ਮਜਾਰੀ/ਸਾਹਿਬਾ, 3 ਮਾਰਚ (ਨਿਰਮਲਜੀਤ ਸਿੰਘ ਚਾਹਲ)-ਪਿੰਡ ਗੁੱਲਪੁਰ ਵਲੋਂ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਪੰਜਾਬ ਸਰਕਾਰ ਵਲੋਂ ਭੇਜੀ ਗਈ ਪੰਜ ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਵਲੋਂ ਪਿੰਡ ਗੁੱਲਪੁਰ ਵਿਖੇ ਸਮੂਹ ਨਗਰ ਦੀ ਹਾਜ਼ਰੀ ਵਿਚ ਸਰਪੰਚ ਕਸ਼ਮੀਰ ਸਿੰਘ ਖਾਲਸਾ ਅਤੇ ਪੰਚਾਇਤ ਨੂੰ ਸੌਂਪਿਆ ਗਿਆ | ਇਸ ਮੌਕੇ ਕਟਾਰੀਆ ਨੇ ਕਿਹਾ ਕਿ ਪਿੰਡਾਂ ਵਿੱਚ ਰਹਿੰਦੇ ਵਿਕਾਸ ਦੇ ਕੰਮ ਸਮੂਹ ਨਗਰ ਤੇ ਪੰਚਾਇਤ ਦੀ ਸਲਾਹ ਨਾਲ ਪੂਰੇ ਕੀਤੇ ਜਾਣਗੇ | ਗ੍ਰਾਂਟਾ ਦੀ ਕੋਈ ਵੀ ਦਿੱਕਤ ਨਹੀ ਆਣ ਦਿੱਤੀ ਜਾਵੇਗੀ | ਇਸ ਮੌਕੇ ਅਸ਼ੋਕ ਕਟਾਰੀਆ, ਸਰਪੰਚ ਕਸ਼ਮੀਰ ਸਿੰਘ ਖਾਲਸਾ, ਗੁਰਬਿੰਦਰ ਸਿੰਘ, ਪਰਮਜੀਤ ਕੌਰ, ਜਸਵਿੰਦਰ ਕੌਰ, ਮਹਿੰਦਰ ਕੌਰ ਸਾਰੇ ਪੰਚ, ਅਮਰਜੀਤ ਸਿੰਘ ਸਾਬਕਾ ਸਰਪੰਚ, ਮਾ. ਮੋਹਣ ਸਿੰਘ, ਝਲਮਣ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ, ਕਰਨੈਲ ਸਿੰਘ ਛੋਕਰ, ਉਮਰਾਓ ਸਿੰਘ, ਮੱਖਣ ਸਿੰਘ ਭਾਲੜੂ, ਜੋਗਾ ਸਿੰਘ, ਸੋਮ ਨਾਥ ਥਾਣੇਦਾਰ, ਯੁਧਵੀਰ ਸਿੰਘ ਆਦਿ ਹਾਜਰ ਸਨ |