇ ਜਾਣ ਨਾਲ, ਵਿਅਕਤੀ ਪ੍ਰਮਾਤਮਾ ਦੇ ਰੰਗਾਂ ਵਿੱਚ ਲੀਨ ਹੋ ਜਾਂਦਾ ਹੈ | ਉਨ੍ਹਾਂ ਸਮਝਾਇਆ ਕਿ ਸਾਨੂੰ ਹੋਲੀ ਨੂੰ ਜੋਸ਼ ਨਾਲ ਮਨਾਉਣ ਦੀ ਬਜਾਏ, ਇਕ ਦੂਜੇ ਲਈ ਪਿਆਰ ਰੱਖ ਕੇ ਮਨਾਉਣਾ ਚਾਹੀਦਾ ਹੈ | ਇਸ ਮੌਕੇ 'ਤੇ ਅਮਨਜੋਤ ਕੌਰ, ਨਵਜੋਤ, ਸ਼ਿਖਾ, ਖੁਸ਼ਦੀਪ ਕੌਰ, ਮਨਪ੍ਰੀਤ, ਇੰਦਰਪ੍ਰੀਤ ਕੌਰ, ਅਭਿਨਵ, ਸਨੇਹਾ, ਤੋਸੀਫ ਅਹਿਮਦ, ਸ਼ੈਸ਼ਟਾ ਬਾਨੋ, ਮੁਹੰਮਦ ਸੁਹੇਲ, ਮੁਕੇਸ਼ ਸ਼ਰਮਾ ਤੇ ਵਿਪਨ ਕੁਮਾਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਹੋਲੇ-ਮਹੱਲੇ 'ਤੇ ਜਾਣ ਵਾਲੀ ਸੰਗਤ ਲਈ ਵੱਖ-ਵੱਖ ਥਾਵਾਂ 'ਤੇ ਲਗਾਏੇ ਲੰਗਰ
Ad Position 24