02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕਾਠਗੜ੍ਹ ਦੀ ਪੰਚਾਇਤ ਨੇ ਸੇਵਾ ਕੇਂਦਰ ਨੇੜੇ ਪਾਰਕ ਬਣਾਉਣ ਲਈ ਕਰਵਾਈ ਸਫ਼ਾਈ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਕਾਠਗੜ੍ਹ, 3 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਜਦੋਂ ਤੋਂ ਕਾਠਗੜ੍ਹ ਵਿਚ ਨਵੀਂ ਪੰਚਾਇਤ ਬਣੀ ਹੈ ਉਦੋਂ ਤੋਂ ਹੀ ਪੰਚਾਇਤ ਕਾਠਗੜ੍ਹ ਦੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਤੇ ਇਨ੍ਹਾਂ ਯਤਨਾਂ ਦੇ ਚਲਦਿਆਂ ਹੀ ਹੁਣ ਕਾਠਗੜ੍ਹ ਦੀ ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਅਤੇ ਉਹਨਾਂ ਦੇ ਪਤੀ ਸੇਵਾਦਾਰ ਸਾਈਾ ਕਾਲੇ ਸ਼ਾਹ ਜੀ ਵੱਲੋਂ ਕਾਠਗੜ੍ਹ ਦੀ ਬਾਹਰਲੀ ਸੜਕ 'ਤੇ ਸਥਿਤ ਜੋ ਸੇਵਾ ਕੇਂਦਰ ਹੈ ਉਸ ਦੇ ਨੇੜੇ ਪਾਰਕ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਤੇ ਸੇਵਾਦਾਰ ਸਾਈਾ ਕਾਲੇ ਸ਼ਾਹ ਨੇ ਦੱਸਿਆ ਕਿ ਸਾਂਝ ਕੇਂਦਰ ਦੇ ਨੇੜੇ ਖਾਲੀ ਪਈ ਜਗ੍ਹਾ ਵਿੱਚ ਲੰਬੇ ਸਮੇਂ ਤੋਂ ਗੰਦਗੀ ਅਤੇ ਪਸ਼ੂਆਂ ਦੇ ਗੋਬਰ ਦੇ ਢੇਰ ਲਗਾਏ ਜਾਂਦੇ ਸਨ ਜਿਸ ਨਾਲ ਜਿੱਥੇ ਵਾਤਾਵਰਣ ਤਾਂ ਗੰਦਾ ਹੁੰਦਾ ਹੀ ਸੀ ਨਾਲ ਹੀ ਹਰ ਆਉਣ ਜਾਣ ਵਾਲੇ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਸੀ | ਇਸ ਤੋਂ ਇਲਾਵਾ ਹਲਕੇ ਦੇ ਵੱਡੀ ਗਿਣਤੀ ਵਿੱਚ ਲੋਕ ਸਾਂਝ ਕੇਂਦਰ ਵਿੱਚ ਆਪਣੇ ਕੰਮ ਆਦਿ ਕਰਵਾਉਣ ਵਾਸਤੇ ਆਉਂਦੇ ਹਨ ਜਦਕਿ ਵੱਖ-ਵੱਖ ਪਿੰਡਾਂ ਨੂੰ ਆਉਣ ਜਾਣ ਵਾਲਿਆਂ ਦਾ ਵੀ ਇਹ ਆਮ ਰਸਤਾ ਹੈ ਪਰ ਇਸ ਥਾਂ 'ਤੇ ਸਫ਼ਾਈ ਨਾ ਹੋਣ ਕਾਰਨ ਕਾਫ਼ੀ ਬੁਰਾ ਲੱਗਦਾ ਸੀ | ਇਸ ਲਈ ਪੰਚਾਇਤ ਨੇ ਇਸ ਜਗ੍ਹਾ 'ਤੇ ਪਏ ਗੋਬਰ ਤੇ ਗੰਦਗੀ ਨੂੰ ਚੁਕਵਾ ਕੇ ਸਫਾਈ ਕਰਵਾਈ ਜਿਸ ਨੂੰ ਹੁਣ ਸੁੰਦਰ ਪਾਰਕ ਵਿਚ ਬਦਲ ਦਿੱਤਾ ਜਾਵੇਗਾ | ਕਸਬੇ ਦੇ ਵਸਨੀਕਾਂ ਵਲੋਂ ਪੰਚਾਇਤ ਦੇ ਇਸ ਸ਼ਾਨਦਾਰ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਠੇਕੇਦਾਰ ਸਰਬਜੀਤ ਭਾਟੀਆ ਨੂੰ ਦਿੱਤੀ ਅੰਤਿਮ ਵਿਦਾਇਗੀ ਅਗਲੀ ਖ਼ਬਰ ਐੱਚ. ਪੀ. ਵੀ. ਟੀਕਾਕਰਨ ਪ੍ਰਭਾਵਸ਼ਾਲੀ ਸਾਬਤ- ਡਾ. ਗੁਰਿੰਦਰਜੀਤ ਸਿੰਘ
Ad Position 24