01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਛੌੜੀ ਵਿਖੇ ਪਹਿਲੇ ਸੈਵਨ ਸਾਈਡ ਫੁੱਟਬਾਲ ਕੱਪ ਦੀ ਸ਼ੁਰੂਆਤ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਬਲਾਚੌਰ, 3 ਮਾਰਚ (ਨਰੇਸ਼ ਧੌਲ)-ਬਛੌੜੀ ਵਿਖੇ ਐੱਨ. ਆਰ. ਆਈ. ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਵਰੇ੍ਹ ਨੂੰ ਸਮਰਪਿਤ ਕਰਵਾਏ ਜਾ ਰਹੇ ਪਹਿਲੇ ਸੈਵਨ ਸਾਈਡ ਫੁੱਟਬਾਲ ਕੱਪ ਦੀ ਸ਼ੁਰੂਆਤ ਬਹੁਤ ਉਤਸ਼ਾਹ ਪੂਰਵਕ ਕੀਤੀ ਗਈ, ਜਿਸ ਦੌਰਾਨ ਵਿਸ਼ੇਸ਼ ਤੌਰ 'ਤੇ ਨੌਜਵਾਨ 'ਆਪ' ਆਗੂ ਕਰਨਵੀਰ ਕਟਾਰੀਆ ਸਪੁੱਤਰ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਪਿੰਡ ਸਾਹਿਬਾ ਅਤੇ ਸ਼ਾਹਪੁਰ ਪੱਟੀ ਦੀਆਂ ਟੀਮਾਂ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਉਪਰੰਤ ਕਰਨਵੀਰ ਕਟਾਰੀਆ ਨੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਕੁਰੀਤੀਆਂ ਤੋਂ ਦੂਰ ਰੱਖਣ ਲਈ ਖੇਡਾਂ ਬਹੁਤ ਹੀ ਕਾਰਗਰ ਸਾਬਤ ਹੁੰਦੀਆਂ ਹਨ | ਪ੍ਰਬੰਧਕ ਕਮੇਟੀ ਵੱਲੋਂ ਚੌਧਰੀ ਕਰਨਵੀਰ ਕਟਾਰੀਆ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਫੁੱਟਬਾਲ ਕੱਪ ਦੇ ਫਾਈਨਲ ਮੈਚ 8 ਮਾਰਚ ਨੂੰ ਕਰਵਾਏ ਜਾਣਗੇ, ਜਿਸ ਉਪਰੰਤ ਜੇਤੂ ਖਿਡਾਰੀਆਂ ਤੇ ਟੀਮਾਂ ਨੂੰ ਇਨਾਮਾਂ ਨਾਲ ਨਿਵਾਜਿਆ ਜਾਵੇਗਾ | ਇਸ ਮੌਕੇ ਮਾਸਟਰ ਸੁਲੱਖਣ ਸਿੰਘ, ਬਹਾਦਰ ਸਿੰਘ ਭਾਲੜੂ, ਮਹਿੰਦਰ ਸਿੰਘ, ਗਗਨਦੀਪ ਸਿੰਘ ਬੱਲ, ਅਮਰਜੀਤ ਸਿੰਘ ਬੈਂਸ, ਮਹਿੰਦਰ ਸਿੰਘ ਗਰਚਾ, ਦਿਲਾਵਰ ਸਿੰਘ ਖੜਬੜ, ਅਰਵਿੰਦਰ ਸਿੰਘ ਬੈਂਸ, ਅਰਵੀਰ ਸਿੰਘ ਬੈਂਸ, ਰਾਵਲ ਸਿੰਘ ਖਟਕੜ, ਜਸਕਰਨ ਸਿੰਘ ਸੋਹਲ ਕੈਸ਼ੀਅਰ, ਪ੍ਰਦੀਪ ਕੁਮਾਰ, ਹਰਭਜਨ ਸਿੰਘ, ਸੁਰਿੰਦਰ ਕੁਮਾਰ ਸੁਪਰਡੈਂਟ ਪਾਵਰਕਾਮ ਵਿਭਾਗ, ਰਣਜੀਤ ਸਿੰਘ ਕਾਕਾ, ਗੁਰਪ੍ਰੀਤ ਸਿੰਘ ਸਹੋਤਾ, ਰੁਪਿੰਦਰਜੀਤ ਸਿੰਘ, ਅਮਰਪ੍ਰੀਤ ਸਿੰਘ ਖਟਕੜ, ਹਨੀ, ਸਮੁੱਚੇ ਪ੍ਰਬੰਧਕ ਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਨੇ ਗੁੱਲਪੁਰ ਦੀ ਪੰਚਾਇਤ ਨੂੰ ਚੈੱਕ ਸੌਂਪਿਆ ਅਗਲੀ ਖ਼ਬਰ 'ਆਵਾਜ਼' ਵਲੋਂ ਹੋਲੇ ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੀ ਸੰਗਤ ਲਈ ਮੁਫ਼ਤ ਮੈਡੀਕਲ ਕੈਂਪ ਸ਼ੁਰੂ
Ad Position 24