ਪੋਜੇਵਾਲ ਸਰਾਂ, 3 ਮਾਰਚ (ਨਵਾਂਗਰਾਈਾ)-ਸਮਾਜ ਸੇਵੀ ਸੰਸਥਾ 'ਆਵਾਜ਼' ਵਲੋਂ ਹੋਲੇ ਮਹੱਲੇ 'ਤੇ ਜਾ ਰਹੀ ਸੰਗਤ ਲਈ ਚਾਂਦਪੁਰ ਰੁੜਕੀ ਮੋੜ 'ਤੇ 10ਵਾਂ ਮੁਫ਼ਤ ਮੈਡੀਕਲ ਕੈਂਪ ਹਰ ਸਾਲ ਦੀ ਤਰ੍ਹਾਂ ਨਾਲ ਲਗਾਇਆ ਜਾ ਰਿਹਾ ਹੈ | ਇਹ ਕੈਂਪ ਸੰਸਥਾ ਦੇ ਸਰਪ੍ਰਸਤ ਕਿ੍ਸ਼ਨ ਸਿੰਘ ਬਜਾੜ ਸੜੋਆ ਅਮਰੀਕਾ ਸਰਬੱਤ ਦਾ ਭਲਾ ਟਰੱਸਟ ਫਾਰਟਵਾਈਨ ਯੂ.ਐੱਸ.ਏ. ਵਲੋਂ ਹਰ ਸਾਲ ਸਪਾਂਸਰ ਕੀਤਾ ਜਾਂਦਾ ਹੈ ਤੇ ਇਸ ਕੈਂਪ ਨੂੰ ਲਿਵਾਸਾ ਹਸਪਤਾਲ ਨਵਾਂਸ਼ਹਿਰ ਵਲੋਂ ਤਕਨੀਕੀ ਮੱਦਦ ਦਿੱਤੀ ਜਾ ਰਹੀ ਹੈ | ਇਸ ਕੈਂਪ ਦਾ ਉਦਘਾਟਨ ਸਰਦਾਰ ਮਨਜੀਤ ਸਿੰਘ ਭੁਲੱਰ ਸਰਬੱਤ ਦਾ ਭਲਾ ਟਰੱਸਟ ਫਾਰਟਵਾਈਨ ਯੂ.ਐੱਸ.ਏ. ਵਲੋਂ ਵਲੋਂ ਕੀਤਾ ਗਿਆ | ਇਸ ਮੌਕੇ ਸਰਦਾਰ ਮਨਜੀਤ ਸਿੰਘ ਭੁੱਲਰ ਸਰਬੱਤ ਦਾ ਭਲਾ ਟਰੱਸਟ ਫਾਰਟਵਾਈਨ ਯੂ.ਐੱਸ.ਏ. ਨੇ ਕਿਹਾ ਕਿ ਆਵਾਜ਼ ਸੰਸਥਾ ਕਾਫੀ ਸਾਲਾਂ ਤੋਂ ਸਮਾਜ ਸੇਵਾ ਕਰ ਰਹੀ ਹੈ ਤੇ ਲੋੜਵੰਦ ਲੋਕਾਂ ਦੀ ਹਰ ਸੰਭਵ ਮੱਦਦ ਕਰ ਰਹੀ ਹੈ | ਉਨ੍ਹਾਂ ਅੱਗੇ ਕਿਹਾ ਕਿ ਇਹ ਸੰਸਥਾ ਇਮਾਨਦਾਰੀ ਅਤੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਵਾਜ਼ ਦੇ ਮੁੱਖ ਸਰਪ੍ਰਸਤ ਵਰਿੰਦਰ ਬਜਾੜ ਤੇ ਮਦਨ ਲਾਲ ਚੇਚੀ ਨੇ ਦੱਸਿਆ ਕਿ ਇਸ ਮੌਕੇ ਸੰਸਥਾ ਦੀ ਐਂਬੂਲੈਂਸ ਤਿੰਨ ਦਿਨ (03ਤੋਂ 05 ਮਾਰਚ ਤੱਕ) ਲਈ 24 ਘੰਟੇ ਉਪਲੱਬਧ ਰਹੇਗੀ | ਇਸ ਮੌਕੇ ਉਨ੍ਹਾਂ ਕਿਹਾ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਉਹਨਾਂ ਦੀ ਸੰਸਥਾ ਵਲੋਂ ਮੈਡੀਕਲ ਕੈਂਪ ਲਗਾ ਕੇ ਸ਼ਰਧਾਲੂਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਵੇਗੀ ਅਤੇ ਲੋੜ ਪੈਣ 'ਤੇ ਐਂਬੂਲੈਂਸ ਦੀ ਸੇਵਾ ਦਿੱਤੀ ਜਾਵੇਗੀ | ਇਸ ਮੌਕੇ ਪ੍ਰਵਾਸੀ ਭਾਰਤੀਆਂ ਅਤੇ ਹੋਰ ਸਹਿਯੋਗੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਕੈਂਪ ਦੌਰਾਨ ਅਮਰੀਕ ਸਿੰਘ ਕਰੀਮਪੁਰ ਧਿਆਨੀ, ਮਾਸਟਰ ਮਹਿੰਦਰ ਪਾਲ ਹੱਕਲਾ ਨਵਾਂਗਰਾਂ, ਮਨੋਹਰ ਲਾਲ ਸਟੈਨੋ, ਡਾ. ਸ਼ਾਂਤੀ ਬੱਸੀ, ਰਾਮ ਸਰੂਪ ਭੂੰਬਲਾ, ਮਦਨ ਲਾਲ ਚੇਚੀ, ਵਰਿੰਦਰ ਬਜਾੜ, ਹਰਸ਼ ਸ਼ਰਮਾ, ਮਾਸਟਰ ਚਰਨਜੀਤ ਸਿੰਘ ਸਿਆਣ, ਮਾਸਟਰ ਹਰਜੀਤ ਸਿੰਘ ਸਹੋਤਾ, ਮਨੋਜ ਬੰਟੀ, ਹਰਿੰਦਰ ਬਜਾੜ ਤੇ ਮੈਡੀਕਲ ਟੀਮ ਵਿਚ ਡਾ. ਦਿਨੇਸ਼, ਸੁਚੇਤਾ, ਜੈਸਮੀਨ, ਈਮਾਇਲ, ਸਾਹਿਲ, ਪਰਮਿੰਦਰ ਪਾਲ ਕੈਂਪ ਕੋਆਰਡੀਨੇਟਰ, ਜਸਵਿੰਦਰ ਸਿੰਘ ਕੈਂਪ ਕੋਆਰਡੀਨੇਟਰ ਆਦਿ ਸਮੇਤ ਹੋਰ ਮੈਂਬਰ ਹਾਜਰ ਸਨ | ਖਬਰ ਲਿਖਣ ਤੱਕ 100 ਦੇ ਕਰੀਬ ਸੰਗਤ ਵਲੋਂ ਇਸ ਕੈਂਪ ਦਾ ਫਾਇਦਾ ਲਿਆ ਗਿਆ |